ਕਿੰਗ ਔਫ਼ ਸਪਾਇਸਿਜ਼ ਦੇ ਨਾਂ ਨਾਲ ਮਸ਼ਹੂਰ ਕਾਲੀ ਮਿਰਚ ਭੋਜਨ ‘ਚ ਵਰਤੇ ਜਾਣੇ ਵਾਲੇ ਮਸਾਲਿਆਂ ‘ਚੋਂ ਮੁੱਖ ਹੈ, ਪਰ ਇਸ ਦੇ ਨਾਲ ਇਹ ਕਈ ਆਯੁਰਵੈਦਿਕ ਗੁਣਾਂ ਨਾਲ ਵੀ ਭਰਪੂਰ ਹੈ। ਕਾਲੀ ਮਿਰਚ ਸਾਡੇ ਖਾਣੇ ਦਾ ਸੁਵਾਦ ਹੀ ਨਹੀਂ ਵਧਾਉਂਦੀ ਸਗੋਂ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਗੁਣਕਾਰੀ ਸਾਬਿਤ ਹੁੰਦੀ ਹੈ। ਦੱਸ ਦੇਈਏ ਕਿ ਸਵੇਰੇ ਗਰਮ ਪਾਣੀ ਨਾਲ ਕਾਲੀ ਮਿਰਚ ਦੀ ਵਰਤੋਂ ਕਰਨ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ। ਆਓ ਜਾਣਦੇ ਹਾਂ ਕਾਲੀ ਮਿਰਚ ਨਾਲ ਜੁੜੇ ਫ਼ਾਇਦਿਆਂ ਬਾਰੇ।
ਸਰਦੀ-ਖ਼ਾਂਸੀ ਲਈ ਗੁਣਕਾਰੀ – ਸਰਦੀ-ਖ਼ਾਂਸੀ ਹੋਣ ‘ਤੇ ਚਾਹ ਬਣਾਉਂਦੇ ਸਮੇਂ ਕਾਲੀ ਮਿਰਚ ਦੇ ਨਾਲ 10-15 ਤੁਲਸੀ ਦੀਆਂ ਪੱਤੀਆਂ ਨੂੰ ਉਸ ‘ਚ ਪਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਖ਼ਾਂਸੀ ਹੋਣ ‘ਤੇ 100 ਗ੍ਰਾਮ ਗੁੜ ਪਿਘਲਾ ਕੇ ਉਸ ‘ਚ 20 ਗ੍ਰਾਮ ਕਾਲੀ ਮਿਰਚ ਦਾ ਪਾਊਡਰ ਮਿਲਾਓ। ਥੋੜ੍ਹਾ ਠੰਡਾ ਹੋਣ ਤੋਂ ਬਾਅਦ ਉਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਦੋ ਗੋਲੀਆਂ ਖਾਣੇ ਤੋਂ ਬਾਅਦ ਖਾਓ। ਇਸ ਨਾਲ ਖ਼ਾਂਸੀ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸੁੱਕੀ ਖ਼ਾਂਸੀ ਤੋਂ ਆਰਾਮ ਪਾਉਣ ਲਈ ਦੋ ਚੱਮਚ ਦਹੀ, ਇੱਕ ਚਮਚ ਚੀਨੀ, ਛੇ ਗ੍ਰਾਮ ਪੀਸੀ ਕਾਲੀ ਮਿਰਚ ਨੂੰ ਖਾਣ ਨਾਲ ਰਾਹਤ ਮਿਲੇਗੀ। ਜ਼ੁਕਾਮ ਕਾਰਨ ਬਣਨ ਵਾਲੀ ਕੌਫ਼ ਤੋਂ ਆਰਾਮ ਪਾਉਣ ਲਈ ਇੱਕ ਚੱਮਚ ਸ਼ਹਿਦ ‘ਚ 2-3 ਪੀਸੀਆਂ ਹੋਈਆਂ ਮਿਰਚਾਂ ‘ਚ ਇੱਕ ਚੁਟਕੀ ਭਰ ਹਲਦੀ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ।
ਫ਼ੈਟ ਘੱਟ ਕਰੇ –
ਕਾਲੀ ਮਿਰਚ ਅਤੇ ਗਰਮ ਪਾਣੀ ਸ਼ਰੀਰ ‘ਚ ਵਧੀ ਹੋਈ ਫ਼ੈਟ ਘੱਟ ਕਰਦਾ ਹੈ। ਇਸ ਦੇ ਨਾਲ ਹੀ ਸ਼ਰੀਰ ਦੀ ਵਧਦੀਆਂ ਕੈਲੋਰੀਜ਼ ਨੂੰ ਬਰਨ ਕਰ ਕੇ ਭਾਰ ਘੱਟ ਕਰਣ ‘ਚ ਸਾਡੀ ਮਦਦ ਕਰਦਾ ਹੈ।
ਗਲੇ ਲਈ ਲਾਭਕਾਰੀ – ਕਾਲੀ ਮਿਰਚ ਨੂੰ ਘਿਓ ਅਤੇ ਮਿਸ਼ਰੀ ਦੇ ਨਾਲ ਮਿਲਾ ਕੇ ਚੱਟਣ ਨਾਲ ਬੰਦ ਗਲਾ ਖੁੱਲ੍ਹ ਜਾਂਦਾ ਹੈ ਅਤੇ ਆਵਾਜ ਸੁਰੀਲੀ ਹੋ ਜਾਂਦੀ ਹੈ। 8-10 ਕਾਲੀਆਂ ਮਿਰਚਾਂ ਪਾਣੀ ‘ਚ ਉਬਾਲ ਕੇ ਪਾਣੀ ਨਾਲ ਗਰਾਰੇ ਕਰੋ, ਗਲੇ ਦੀ ਇਨਫ਼ੈਕਸ਼ਨ ਖ਼ਤਮ ਹੋ ਜਾਵੇਗੀ।
ਦਾਗ਼ ਮਿਟਾਉਣ ਲਈ ਗੁਣਕਾਰੀ – ਕਾਲੀ ਮਿਰਚ ਨੂੰ ਘਿਓ ‘ਚ ਬਰੀਕ ਪੀਸ ਕੇ ਲੇਪ ਲਗਾਉਣ ਨਾਲ ਦਾਗ਼-ਫ਼ੋੜੇ, ਫ਼ਿਨਸੀ, ਆਦਿ ਰੋਗ ਦੂਰ ਹੋ ਜਾਂਦੇ ਹਨ।
ਬਵਾਸੀਰ ਦੇ ਰੋਗ ਤੋ ਮੁਕਤੀ ਪਾਉਣ ਲਈ ਫ਼ਾਇਦੇਮੰਦ – 20 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਜ਼ੀਰਾ ਅਤੇ 15 ਗ੍ਰਾਮ ਸ਼ੱਕਰ ਜਾਂ ਮਿਸ਼ਰੀ ਪੀਸ ਕੇ ਮਿਸ਼ਰਣ ਬਣਾ ਲਓ। ਇਸ ਨੂੰ ਸਵੇਰੇ-ਸ਼ਾਮ ਪਾਣੀ ਨਾਲ ਵਰਤੋਂ ਕਰਨ ਨਾਲ ਬਵਾਸੀਰ ਰੋਗ ਤੋਂ ਮੁਕਤੀ ਮਿਲਦੀ ਹੈ।
ਅੱਖਾਂ ਲਈ ਗੁਣਕਾਰੀ – ਭੁੰਨੇ ਹੋਏ ਆਟੇ ‘ਚ ਦੇਸੀ ਘਿਓ, ਕਾਲੀ ਮਿਰਚ ਅਤੇ ਚੀਨੀ ਮਿਲਾ ਕੇ ਮਿਸ਼ਰਣ ਬਣਾ ਲਉ। ਸਵੇਰੇ-ਸ਼ਾਮ 5 ਚਮਚ ਮਿਸ਼ਰਣ ਦੀ ਵਰਤੋਂ ਕਰਨ ਨਾਲ ਅੱਖਾਂ ਨੂੰ ਫ਼ਾਇਦਾ ਮਿਲਦਾ ਹੈ।
ਦੰਦਾ ਲਈ ਫ਼ਾਇਦੇਮੰਦ – ਕਾਲੀ ਮਿਰਚ ਨੂੰ ਨਮਕ ਨਾਲ ਮਿਲਾ ਕੇ ਮੰਜਨ ਕਰਨ ਨਾਲ ਦੰਦਾਂ ‘ਚ ਚਮਕ ਅਤੇ ਮਜ਼ਬੂਤੀ ਵਧਦੀ ਹੈ।
ਕੰਬੋਜ










