ਸਿੰਗਾਪੁਰ – ਸਿੰਗਾਪੁਰ ਵਿਚ ਕਰੀਬ 18 ਲੱਖ ਅਮਰੀਕੀ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ 7 ਸਾਲ ਅਤੇ 4 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ‘ਦਿ ਸਟਰੇਟਸ ਟਾਈਮਜ਼’ ਦੀ ਰਿਪੋਰਟ ਮੁਤਾਬਕ 53 ਸਾਲਾ ਮੁਰਲੀ ਕ੍ਰਿਸ਼ਨਨ ਨਾਇਡੂ ਨੇ ਨਿਵੇਸ਼ ਘੁਟਾਲੇ ਤਹਿਤ 2008-13 ਦੌਰਾਨ ਆਪਣੇ ਪਰਿਵਾਰਕ ਦੋਸਤਾਂ ਅਤੇ ਜਾਣਕਾਰਾਂ ਸਮੇਤ 20 ਲੋਕਾਂ ਨਾਲ ਧੋਖਾਧੜੀ ਕੀਤੀ ਸੀ।
ਰਿਪੋਰਟ ਮੁਤਾਬਕ ਨਾਇਡੂ ਨੇ ਜ਼ਿਆਦਾਤਰ ਪੀੜਤਾਂ ਨੂੰ ਇਸ ਆੜ ਵਿਚ ਠੱਗਿਆ ਕਿ ਉਨ੍ਹਾਂ ਦਾ ਪੈਸਾ ਉਸ ਦੀ ਪਤਨੀ ਵੱਲੋਂ ਸਥਾਪਤ ਲੋਨ ਬਿਜਨੈੱਸ ਵਿਚ ਨਿਵੇਸ਼ ਕੀਤਾ ਜਾਵੇਗਾ। ਕਈ ਪੀੜਤਾਂ ਨੇ ਨਿਵੇਸ਼ ਕਰਨ ਲਈ ਆਪਣੀ ਰਿਟਾਇਰਮੈਂਟ ਬਚਤ ਤੋਂ ਪੈਸੇ ਕੱਢੇ ਸਨ।















