ਹੈਦਰਾਬਾਦ – ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਸਟਾਰ ਕ੍ਰਿਕਟਰ ਸ਼ੋਇਬ ਮਲਿਕ ਦੇ ਘਰ ਮੰਗਲਵਾਰ ਸਵੇਰੇ ਪੁੱਤਰ ਨੇ ਜਨਮ ਲਿਆ। ਜੋੜੇ ਨੇ ਬੇਟੇ ਦਾ ਨਾਂ ਇਜ਼ਹਾਨ ਮਿਰਜ਼ਾ-ਮਲਿਕ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਜ਼ਹਾਨ ਦਾ ਮਤਲਬ ਰੱਬ ਦੀ ਬਖ਼ਸ਼ਿਸ਼ ਹੈ ਅਤੇ ਉਹ ਵਾਕਈ ਇਸ ਨੂੰ ਪ੍ਰਮਾਤਮਾ ਦਾ ਤੋਹਫ਼ਾ ਸਮਝਦੇ ਹਨ। ਸ਼ੋਇਬ ਨੇ ਸੋਸ਼ਲ ਮੀਡੀਆ ‘ਤੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਜੱਚਾ-ਬੱਚਾ ਦੋਹੇਂ ਤੰਦਰੁਸਤ ਹਨ। ਉਨ੍ਹਾਂ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ। ਸਾਨੀਆ ਅਤੇ ਸ਼ੋਇਬ 2010 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ।
–












