ਸੁਨੀਲ ਗਵਾਸਕਰ ਦੀ ਆਲੋਚਨਾ ਤੋਂ ਬਾਅਦ ਕੀ ਕਿਹਾ ਇੰਗਲੈਂਡ ਦੇ ਕੋਚ ਨੇ?

ਨਵੀਂ ਦਿੱਲੀ – ਇੰਗਲੈਂਡ ਦੇ ਕੋਚ ਟ੍ਰਰੈਵਰ ਬੇਲਿਸ ਨੇ ਮੌਜੂਦਾ ਟੈੱਸਟ ਸੀਰੀਜ਼ ‘ਚ ਭਾਰਤ ਦੀਆਂ ਤਿਆਰੀਆਂ ਦੀ ਆਲੋਚਨਾ ‘ਤੇ ਬਚਾਅ ਕਰਦੇ ਹੋਏ ਕਿਹਾ ਹੈ ਕਿ ਖ਼ਰਾਬ ਫ਼ਾਰਮ ਨਾਲ ਜੂਝ ਰਹੀ ਮਹਿਮਾਨ ਟੀਮ ਇਸ ਤੋਂ ਜ਼ਿਆਦਾ ਅਭਿਆਸ ਨਹੀਂ ਕਰ ਸਕਦੀ ਸੀ। ਭਾਰਤ ਪੰਜ ਮੈਚਾਂ ਦੀ ਸੀਰੀਜ਼ 0-2 ਤੋਂ ਪਿੱਛੇ ਹੈ। ਤੀਜਾ ਟੈੱਸਟ ਸ਼ਨੀਵਾਰ ਤੋਂ ਨੌਟਿੰਘਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਪਹਿਲਾ ਟੈੱਸਟ 31 ਦੌੜਾਂ ਨਾਲ ਹਾਰੀ ਸੀ। ਉਥੇ ਲਾਡਰਜ਼ ਟੈੱਸਟ ‘ਚ ਇੰਗਲੈਂਡ ਨੇ ਭਾਰਤ ਨੂੰ ਪਾਰੀ ਅਤੇ 159 ਦੌੜਾਂ ਨਾਲ ਮਾਤ ਦਿੱਤੀ। ਮੈਚ ਤੋਂ ਪਹਿਲਾਂ ਬੇਲਿਸ ਨੇ ਪੱਤਰਕਾਰਾਂ ਨੂੰ ਕਿਹਾ, ਆਸਟ੍ਰੇਲੀਆ, ਭਾਰਤ ਅਤੇ ਇੰਗਲੈਂਡ ਵਰਗੀਆਂ ਟੀਮਾਂ ਬਹੁਤ ਕ੍ਰਿਕਟ ਖੇਡਦੀਆਂ ਹਨ। ਮੈਨੂੰ ਯਕੀਨ ਹੈ ਕਿ ਹਰ ਕੋਈ ਅਧਿਕ ਅਭਿਆਸ ਮੈਚ ਖੇਡਣਾ ਚਾਹੁੰਦਾ ਹੈ, ਪਰ ਇਹ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ, ਖਿਡਾਰੀਆਂ ਨੂੰ ਆਰਾਮ ਦੀ ਵੀ ਜ਼ਰੂਰਤ ਹੁੰਦੀ ਹੈ।
ਜ਼ਿਆਦਾਤਰ ਖਿਡਾਰੀ ਸਾਰੇ ਮੈਚ ਹੀ ਖੇਡਣਗੇ, ਪਰ ਇਸ ‘ਚ ਅਧਿਕ ਅਭਿਆਸ ਮੈਚ ਪਾਉਣ ਦੀ ਗੁੰਜਾਇਸ਼ ਨਹੀਂ ਹੈ। ਭਾਰਤ ਨੇ ਸੀਰੀਜ਼ ਤੋਂ ਪਹਿਲਾਂ ਇੱਕ ਹੀ ਅਭਿਆਸ ਮੈਚ ਖੇਡਿਆ ਸੀ ਜੋ ਡ੍ਰਾਅ ਰਿਹਾ ਸੀ, ਸਾਬਕਾ ਸੁਨੀਲ ਗਵਾਸਕਰ ਨੇ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਟੀਮ ਨੂੰ ਹੋਰ ਅਭਿਆਸ ਮੈਚ ਖੇਡਣੇ ਚਾਹੀਦੇ ਸਨ। ਬੇਲਿਸ ਨੇ ਕਿਹਾ, ”ਅਸੀਂ ਅਭਿਆਸ ਮੈਚ ਖੇਡਦੇ ਹਾਂ ਜਿੰਨੇ ਹੁੰਦੇ ਹਨ ਇਸ ਤੋਂ ਬਾਅਦ ਪੁੱਛੇ ਜਾਣ ‘ਤੇ ਕੇ ਕੀ ਤਿਆਰੀ ਸਹੀ ਸੀ। ਅਸੀਂ ਹੋਰ ਅਭਿਆਸ ਮੈਚ ਖੇਡਣਾ ਪਸੰਦ ਕਰਦੇ, ਪਰ ਹਫ਼ਤੇ ਦੇ ਦੱਸ ਦਿਨ ਨਹੀਂ ਹੁੰਦੇ।” ਇੰਗਲੈਂਡ ਦੇ ਪ੍ਰਦਰਸ਼ਨ ‘ਤੇ ਕੋਚ ਨੇ ਕਿਹਾ ਕਿ ਹੁਣ ਤਕ ਖੇਡ ਦੇ ਹਰ ਪਹਿਲੂ ਤੋਂ ਸੰਤੁਸ਼ਟ ਹਾਂ।
ਉਨ੍ਹਾਂ ਨੇ ਕਿਹਾ, ”ਕ੍ਰਿਸ ਵੋਕਸ ਦੀ ਟੀਮ ‘ਚ ਬਹੁਤ ਇੱਜ਼ਤ ਹੈ। ਉਸ ਨੇ ਗੇਂਦ ਅਤੇ ਬੱਲੇ ਤੋਂ ਪਿਛਲੇ ਕੁੱਝ ਸਾਲਾਂ ‘ਚ ਬਹੁਤ ਮਿਹਨਤ ਕੀਤੀ ਹੈ। ਉਹ ਉਨ੍ਹਾਂ ਖਿਡਾਰੀਆਂ ‘ਚੋਂ ਹੈ ਜੋ ਸਚਮੁਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।” ਉਨ੍ਹਾਂ ਕਿਹਾ ਕਿ ਵੋਕਸ ਟੀਮ ‘ਚ ਜੇਮਜ਼ ਐਂਡਰਸਨ ਦੀ ਜਗ੍ਹਾ ਲੈ ਸਕਦਾ ਹੈ, ਪਰ ਹਜੇ ਐਂਡਰਸਨ ਅਗਲੇ ਤਿੰਨ ਚਾਰ ਸਾਲ ਹੋਰ ਖੇਡ ਸਕਦੈ। ਜਿੰਮੀ ਇਸ ਤਰ੍ਹਾਂ ਦੇ ਹਾਲਾਤ ‘ਚ ਦੁਨੀਆ ਦਾ ਸਭ ਤੋਂ ਵਧੀਆ ਗੇਂਦਬਾਜ਼ ਹੈ। ਉਸ ਨੂੰ ਇਨ੍ਹਾਂ ਹਾਲਾਤਾਂ ‘ਚ ਖੇਡਣਾ ਕਿਸੇ ਵੀ ਬੱਲੇਬਾਜ਼ ਦੀ ਅਸਲ ਪ੍ਰੀਖਿਆ ਹੈ। ਮੈਨੂੰ ਨਹੀਂ ਲੱਗਦਾ ਕਿ ਅਗਲੇ ਤਿੰਨ-ਚਾਰ ਸਾਲ ਉਹ ਰਿਟਾਇਰ ਹੋਵੇਗਾ। ਜਦੋਂ ਤਕ ਉਹ ਫ਼ਿੱਟ ਹੈ, ਖੇਡ ਸਕਦਾ ਹੈ।