ਸਿਰ ਦਰਦ ਠੀਕ ਕਰਨ ਦੇ ਘਰੇਲੂ ਨੁਸਖ਼ੇ

thudi-sahat-300x150ਜੇਕਰ ਤੁਸੀਂ ਕੋਈ ਜ਼ਰੂਰੀ ਕੰਮ ਕਰ ਰਹੇ ਹੋ ਤਾਂ ਅਚਾਨਕ ਤੁਹਾਡੇ ਸਿਰ ‘ਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ। ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਜ਼ਿਆਦਾ ਦਵਾਈਆਂ ਦੀ ਵਰਤੋਂ ਕਰਨ ਨਾਲ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਅੱਜ ਦੇ ਸਮੇਂ ‘ਚ ਲੋਕ ਛੋਟੀ-ਵੱਡੀ ਬੀਮਾਰੀ ‘ਚ ਝੱਟ ਹੀ ਦਵਾਈ ਖਾ ਲੈਂਦੇ ਹਨ।
ਗੱਲ-ਗੱਲ ਤੇ ਦਵਾਈ ਖਾਣ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਹਨ ਅਤੇ ਸਿਰ ਦਰਦ ਵੀ ਉਨ੍ਹਾਂ ‘ਚੋਂ ਇਕ ਹੈ।
ਇਸ ਲਈ ਹਰ ਵਾਰ ਦਵਾਈਆਂ ਦੀ ਵਰਤੋਂ ਕਰਨੀ ਸਿਹਤ ਲਈ ਠੀਕ ਨਹੀਂ ਹੈ। ਸਿਰ ਦਰਦ ਨੂੰ ਦੂਰ ਕਰਨ ਲਈ ਤੁਸੀ ਇਨ੍ਹਾਂ ਘਰੇਲੂ ਓਪਾਵਾਂ ਦੀ ਵਰਤੋਂ ਕਰ ਸਕਦੇ ਹੋ।
1. ਅਦਰਕਂਅਦਰਕ ਦੀ ਵਰਤੋਂ ਕਰਨਾ ਬੇੱਹਦ ਲਾਭਦਾਇਕ ਹੈ। ਅਦਰਕ ਦੇ ਰਸ ‘ਚ ਨਿੰਬੂ ਦੇ ਰਸ ਨੂੰ ਸਮਾਨ ਮਾਤਰਾ ‘ਚ ਮਿਲਾ ਕੇ ਪੀਓ ਅਤੇ ਇਸ ਤੋਂ ਇਲਾਵਾ ਅਦਰਕ ਦੇ ਪਾਣੀ ਨੂੰ ਊਬਾਲ ਕੇ ਪੀਣਾ ਬੇੱਹਦ ਲਾਭਦਾਇਕ ਹੈ।
2. ਦਾਲਚੀਨੀਂਸਿਰ ਦਰਦ ਨੂੰ ਦੂਰ ਕਰਨ ਦੇ ਲਈ ਦਾਲਚੀਨੀ ਦੀ ਵਰਤੋਂ ਦੀ ਵਰਤੋਂ ਕਰੋ। ਦਾਲਚੀਨੀ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਇਸ ਪਾਊਡਰ ‘ਚ ਥੋੜਾ ਜਿਹਾ ਪਾਣੀ ਮਿਲਾ ਕੇ ਇਕ ਗੂੜਾ ਪੇਸਟ ਬਣਾਓ ਇਸ ਪੇਸਟ ਨੂੰ ਸਿਰ ਤੇ ਲਗਾ ਕੇ 30 ਮਿੰਟ ਤਕ ਲੇਟ ਜਾਓ। ਥੋੜੀ ਦੇਰ ਬਾਅਦ ਸਿਰ ਨੂੰ ਕੋਸੇ ਪਾਣੀ ਨਾਲ ਧੋ ਲਓ।
3. ਲੌਂਗਂਇਸ ‘ਚ ਸਿਰ ਦਰਦ ਨੂੰ ਦੂਰ ਕਰਨ ਦੇ ਕਈ ਗੁਣ ਪਾਏ ਜਾਂਦੇ ਹਨ। ਕੁਝ ਲੌਂਗ ਲਓ ਉਨ੍ਹਾਂ ਨੂੰ ਤੋੜ ਕੇ ਸਾਫ਼ ਕੱਪੜੇ ਬੰਨ੍ਹ ਕੇ ਸੁੰਘਦੇ ਰਹਿਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ।