ਹਰ ਘਰ ‘ਚ ਕਾਲੇ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਕਾਲੇ ਨਮਕ ਨੂੰ ਸਲਾਦ ਜਾਂ ਫ਼ਲਾਂ ‘ਤੇ ਪਾ ਕੇ ਵੀ ਖਾਧਾ ਜਾਂਦਾ ਹੈ। ਕਾਲਾ ਨਮਕ ਜਿੱਥੇ ਖਾਣੇ ਦੇ ਸੁਆਦ ਨੂੰ ਦੁੱਗਣਾ ਕਰਦਾ ਹੈ ਉਥੇ ਇਹ ਸ਼ਰੀਰ ਦੀਆਂ ਕਈ ਬੀਮਾਰੀਆਂ ਨੂੰ ਵੀ ਜੜ੍ਹੋ ਖ਼ਤਮ ਕਰਦਾ ਹੈ। ਕਾਲੇ ਨਮਕ ‘ਚ ਵਾਇਟਾਮਿਨਜ਼, ਸੋਡੀਅਮ ਕਲੋਰਾਈਡ, ਆਇਰਨ, ਮੈਗਨੀਜ਼ੀਅਮ ਅਤੇ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ ਜੋ ਸ਼ਰੀਰ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਅਸੀਂ ਤੁਹਾਨੂੰ ਕਾਲੇ ਨਮਕ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਨਮਕ ਦੇ ਫ਼ਾਇਦਿਆਂ ਬਾਰੇ।
ਜੋੜਾਂ ਦੇ ਦਰਦ ਨੂੰ ਕਰੇ ਦੂਰ – ਕਾਲਾ ਨਮਕ ਜੋੜਾਂ ਦੇ ਦਰਦ ਨੂੰ ਦੂਰ ਕਰਨ ‘ਚ ਕਾਫ਼ੀ ਲਾਹੇਵੰਦ ਹੁੰਦਾ ਹੈ। ਸ਼ਰੀਰ ‘ਚ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਜੋੜਾਂ ‘ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਕਾਲੇ ਨਮਕ ਨੂੰ ਕਿਸੇ ਸੂਤੀ ਕੱਪੜੇ ‘ਚ ਬੰਨ ਕੇ ਤਵੇ ‘ਤੇ ਰੱਖ ਦਿਓ ਜਿਸ ਨਾਲ ਨਮਕ ਵੀ ਗਰਮ ਹੋ ਜਾਵੇਗਾ। ਫ਼ਿਰ ਇਸ ਨਮਕ ਵਾਲੀ ਥੈਲੀ ਨਾਲ ਜੋੜਾਂ ਦੀ ਸਿੰਕਾਈ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹਾ ਦਿਨ ‘ਚ ਘੱਟ ਤੋਂ ਘੱਟ 2-3 ਵਾਰ ਕਰਨ ਨਾਲ ਫ਼ਾਇਦਾ ਹੁੰਦਾ ਹੈ।
ਪਾਚਨ ਕਿਰਿਆ ‘ਚ ਸੁਧਾਰ – ਗ਼ਲਤ ਖਾਣ-ਪੀਣ ਦੀ ਵਜ੍ਹਾ ਨਾਲ ਕੁੱਝ ਲੋਕਾਂ ਦੀ ਪਾਚਨ ਕਿਰਿਆ ਖ਼ਰਾਬ ਹੋ ਜਾਂਦੀ ਹੈ ਜਿਸ ਨਾਲ ਕਬਜ਼, ਐਸੀਡਿਟੀ ਅਤੇ ਪੇਟ ‘ਚ ਅਫ਼ਾਰੇ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਭੋਜਨ ਦੇ ਬਾਅਦ ਇੱਕ ਗਲਾਸ ਕੋਸੇ ਪਾਣੀ ‘ਚ ਚੁਟਕੀ ਇੱਕ ਕਾਲਾ ਨਮਕ ਮਿਲਾ ਕੇ ਪੀਣ ਨਾਲ ਫ਼ਾਇਦਾ ਹੋਵੇਗਾ ਜਿਸ ਨਾਲ ਖਾਣਾ ਆਸਾਨੀ ਨਾਲ ਪੱਚ ਜਾਵੇਗਾ। ਇਸ ਤੋਂ ਇਲਾਵਾ ਸਲਾਦ ਨਿੰਬੂ ਪਾਣੀ ਜਾਂ ਫ਼ਲਾਂ ‘ਚ ਕਾਲਾ ਨਮਕ ਮਿਲਾ ਕੇ ਵੀ ਖਾ ਸਕਦੇ ਹੋ।
ਭੁੱਖ ਵਧਾਉਣ ‘ਚ ਸਹਾਇਕ – ਜਿਨ੍ਹਾਂ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ, ਉਨ੍ਹਾਂ ਲਈ ਵੀ ਕਾਲਾ ਨਮਕ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਲੱਸੀ, ਦਹੀਂ ਜਾਂ ਸਲਾਦ ‘ਚ ਪਾ ਕੇ ਖਾਣ ਨਾਲ ਭੁੱਖ ਵਧਦੀ ਹੈ।
ਕੋਲੈਸਟਰੋਲ ਕਰੇ ਘੱਟ – ਸ਼ਰੀਰ ‘ਚ ਕੋਲੈਸਟਰੋਲ ਲੈਵਲ ਵਧਣ ਨਾਲ ਦਿਲ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ, ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਆਪਣੀ ਡਾਇਟ ‘ਚ ਸਫ਼ੈਦ ਨਮਕ ਦੀ ਬਜਾਏ ਕਾਲਾ ਨਮਕ ਸ਼ਾਮਿਲ ਕਰੋ ਜਿਸ ਨਾਲ ਸ਼ਰੀਰ ‘ਚ ਕੋਲੈਸਟਰੋਲ ਲੈਵਲ ਸੰਤੁਲਿਤ ਰਹਿੰਦਾ ਹੈ।
ਖਾਂਸੀ-ਜ਼ੁਕਾਮ ਤੋਂ ਦੇਵੇਂ ਰਾਹਤ – ਮੌਸਮ ਬਦਲਣ ਦੇ ਨਾਲ ਹੀ ਖਾਂਸੀ-ਜ਼ੁਕਾਮ ਅਤੇ ਕਫ਼ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਇੱਕ ਗਿਲਾਸ ਪਾਣੀ ‘ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਫ਼ਾਇਦਾ ਹੋਵੇਗਾ ਅਤੇ ਇਸ ਨਾਲ ਰੇਸ਼ਾ ਵੀ ਬਾਹਰ ਨਿਕਲੇਗਾ ਅਤੇ ਖਾਂਸੀ ਵੀ ਠੀਕ ਹੋਵੇਗੀ।
ਕੰਬੋਜ










