ਸਾਬਕਾ BCCI ਪ੍ਰਧਾਨ ਦਾ ਕਹਿਣੈ ਕਿ ਧੋਨੀ ਬਿਨਾ CSK ਨਹੀਂ ਅਤੇ CSK ਬਿਨਾ ਧੋਨੀ ਨਹੀਂ

ਚੇਨਈ – ਬੀਤੇ ਸਮੇਂ ‘ਚ ਚੇਨਈ ਸੁਪਰਕਿੰਗਜ਼ (CSK) ਦੀ ਮਾਲਕੀ ਰੱਖਣ ਵਾਲੀ ਕੰਪਨੀ ਇੰਡੀਆ ਸੀਮੇਂਟ ਦੇ ਉੱਪ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਐੱਨ.ਸ਼੍ਰੀਨਿਵਾਸਨ ਨੇ ਸੋਮਵਾਰ ਨੂੰ ਕਿਹਾ ਕਿ ਮਹਿੰਦਰ ਸਿੰਘ ਧੋਨੀ ਦੇ ਬਿਨਾ CSK ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ।
BCCI (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਸਾਬਕਾ ਪ੍ਰਧਾਨ ਨੇ ਇਸ ਦੇ ਨਾਲ ਹੀ ਕਿਹਾ ਕਿ ਚੇਨਈ ਸੁਪਰ ਕਿੰਗਜ਼ ਦੇ ਬਿਨਾ ਧੋਨੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਜਿਸ ਨਾਲ ਇਸ ਦਿੱਗਜ ਕ੍ਰਿਕਟਰ ਅਤੇ ਇਸ ਫ਼੍ਰੈਂਚਾਈਜ਼ੀ ਟੀਮ ਦਰਮਿਆਨ ਡੂੰਘੇ ਰਿਸ਼ਤਿਆਂ ਦਾ ਪਤਾ ਚਲਦਾ ਹੈ। ਧੋਨੀ ਦੀ ਅਗਵਾਈ ‘ਚ CSK ਨੇ ਹਾਲ ਹੀ ‘ਚ ਚੌਥੀ ਵਾਰ ਖ਼ਿਤਾਬ ਜਿੱਤਿਆ।
ਸ਼੍ਰੀਨਿਵਾਸਨ ਨੇ IPL ਟਰਾਫ਼ੀ ਦੇ ਨਾਲ ਭਗਵਾਨ ਵੇਂਕਟਾਚਲਾਪਾਤੀ ਦੇ ਮੰਦਰ ‘ਚ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਧੋਨੀ CSK ਅਤੇ ਤਾਮਿਲਨਾਡੂ ਦਾ ਅਹਿਮ ਅੰਗ ਹੈ। ਧੋਨੀ ਦੇ ਬਿਨਾ ਕੋਈ CSK ਨਹੀਂ ਅਤੇ CSK ਦੇ ਬਿਨਾ ਧੋਨੀ ਨਹੀਂ। CSK ਦੀ ਮਾਲਕੀ 2014 ਤਕ ਇੰਡੀਆ ਸੀਮੇਂਟ ਕੋਲ ਸੀ। ਉਸ ਤੋਂ ਬਾਅਦ ਇਸ ਨੂੰ ਚੇਨਈ ਸੁਪਰ ਕਿੰਗਜ਼ ਕ੍ਰਿਕਟ ਲਿਮਟਿਡ ਨੂੰ ਟਰਾਸਫ਼ਰ ਕਰ ਦਿੱਤਾ ਗਿਆ ਸੀ।