ਸਾਹਮਣੇ ਆਇਆ ਸ਼੍ਰੀਦੇਵੀ ਦੀ ਮੌਤ ਦਾ ਅਸਲ ਕਾਰਨ, ਸਾਰੇ ਦਾਅਵੇ ਨਿਕਲੇ ਝੂਠੇ

ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਬਾਥਟਬ ‘ਚ ਡੁੱਬ ਕੇ ਮੌਤ ਦੇ ਰਹੱਸ ਤੋਂ ਇੱਕ ਹੋਰ ਪਰਦਾ ਉਠਿਆ ਹੈ। ਅਦਾਕਾਰਾ ਦੇ ਨਾਂ ‘ਤੇ ਉਨ੍ਹਾਂ ਦੀ ਜੀਵਨੀ ਲਿਖਣ ਵਾਲੇ ਲੇਖਕ ਸਤਿਆਰਥ ਨਾਇਕ ਨੇ ਖ਼ੁਲਾਸਾ ਕੀਤਾ ਹੈ ਕਿ ਸ਼੍ਰੀਦੇਵੀ ਨੂੰ ਲੋਅ ਬਲੱਡ ਪ੍ਰੈੱਸ਼ਰ ‘ਚ ਅਕਸਰ ਬੇਹੋਸ਼ ਹੋ ਜਾਣ ਦੀ ਬੀਮਾਰੀ ਸੀ। ਇਸ ਬਾਰੇ ਉਸ ਨੇ ਸ਼੍ਰੀਦੇਵੀ ਦੇ ਕਰੀਬੀ ਲੋਕਾਂ ਦੇ ਬਿਆਨ ਵੀ ਸ਼ਾਮਿਲ ਹਨ। ਇੱਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਨਾਇਕ ਨੇ ਕਿਹਾ, ”ਮੈਂ ਪੰਕਜ ਪਰਾਸ਼ਰ ਅਤੇ ਨਾਗਾਅਰਜੁਨਾ ਨੂੰ ਮਿਲਿਆ। ਉਨ੍ਹਾਂ ਦੋਹਾਂ ਨੇ ਮੈਨੂੰ ਇਸ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਸੀ। ਜਦੋਂ ਉਹ ਇਨ੍ਹਾਂ ਨਾਲ ਕੰਮ ਕਰ ਰਹੀ ਸੀ ਤਾਂ ਉਦੋਂ ਵੀ ਉਹ ਕਈ ਵਾਰ ਬਾਥਰੂਮ ‘ਚ ਹੀ ਬੇਹੋਸ਼ ਹੋ ਗਈ ਸੀ।
ਫ਼ਿਰ ਮੈਂ ਇਸ ਮਾਮਲੇ ‘ਚ ਸ਼੍ਰੀਦੇਵੀ ਦੀ ਭਤੀਜੀ ਨਾਲ ਮੁਲਾਕਾਤ ਕੀਤੀ। ਉਸ ਨੇ ਵੀ ਮੈਨੂੰ ਇਹੀ ਕਿਹਾ ਕਿ ਸ਼੍ਰੀਦੇਵੀ ਬਾਥਰੂਮ ਦੇ ਫ਼ਰਸ਼ ‘ਚ ਡਿੱਗੀ ਮਿਲੀ ਸੀ ਅਤੇ ਉਸ ਦੇ ਚਿਹਰੇ ਅਤੇ ਮੂੰਹ ‘ਚੋਂ ਖ਼ੂਨ ਨਿਕਲ ਰਿਹਾ ਸੀ। ਬੋਨੀ ਕਪੂਰ ਨੇ ਵੀ ਮੈਨੂੰ ਦੱਸਿਆ ਕਿ ਇੱਕ ਦਿਨ ਇੰਝ ਹੀ ਸ਼੍ਰੀਦੇਵੀ ਅਚਾਨਕ ਡਿੱਗ ਗਈ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਰਲ ਦੇ DGP ਨੇ ਕਿਹਾ ਸੀ ਕਿ ਸ਼੍ਰੀਦੇਵੀ ਦੀ ਮੌਤ ਇੱਕ ਹਾਦਸਾ ਨਹੀਂ ਸਗੋਂ ਹੱਤਿਆ ਸੀ। 24 ਫ਼ਰਵਰੀ 2018 ਨੂੰ ਦੇਸ਼ ਦੀ ਪਹਿਲੀ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਦੀ ਹੈਰਾਨੀਜਕ ਖ਼ਬਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਖ਼ਬਰਾਂ ਮੁਤਾਬਿਕ, ਸ਼੍ਰੀਦੇਵੀ ਨੂੰ ਦੁਬਈ ‘ਚ ਉਨ੍ਹਾਂ ਦੇ ਹੋਟਲ ਦੇ ਕਮਰੇ ਦੇ ਬਾਥਟਬ ‘ਚ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਬੇਹੋਸ਼ੀ ਦੀ ਹਾਲਤ ਪਾਇਆ ਸੀ। ਰਿਪੋਰਟ ‘ਚ ਕਿਹਾ ਗਿਆ ਸੀ ਕਿ ਉਸ ਦੀ ਮੌਤ ਪਾਣੀ ‘ਚ ਡੁੱਬਣ ਨਾਲ ਹੋਈ ਸੀ।