ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਕਿਹਾ ਹੈ ਕਿ ਉਸਨੂੰ ਪਾਕਿ ਦੇ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀਆਂ ਸਮੇਤ ਸਾਰੇ ਅੱਤਵਾਦੀ ਸਮੂਹਾਂ ਦੇ ਵਿਰੁੱਧ ਠੋਸ ਕਾਰਵਾਹੀ ਕਰਨੀ ਚਾਹੀਦੀ ਹੈ ਅਤੇ ਉਨਾਂ ਦੇ ਸਾਰੇ ਸੁਰੱਖਿਅਤ ਠਿਕਾਣੇ ਤਹਿਸ ਨਹਿਤ ਕਰ ਦੇਣੇ ਚਾਹੀਦੀ ਹਨ। ਹਾਲਾਂਕਿ ਅਮਰੀਕਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਸਥਿਰਤਾ ਨੂੰ ਖ਼ਤਰਾ ਪੈਦਾ ਕਰਨ ਵਾਲੇ ਸੰਗਠਨਾਂ ਤੋਂ ਨਿੱਬੜਨ ਵਾਸਤੇ ਇਸਲਾਮਾਬਾਦ ਨੇ ਸਾਰਥਕ ਕਦਮ ਚੁੱਕੇ ਹਨ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਸੀਨੀਅਰ ਬੁਲਾਰੇ ਮਾਰਕ ਟੋਨਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਬਹੁਤ ਸਾਫ਼ ਕਹਿ ਰਿਹਾ ਹੈ ਕਿ ਪਾਕਿਸਤਾਨ ਨੂੰ ਉਸਦੇ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਰੇ ਅੱਤਵਾਦੀ ਸਮੂਹਾਂ ਉੱਤੇ ਕਾਰਵਾਹੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਅਮਰੀਕਾ ਪਾਕਿਸਤਾਨੀ ਫੌਜ ਪ੍ਰਮੁੱਖ ਜਨਰਲ ਰਾਹੀਲ ਸ਼ਰੀਫ ਦੇ ਛੇ ਜੂਨ ਦੇ ਉਸ ਆਦੇਸ਼ ਦੀ ਸ਼ਾਬਾਸ਼ੀ ਕਰਦਾ ਹੈ, ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨੀ ਫੌਜੀ ਕਮਾਂਡਰਾਂ, ਖੁਫਿਆ ਏਜੰਸੀਆਂ ਅਤੇ ਕਾਨੂੰਨ ਪਰਿਵਰਤਨ ਏਜੰਸੀਆਂ ਨੂੰ ਇਹ ਤੈਅ ਕਰਨ ਵਾਸਤੇ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ।















