ਸਿੱਖਾਂ ਸਬੰਧਿਤ ਬਣੇ ਚੁਟਕਲੇ ਰੋਕਣ ਦੇ ਤਰੀਕੇ 6 ਹਫ਼ਤਿਆਂ ‘ਚ ਲੱਭੋ: ਸੁਪਰੀਮ ਕੋਰਟ

10ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਿੱਖ ਸਮੂਹਾਂ ਨੂੰ ਉਨਾਂ ਤਰੀਕਿਆਂ ਦੀ ਚੌਣ ਕਰਨ ਲਈ ਕਿਹਾ ਹੈ ਜਿਸ ਨਾਲ ਸਿੱਖ ਸਮੁਦਾਅ ਦੇ ਲੋਕਾਂ ‘ਤੇ ਬਣਾਏ ਗਏ ਚੁਟਕਲਿਆਂ ਨੂੰ ਰੋਕਿਆ ਜਾ ਸਕੇ। ਸੁਪਰੀਮ ਕੋਰਟ ਨੇ ਇਸ ਵਾਸਤੇ ਸਿੱਖ ਸਮੂਹਾਂ ਨੂੰ 6 ਹਫ਼ਤਿਆਂ ਦਾ ਸਮੇਂ ਦਿੱਤਾ ਹੈ। ਦਿੱਲੀ ਦੀ 54 ਸਾਲ ਦੀ ਸਿੱਖ ਵਕੀਲ ਹਰਵਿੰਦਰ ਚੌਧਰੀ ਦੀ ਸਿੱਖ ਚੁਟਕਲਿਆਂ ‘ਤੇ ਪਾਬੰਦੀ ਲਗਾਉਣ ਸਬੰਧੀ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਿੱਖ ਸਮੂਹਾਂ ਨੂੰ ਅਜਿਹੇ ਤੌਰ ਤਰੀਕਿਆਂ ਲੱਭਣ ਨੂੰ ਕਿਹਾ ਹੈ ਜਿਸ ਤੋਂ ਇਨਾਂ ਚੁਟਕਲਿਆਂ ‘ਤੇ ਲਗਾਮ ਲਗਾਈ ਜਾ ਸਕੇ। ਪਿਛਲੇ ਸਾਲ ਸੁਪਰੀਮ ਅਦਾਲਤ ਵਿੱਚ ਦਾਇਰ ਅਪੀਲ ਵਿੱਚ ਚੋਧਰੀ ਨੇ ਕਿਹਾ ਸੀ ਕਿ ਇੰਟਰਨੇਟ ‘ਤੇ 5000 ਵੇਬਸਾਈਟ ਹਨ ਜੋ ਸਿੱਖਾਂ ‘ਤੇ ਚੁਟਕਲੇ ਬਣਾ ਕੇ ਵੇਚਦਿਆਂ ਹਨ। ਇਨਾਂ ਚੁਟਕਲਿਆਂ ਵਿੱਚ ਸਿੱਖਾਂ ਨੂੰ ਬੁੱਧੂ, ਪਾਗਲ, ਮੂਰਖ, ਬੇਵਕੂਫ਼, ਅਨਾੜੀ, ਅੰਗਰੇਜ਼ੀ ਭਾਸ਼ਾ ਦੀ ਅਧੂਰੀ ਜਾਣਕਾਰੀ ਰੱਖਣ ਵਾਲਾ ਤੇ ਮੰਦ ਬੂਧੀ ਤੌਰ ਵਿੱਚ ਦਿਖਾਇਆ ਜਾਂਦਾ ਹੈ।  ਚੌਧਰੀ ਨੇ ਦਲੀਲ ਦਿੱਤੀ ਸੀ ਕਿ ਇਹ ਚੁਟਕਲੇ ਜੀਉਣ ਦੇ ਬੁਨਿਆਦੀ ਅਧਿਕਾਰ ਤੇ ਸਨਮਾਨ ਨਾਲ ਜੀਵਨ ਜੀਓਣ ਦੇ ਅਧਿਕਾਰ ਦੀ ਉਲਘੰਣਾ ਕਰਦੇ ਹਨ ਇਸ ਕਰਕੇ ਇਨਾਂ ਵੇਬਸਾਈਟਾਂ ‘ਤੇ ਰੋਕ ਲਗਾਉਣੀ ਚਾਹੀਦੀ ਹੈ।