ਸਿਲਚਰ-ਤਿਰੂਵੰਤਪੁਰਮ ਐਕਸਪ੍ਰੈਸ ‘ਚ ਲੱਗੀ ਭਿਆਨਕ ਅੱਗ

ਆਸਾਮ—ਅੱਜ ਭਾਵ ਐਤਵਾਰ ਸਵੇਰਸਾਰ ਸਿਲਚਰ-ਤਿਰੂਵੰਤਪੁਰਮ ਸੁਪਰਫਾਸਟ ਐਕਸਪ੍ਰੈਸ ਦੀਆਂ ਤਿੰਨ ਬੋਗੀਆਂ ‘ਚ ਭਿਆਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਇਹ ਟ੍ਰੇਨ ਸਿਲਚਰ ਤੋਂ ਚੱਲਣ ਵਾਲੀ ਸੀ ਅਤੇ ਉਸ ਤੋਂ ਪਹਿਲਾਂ ਪਿਟ ਲਾਈਨ ‘ਤੇ ਖੜ੍ਹੀ ਸੀ। ਅੱਗ ਲੱਗਣ ਤੋਂ ਬਾਅਦ ਟ੍ਰੇਨ ‘ਚ ਧੂੰਆਂ ਨਿਕਲਦਾ ਦੇਖਿਆ ਗਿਆ, ਜਿਸ ਨੂੰ ਦੇਖ ਕੇ ਨੇੜੇ ਦੇ ਯਾਤਰੀਆਂ ‘ਚ ਦਹਿਸ਼ਤ ਫੈਲ ਗਈ। ਫਿਲਹਾਲ ਹਾਦਸੇ ‘ਚ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਪਹਿਲਾਂ ਇੱਕ ਬੋਗੀ ਤੋਂ ਅੱਗ ਦੀਆਂ ਲਪਟਾਂ ਦੇਖੀਆਂ ਗਈਆ, ਜਿਸ ਤੋਂ ਬਾਅਦ ਕਈ ਹੋਰ ਬੋਗੀਆਂ ਵੀ ਲਪੇਟ ‘ਚ ਆ ਗਈਆਂ। ਹਾਦਸੇ ਵਾਲੇ ਸਥਾਨ ‘ਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ।