ਸਿੱਧੂ ਭਾਜਪਾ ਛੱਡ ਚੁੱਕੇ ਹਨ ਪਰ ਮੈਂ ਅਜੇ ਵੀ ਭਾਜਪਾ ‘ਚ ਹਾਂ: ਨਵਜੋਤ ਕੌਰ

1ਅੰਮ੍ਰਿਤਸਰ :  ਸਾਬਕਾ ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੌਤ ਕੌਰ ਸਿੱਧੂ ਨੇ ਮੰਗਲਵਾਰ ਨੂੰ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਨਾਂ ਸਿਰਫ਼ ਆਪਣੀ ਵਿਧਾਇਕੀ ਛੱਡੀ ਹੈ ਭਾਜਪਾ ਪਾਰਟੀ ਨਹੀਂ। ਹਲਾਂਕਿ ਸਿੱਧੂ ਬਾਰੇ ਪੁੱਛਣ ‘ਤੇ ਉਨਾਂ ਜਵਾਬ ਦਿੱਤਾ ਕਿ ਸਿੱਧੂ ਦੇ ਰਾਜਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਅਸਲੀਅਤ ਇਹੋ ਹੀ ਹੈ ਕਿ ਉਨਾਂ ਭਾਜਪਾ ਨੂੰ ਪੂਰੀ ਤਰਾਂ ਨਾਲ ਛੱਡ ਦਿੱਤਾ ਹੈ। ਨਾਲ ਹੀ ਉਨਾਂ ਸਫਾਈ ਦਿੱਤੀ ਕਿ ਸਿੱਧੂ ਵੱਲੋਂ ਸੋਮਵਾਰ ਨੂੰ ਦਿੱਤੇ ਗਏ ਸਤੀਫ਼ੇ ਸਬੰਧੀ ਉਨਾਂ ਨੂੰ ਕਿਸੇ ਤਰਾਂ ਦੀ ਜਾਣਕਾਰੀ ਨਹੀਂ ਸੀ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਨਵਜੋਤ ਸਿੰਘ ਲੇ ਰਾਜਸਭਾ ਮੈਂਬਰਸ਼ਿਪ ਤੇ ਉਨਾਂ ਦੀ ਪਤਨੀ ਨਵਜੋਤ ਕੌਰ ਨੇ ਪੰਜਾਬ ਵਿਧਾਨਸਭਾ ਦੀ ਮੈਂਬਰਸ਼ਿਪ ਛੱਡੀ। ਹੁਣ ਅਟਕਲਾਂ ਇਹ ਵੀ ਲੱਗ ਰਹੀਆਂ ਹਨ ਕਿ ਦੋਵੇਂ ਨੇਤਾ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਹਨ। ਇਸ ਸਥਿਤੀ ਦੇ ਬਾਅਦ ਮੰਗਲਵਾਰ ਨੂੰ ਪਹਿਲੀ ਵਾਰੀ ਨਵਜੋਤ ਕੌਰ ਮੀਡੀਆ ਸਾਹਮਣੇ ਆਈ ਤੇ ਉਨਾਂ ਕਿਹਾ ਕਿ ਮੈਂ ਭਾਜਪਾ ਅਜੇ ਨਹੀਂ ਛੱਡੀ ਹੈ ਮਗਰ ਇਹ ਸਾਰੇ ਜਾਣ ਲਓ ਕਿ ਸਿੱਧੂ ਪੂਰੀ ਤਰਾਂ ਭਾਜਪਾ ਨੂੰ ਛੱਡ ਚੁੱਕੇ ਹਨ। ਉਨਾਂ ਦਾ ਮਕਸਦ ਸਿਰਫ਼ ਪੰਜਾਬ ਵਾਸਤੇ ਕੰਮ ਕਰਨਾ ਹੈ ਤੇ ਉਨਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ। ਉਹ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਸਨ ਤੇ ਭਾਜਪਾ ਵਿੱਚ ਉਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਸੀ। ਅਜੇ ਫਿਲਹਾਲ ਉਨਾਂ ਇਹ ਫੈਸਲਾ ਨਹੀਂ ਲਿਆ ਕਿ ਉਹ ਕਿਸ ਪਾਰਟੀ ਵਿੱਚ ਸ਼ਾਮਲ ਹੋਣਗੇ ਪਰ ਇਨਾਂ ਜ਼ਰੂਰ ਹੈ ਕਿ ਉਹ ਆਪ ਪਾਰਟੀ ਨੂੰ ਜੁਆਇਨ ਕਰ ਸਕਦੇ ਹਨ। ਇਹ ਸੰਭਵ ਹੈ ਕਿ ਜੇਕਰ ਸਿੱਧੂ ਆਪ ਜੁਆਇਨ ਕਰਨਗੇ ਤਾਂ ਉਹ ਪਾਰਟੀ ਵੱਲੋਂ ਸੀਐਮ ਕੈਂਡੀਡੇਟ ਉਤਾਰ ਦਿੱਤੇ ਜਾਣ। ਗੌਰਤਲਬ ਹੈ ਕਿ ਸਿੱਧੂ ਨੇ ਅਸਤੀਫ਼ੇ ਦੇ ਬਾਅਦ ਕਿਹਾ ਸੀ ਕਿ ਸਹੀ ਗਲਤ ਦੀ ਲੜਾਈ ਵਿੱਚ ਨਿਉਟਰਲ ਨਹੀਂ ਰਿਹਾ ਜਾ ਸਕਦਾ ਤੇ ਉਨਾਂ ਨੂੰ ਸਹੀ ਜਾਂ ਗਲਤ ਦੀ ਚੋਣ ਕਰਨੀ ਸੀ ਕਿਉਂਕਿ ਪੰਜਾਬ ਦੀ ਭਲਾਈ ਉਨਾਂ ਵਾਸਤੇ ਸਭ ਤੋਂ ਵੱਧ ਹੈ।