ਆਲੀਆ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਰਾਜ਼ੀ’ ਨੇ ਪਰਦੇ ‘ਤੇ ਚੰਗੀ ਸਫਲਤਾ ਹਾਸਲ ਕੀਤੀ ਹੈ। ਹੁਣ ਉਹ ਜਲਦ ਹੀ ਅਸ਼ਵਨੀ ਅਈਅਰ ਤਿਵਾਰੀ ਦੀ ਫਿਲਮ ‘ਚ ਸਿੰਗਰ ਦਾ ਕਿਰਦਾਰ ਨਿਭਾਏਗੀ…
ਅ ਭਿਨੇਤਰੀ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ ‘ਚ ਸਿੰਗਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਆਲੀਆ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਰਾਜ਼ੀ’ ਪਰਦੇ ‘ਤੇ ਸੁਪਰਹਿੱਟ ਸਾਬਤ ਹੋਈ ਹੈ। ਆਲੀਆ ਨੇ ਇਸ ‘ਚ ਇਕ ਜਾਸੂਸ ਕੁੜੀ ਦੀ ਭੂਮਿਕਾ ਨਿਭਾਈ ਸੀ। ਹੁਣ ਮਿਲੀ ਜਾਣਕਾਰੀ ਅਨੁਸਾਰ ਆਲੀਆ ਆਪਣੀ ਅਗਲੀ ਫਿਲਮ ‘ਚ ਇਕ ਸਿੰਗਰ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਉਹ ਸੁਪਰਹਿੱਟ ਫਿਲਮ ‘ਬਰੇਲੀ ਕੀ ਬਰਫ਼ੀ’ ਦੀ ਨਿਰਦੇਸ਼ਕ ਅਸ਼ਵਨੀ ਅਈਅਰ ਤਿਵਾਰੀ ਦੀ ਆਉਣ ਵਾਲੀ ਫਿਲਮ ‘ਚ ਇਕ ਸਿੰਗਰ ਦੀ ਭੂਮਿਕਾ ਅਦਾ ਕਰ ਰਹੀ ਹੈ। ਕੁਝ ਦਿਨ ਪਹਿਲਾਂ ਆਲੀਆ ਨੇ ਇਹ ਗੱਲ ਸਪਸ਼ਟ ਕੀਤੀ ਸੀ ਕਿ ਉਹ ਅਗਲੀ ਫਿਲਮ ਅਸ਼ਵਨੀ ਨਾਲ ਕਰਨ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਨਿਖਿਲ ਮਲਹੋਤਰਾ, ਅਸ਼ਵਨੀ ਦੇ ਪਤੀ ਅਤੇ ਫਿਲਮ ਨਿਰਮਾਤਾ ਨਿਤੇਸ਼ ਤਿਵਾਰੀ ਨੇ ਮਿਲਕੇ ਲਿਖੀ ਹੈ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਇਸ ਫਿਲਮ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਇਕ ਵੱਡੀ ਸਿੰਗਰ ਬਣਨ ਦੇ ਸੁਪਨੇ ਨੂੰ ਲੈ ਜਿਉਂਦੀ ਹੈ ਅਤੇ ਫਿਰ ਕਾਮਯਾਬੀ ਹਾਸਲ ਕਰਦੀ ਹੈ। ਇਹ ਇਕ ਕਾਮੇਡੀ ਫਿਲਮ ਹੋਵੇਗੀ। ਕੁਝ ਦਿਨ ਪਹਿਲਾਂ ਆਲੀਆ ਨੇ ਆਪਣੀ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਸ ਨੂੰ ਅਸ਼ਵਨੀ ਨੇ ਇਕ ਬਹੁਤ ਚੰਗੀ ਸਕ੍ਰਿਪਟ ਦਿੱਤੀ ਹੈ ਅਤੇ ਮੈਂ ਉਸ ‘ਤੇ ਕੰਮ ਕਰਨ ਨੂੰ ਤਿਆਰ ਹਾਂ। ਅਸ਼ਵਨੀ ਦੀ ਤਾਰੀਫ਼ ‘ਚ ਆਲੀਆ ਨੇ ਇਹ ਵੀ ਕਿਹਾ ਕਿ ਉਹ ਇਕ ਚੰਗੀ ਨਿਰਦੇਸ਼ਕ ਹੈ ਅਤੇ ਮੈਂ ਉਸ ਨਾਲ ਫਿਲਮ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਆਲੀਆ ਨੇ ਇਹ ਫਿਲਮ ਸਾਈਨ ਕਰਨ ਤੋਂ ਪਹਿਲਾਂ ਖ਼ੁਦ ਕਿਹਾ ਸੀ ਕਿ ਉਹ ਹੁਣ ਸੀਰੀਅਸ ਫਿਲਮਾਂ ਤੋਂ ਹਟਕੇ ਹਲਕੀ ਫੁਲਕੀ ਫਿਲਮ ਕਰਨਾ ਚਾਹੁੰਦੀ ਹੈ। ਇਹ ਉਸੇ ਤਰ੍ਹਾਂ ਦੀ ਇਕ ਫਿਲਮ ਹੈ। ਫਿਲਹਾਲ ਤਾਂ ਆਲੀਆ ਭੱਟ ਇਸ ਵਕਤ ਰਣਬੀਰ ਕਪੂਰ ਨਾਲ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਫਿਲਮ ਤੋਂ ਇਲਾਵਾ ਉਹ ਜੋਆ ਅਖ਼ਤਰ ਦੀ ਫਿਲਮ ‘ਗਲੀ ਬੁਆਏ’ ਅਤੇ ਕਰਨ ਜੌਹਰ ਦੀ ਫਿਲਮ ‘ਕਲੰਕ’ ਚ ਵੀ ਕੰਮ ਕਰ ਰਹੀ ਹੈ। ਫਿਲਮ ‘ਕਲੰਕ’ ਇਕ ਵੱਡੇ ਬਜਟ ਨਾਲ ਬਣਨ ਵਾਲੀ ਫਿਲਮ ਹੈ ਜਿਸ ‘ਚ ਕਈ ਬਾਲੀਵੁੱਡ ਸਿਤਾਰੇ ਇਕੱਠੇ ਨਜ਼ਰ ਆਉਣ ਵਾਲੇ ਹਨ। ੲ











