ਜੇ ਤੁਸੀਂ ਡਾਈਟਿੰਗ ਕਰ ਰਹੇ ਹੋਵੇ, ਭੁੱਖ-ਹੜਤਾਲ ‘ਤੇ ਹੋਵੋ ਜਾਂ ਕਿਸੇ ਅਜਿਹੇ ਭੂਗੋਲਿਕ ਖੇਤਰ ‘ਚ ਹੋਵੋ ਜਿੱਥੇ ਭੋਜਨ ਦੀ ਘਾਟ ਹੋਵੇ ਤਾਂ ਭਾਰ ਘਟਣ ਦੇ ਕਾਰਨ ਸਪਸ਼ਟ ਤੌਰ ‘ਤੇ ਸਮਝ ‘ਚ ਆਉਂਦੇ ਹਨ, ਪਰ ਜੇ ਕੋਈ ਜ਼ਾਹਿਰਾ ਕਾਰਨ ਨਾ ਦਿਸੇ ਅਤੇ ਭਾਰ ਘੱਟ ਰਿਹਾ ਹੋਵੇ ਤਾਂ ਇਸ ਸਬੰਧੀ ਜਾਂਚ ਅਤੇ ਟੈੱਸਟ ਕਰਵਾਉਣੇ ਜ਼ਰੂਰੀ ਹਨ। ਇਸ ਤਰ੍ਹਾਂ ਭਾਰ ਘਟਣ ਦੇ ਕਾਰਨ ਹੋ ਸਕਦੇ ਹਨ, ਜਿਵੇਂ ਕਿ ਪਾਚਣ-ਪ੍ਰਣਾਲੀ ਜਾਂ ਅੰਤੜੀ ਰੋਗ, TB, ਸ਼ੂਗਰ, ਲੰਮੇ ਸਮੇਂ ਦਾ (ਕਰੌਨਿਕ) ਕੋਈ ਰੋਗ, ਥੌਇਰੌਇਡ ਰੋਗ, ਪੇਟ ਦੇ ਕੀੜੇ/ਮਲ੍ਹੱਪ (ਪੈਰਾਸਾਇਟਸ), ਗੁਰਦਾ ਰੋਗ, ਦਿਲ ਦੀ ਬੀਮਾਰੀ, ਕੈਂਸਰ ਜਾਂ ਏਡਜ਼ ਆਦਿ।
ਪਾਚਣ-ਪ੍ਰਣਾਲੀ ਅਤੇ ਅੰਤੜੀ ਰੋਗ: ਇਸ ‘ਚ ਬੀਮਾਰੀ ਕਾਰਨ ਰੁਕਾਵਟ ਜੋ ਭੋਜਨ ਨਾਲੀ ਮਿਹਦੇ ਜਾਂ ਵੱਡੀ ਅੰਤੜੀ ਦੇ ਕੈਂਸਰ ਕਰ ਕੇ ਹੁੰਦੀ ਹੈ। ਪਾਚਣ-ਰਸਾਂ ਦੀ ਕਮੀ, ਔਪ੍ਰੇਸ਼ਨ ਦੁਆਰਾ ਪਾਚਣ-ਪ੍ਰਣਾਲੀ ਦਾ ਕਾਫ਼ੀ ਹਿੱਸਾ ਕੱਢਿਆ ਜਾਣਾ, ਤੇਜ਼ਾਬੀਪਨ, ਅੰਤੜੀਆਂ ‘ਚ ਕੈਂਸਰ-ਰਹਿਤ ਰਸੌਲੀਆਂ (ਪੌਲੀਪੋਸਿਸ), ਮਿਹਦੇ ਜਾਂ ਅੰਤੜੀਆਂ ਦੇ ਕੈਂਸਰ, ਅੰਤੜੀਆਂ ਦੇ ਪੈਰਾਸਾਈਟਸ ਜਾਂ ਕਿਸੇ ਖ਼ਾਸ ਭੋਜਨ ਪ੍ਰਤੀ ਅਲਰਜੀ ਆਦਿ ਕਰ ਕੇ ਸ਼ਰੀਰ ਨੂੰ ਭੋਜਨ ਤੋਂ ਤਾਕਤ ਨਹੀਂ ਮਿਲਦੀ ਅਤੇ ਸ਼ਰੀਰ ਦਾ ਭਾਰ ਘੱਟ ਸਕਦਾ ਜਾਂ ਘੱਟ ਜਾਂਦਾ ਹੈ। ਅੰਤੜੀ ਦੇ ਹੋਰ ਰੋਗ ਜਿਵੇਂ ਰੋਗ-ਸੀਲੀਅਕ ਡਿਜ਼ੀਜ਼, ਪੈਪਟਿਕ ਅਲਸਰ, ਕਰੋਹਨ ਡਿਜ਼ੀਜ਼, ਅਲਸਰੇਟਿਵ ਕੋਲਾਇਟਿਸ ਅਤੇ ਪੈਨਕਰੇਟਾਇਟਸ ਆਦਿ ਵੀ ਸ਼ਰੀਰ ਦਾ ਭਾਰ ਘਟਾਉਂਦੇ ਹਨ।
ਮਨੋਰੋਗ: ਜੋ ਆਮ ਕਰ ਕੇ ਕੁੜੀਆਂ ਜਾਂ ਔਰਤਾਂ ‘ਚ ਹੁੰਦਾ ਹੈ, ‘ਚ ਮਰੀਜ਼ ਆਪਣੇ ਹੀ ਸਿਰ ਦੇ ਵਾਲ ਖਾਣ ਲੱਗ ਜਾਂਦਾ ਹੈ ਅਤੇ ਕੁੱਝ ਮਹੀਨਿਆਂ ਜਾਂ ਸਾਲ ‘ਚ ਢਿੱਡ ‘ਚ ਇੱਕ ਗੋਲਾ ਜਿਹਾ ਬਣ ਜਾਂਦਾ ਹੈ। ਮਿਹਦੇ ‘ਚ ਵਾਲਾਂ ਦਾ ਗੁੱਛਾ ਹੋਣ ਕਾਰਨ ਭੋਜਨ ਪਚਾਉਣ ਦੀ ਸਮੱਸਿਆ ਆ ਜਾਂਦੀ ਹੈ। ਇਸ ਨੂੰ ਟਰਾਇਕੋ-ਬੇਜ਼ੋਆਰ ਕਿਹਾ ਜਾਂਦਾ ਹੈ। ਵਾਲਾਂ ਦਾ ਇਹ ਗੁੱਛਾ ਇੱਕ ਵੱਡੇ ਔਪ੍ਰੇਸ਼ਨ ਨਾਲ ਕੱਢਿਆ ਜਾਂਦਾ ਹੈ ਜੋ ਮਿਹਦੇ ‘ਚ ਢਲ ਕੇ ਉਸੇ ਸ਼ਕਲ ਦਾ ਬਣ ਜਾਂਦਾ ਹੈ। ਔਪ੍ਰੇਸ਼ਨ ਤੋਂ ਬਾਅਦ ਰੋਗੀ ਦੀ ਭੁੱਖ ਅਤੇ ਭਾਰ ਠੀਕ ਹੋ ਜਾਂਦੇ ਹਨ।
TB: ਇਸ ਰੋਗ ਦੇ ਮਰੀਜ਼ ਦਾ ਭਾਰ ਇਸ ਲਈ ਘਟਦਾ ਹੈ ਕਿਉਂਕਿ ਇਸ ਕਾਰਨ ਬਣਨ ਵਾਲੇ ਬੈਕਟੀਰੀਆ-ਮਾਇਕੋਬੈਕਟੀਰੀਅਮ ਟਿਊਬਰਕੂਲੋਸਿਸ ਅਜਿਹੇ ਢੀਠ ਕਿਸਮ ਦੇ ਰੋਗਾਣੂ ਹਨ ਜੋ ਸ਼ਰੀਰ ਦੇ ਸੁਰੱਖਿਆ ਸਿਸਟਮ ਦੇ ਕਾਬੂ ਨਹੀਂ ਆਉਂਦੇ। ਇਸ ਲਈ ਇਹ ਸਿਸਟਮ ਉਸ ਨੂੰ ਖ਼ਤਮ ਨਹੀਂ ਕਰ ਸਕਦਾ ਜਿਸ ਕਰ ਕੇ ਬੀਮਾਰੀ ਲੰਮੀ ਹੋ ਜਾਂਦੀ ਹੈ। ਸਾਰੀ ਤਾਕਤ ਇਹ ਬੈਕਟੀਰੀਆ ਖਿੱਚ ਲੈਂਦੇ ਹਨ ਅਤੇ ਸ਼ਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਰੋਗ ‘ਚ ਵਿਅਕਤੀ ਨੂੰ ਪਤਾ ਨਹੀਂ ਲੱਗਦਾ ਕਿ ਉਸ ਨੂੰ TB ਹੈ। ਇਸ ਹਾਲਤ ‘ਚ ਕਮਜ਼ੋਰੀ ਵਧਦੀ ਜਾਂਦੀ ਹੈ ਤੇ ਭਾਰ ਘਟਦਾ ਜਾਂਦਾ ਹੈ।
ਸ਼ੂਗਰ ਰੋਗ: ਜੇ ਕਿਸੇ ਵਿਅਕਤੀ ਦੇ ਸ਼ਰੀਰ ਦਾ ਭਾਰ ਪਹਿਲਾਂ ਸਾਧਾਰਨ ਸੀ ਜਾਂ ਥੋੜ੍ਹਾ ਮੋਟਾਪਾ ਸੀ ਪਰ ਕੁੱਝ ਮਹੀਨਿਆਂ ‘ਚ ਹੀ ਬਿਨਾਂ ਕਿਸੇ ਗਿਆਤ ਕਾਰਨ ਦੇ ਇਹ ਭਾਰ ਛੇ ਕਿੱਲੋ ਘੱਟ ਗਿਆ ਤਾਂ ਸਮਝੋ ਕਿ ਕੋਈ ਸਮੱਸਿਆ ਹੈ। ਪਿਸ਼ਾਬ ਟੈੱਸਟ ਕਰਵਾਉਣ ‘ਤੇ ਪਤਾ ਲੱਗਦਾ ਹੈ ਕਿ ਸ਼ੂਗਰ ਹੋ ਗਈ ਹੈ। ਜਦੋਂ ਇੰਨਸੁਲਿਨ (ਜੋ ਲਬਲਬੇ ਜਾਂ ਪੈਂਕਰੀਆਜ਼ ‘ਚ ਬਣਦੀ ਹੈ) ਦੀ ਮਾਤਰਾ ਘੱਟ ਜਾਵੇ ਜਾਂ ਇਸ ਦਾ ਅਸਰ ਘੱਟ ਜਾਵੇ ਤਾਂ ਬੰਦੇ ਨੂੰ ਸ਼ੂਗਰ ਰੋਗ ਹੋ ਜਾਂਦਾ ਹੈ। ਟਾਇਪ-2 ਵਾਲਾ ਸ਼ੂਗਰ ਰੋਗ ਹੌਲੀ-ਹੌਲੀ ਸ਼ੁਰੂ ਹੁੰਦਾ ਹੈ। ਕਈਆਂ ਲੋਕਾਂ ਨੂੰ ਬੜੇ ਸਾਲਾਂ ਤੋਂ ਮਾੜੇ-ਮੋਟੇ ਲੱਛਣ ਹੁੰਦੇ ਹਨ ਜੋ ਅਣਗੌਲੇ ਹੋ ਜਾਂਦੇ ਹਨ ਤੇ ਕਈ ਕਈ ਸਾਲ ਡਾਇਗਨੋਸਿਸ ਹੀ ਨਹੀਂ ਬਣਦਾ ਪਰ ਕਈਆਂ ‘ਚ ਵਧੇਰੇ ਭੁੱਖ, ਵਧੇਰੇ ਤੇਹ ਤੇ ਵਧੇਰੇ ਪਿਸ਼ਾਬ ਵਾਲੇ ਤਿੰਨੇ ਲੱਛਣਾਂ ਦੇ ਨਾਲ ਨਾਲ ਥਕਾਵਟ, ਕਮਜ਼ੋਰੀ, ਭਾਰ ਦਾ ਘਟਣਾ, ਸੈੱਕਸ ਪ੍ਰਤੀ ਕਮਜ਼ੋਰੀ, ਨਜ਼ਰ ਘਟਣੀ ਅਤੇ ਹੱਥਾਂ-ਪੈਰਾਂ ‘ਚ ਕੀੜੀਆਂ ਤੁਰਨੀਆਂ ਆਦਿ ਲੱਛਣ ਨਾਲੋ-ਨਾਲ ਆ ਜਾਂਦੇ ਹਨ। ਭਾਰ ਘਟਣਾ ਅਤੇ ਬਾਕੀ ਲੱਛਣ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਪਿਸ਼ਾਬ ਅਤੇ ਖ਼ੂਨ ‘ਚ ਗੁਲੂਕੋਜ਼ ਦੇ ਪੱਧਰ ਕਿੰਨਾ ਕੁ ਹੈ। ਜੇ ਇਹ ਪੱਧਰ ਕਾਫ਼ੀ ਸਮੇਂ ਤੋਂ ਵੱਧ ਹੈ ਤਾਂ ਇਹ ਲੱਛਣ ਵਧੇਰੇ ਹੋਣਗੇ। ਇਸ ਲਈ ਸ਼ੂਗਰ ਦੇ ਰੋਗੀਆਂ ਨੂੰ ਚਾਹੀਦਾ ਹੈ ਕਿ ਦਵਾਈਆਂ, ਪਰਹੇਜ਼ ਅਤੇ ਵਰਜ਼ਿਸ਼ ਨਾਲ ਆਪਣੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ‘ਚ ਰੱਖਣ।
ਥੌਇਰੌਇਡ ਹਾਰਮੋਨ: BRM (ਬੇਸਲ ਮੈਟਾਬੋਲਿਕ ਰੇਟ) ਨੂੰ ਕੰਟਰੋਲ ਕਰ ਕੇ ਸ਼ਰੀਰ ਦੇ ਭਾਰ ਨੂੰ ਰੈਗੂਲੇਟ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ‘ਚ ਇਸ ਹੌਰਮੋਨ ਦੀ ਕਮੀ (ਹਾਇਪੋ-ਥਾਇਰਾਇਡਜ਼ਮ) ਹੋ ਜਾਂਦੀ ਹੈ ਉਨ੍ਹਾਂ ਦੀ ਭੁੱਖ ਘਟਣ ਦੇ ਬਾਵਜੂਦ ਭਾਰ ਵਧ ਜਾਂਦਾ ਹੈ, ਚਮੜੀ ਅਤੇ ਹਥੇਲੀਆਂ ਸਖ਼ਤ ਅਤੇ ਖੁਸ਼ਕ ਹੋ ਜਾਂਦੀਆਂ ਹਨ, ਨਬਜ਼ ਦੀ ਦਰ ਘੱਟ ਜਾਂਦੀ ਹੈ, ਮੁੜ੍ਹਕਾ ਘੱਟ ਆਉਂਦਾ ਹੈ, ਗਰਮੀ ਘੱਟ ਅਤੇ ਠੰਢ ਵਧੇਰੇ ਲਗਦੀ ਹੈ। ਜਦੋਂ ਇਹ ਹੌਰਮੋਨ ਜ਼ਿਆਦਾ ਬਣਨ ਲੱਗੇ (ਹਾਇਪਰ-ਥੌਇਰੌਇਡਿਜ਼ਮ) ਤਾਂ ਨਬਜ਼ ਤੇਜ਼, ਜ਼ਿਆਦਾ ਭੁੱਖ, ਭਾਰ ਦਾ ਘਟਣਾ, ਚਮੜੀ ਅਤੇ ਹਥੇਲੀਆਂ ਗਰਮ ਅਤੇ ਸਿੱਲ੍ਹੀਆਂ, ਬਲੱਡ-ਪ੍ਰੈਸ਼ਰ ਜ਼ਿਆਦਾ, ਵਧੇਰੇ ਗਰਮੀ ਲਗਣੀ ਅਤੇ ਦਿਲ ਧੱਕ ਧੱਕ ਵੱਜਣਾ ਆਦਿ ਲੱਛਣ ਹੁੰਦੇ ਹਨ।
ਕੈਂਸਰ: ਭਾਰ ਘਟਣ ਦਾ ਇੱਕ ਆਮ ਹੀ ਕਾਰਨ ਹੈ। ਬਿਨਾਂ ਕਿਸੇ ਜ਼ਾਹਿਰਾ ਕਾਰਨ ਤੋਂ ਸ਼ਰੀਰ ਦਾ ਭਾਰ ਘੱਟ ਰਿਹਾ ਹੋਵੇ ਤਾਂ ਇਸ ਦੇ ਕੁੱਲ ਕਾਰਨਾਂ ਦਾ ਤੀਜਾ ਹਿੱਸਾ ਕੈਂਸਰ ਹੁੰਦਾ ਹੈ ਜਿਵੇਂ ਕਿ ਮਿਹਦੇ ਅਤੇ ਅੰਤੜੀਆਂ, ਗਦੂਦਾਂ, ਜਿਗਰ, ਲਬਲਬੇ (ਪੈਂਕਰੀਆਜ਼), ਔਰਤਾਂ ‘ਚ ਅੰਡਕੋਸ਼ (ਓਵਰੀ) ਅਤੇ ਫ਼ੇਫ਼ੜਿਆਂ ਜਾਂ ਖ਼ੂਨ ਦਾ ਕੈਂਸਰ। ਕੈਂਸਰ ਵਿਸ਼ੇ ਅੰਦਰ ਇੱਕ ਲਫ਼ਜ਼ ਆਉਂਦਾ ਹੈ ਕੈਂਸਰ ਕੇਕੈਕਸੀਆ। ਇਹ ਇੱਕ ਯੂਨਾਨੀ ਸ਼ਬਦ ਹੈ ਜਿਸ ਦਾ ਮਤਲਬ ਹੈ ਖੁਰ ਜਾਣਾ ਜਾਂ ਹੌਲੀ ਹੌਲੀ ਕਰ ਕੇ ਅਤੇ ਘਟਦੇ ਘਟਦੇ ਖ਼ਤਮ ਹੋ ਜਾਣਾ। ਕੈਂਸਰ ਦੇ ਰੋਗੀਆਂ ‘ਚ ਸ਼ਰੀਰ ਦਾ ਭਾਰ ਨਿਮਨ ਅਨੁਸਾਰ ਘਟਦਾ ਹੈ ਕਿਉਂਕਿ ਭੁੱਖ ਵੀ ਘਟਦੀ ਹੈ ਇਸ ਲਈ ਘੱਟ ਆਹਾਰ ਕਰ ਕੇ ਭਾਰ ‘ਚ ਕਮੀ ਆਉਂਦੀ ਹੈ ਜਿਸ ਬਾਰੇ ਕੈਂਸਰ ਡਾਇਗਨੋਜ਼ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਪਤਾ ਹੀ ਨਹੀਂ ਲਗਦਾ। ਕਈ ਵਾਰ ਕੈਂਸਰ ਦੀ ਗਿਲ੍ਹਟੀ ਜਾਂ ਜੜ੍ਹਾਂ ਜਾਂ ਮੈਟੈਸਟਸਿਸ (ਜੇ ਫ਼ੈਲ ਚੁੱਕਿਆ ਹੋਵੇ ਤਾਂ) ਸ਼ਰੀਰ ਦੇ ਅਜਿਹੇ ਅੰਗ ਜਾਂ ਥਾਂ ਉੱਤੇ ਹੁੰਦੀ ਹੈ ਜੋ ਭੋਜਨ ਦੇ ਰਸਤੇ ‘ਚ ਰੁਕਾਵਟ ਬਣ ਰਿਹਾ ਹੋਵੇ।
ਏਡਜ਼: ਇਸ ਰੋਗ ਦੇ ਮਰੀਜ਼ਾਂ ‘ਚ ਵੀ ਭਾਰ ਘਟਦਾ ਹੈ ਤੇ ਆਖ਼ਰੀ ਸਟੇਜ ‘ਤੇ ਉਹ ਸਿਰਫ਼ ਹੱਡੀਆਂ ਦੀ ਮੁੱਠ ਰਹਿ ਜਾਂਦਾ ਹੈ।
ਗੁਰਦਾ ਰੋਗ: ਗੁਰਦੇ ਫ਼ੇਲ੍ਹ ਹੋ ਜਾਣ ਤਾਂ ਭੁੱਖ ਘਟਣ ਅਤੇ ਉਲਟੀਆਂ ਆਉਣ ਕਰ ਕੇ ਸ਼ਰੀਰ ਦਾ ਭਾਰ ਘੱਟ ਜਾਂਦਾ ਹੈ।
ਦਿਲ ਦੇ ਕੁੱਝ ਰੋਗ ਜਿਵੇਂ ਕੰਜੈਸਟਿਵ-ਹਾਰਟ-ਫ਼ੇਲਿਅਰ, ਫ਼ੇਫ਼ੜਿਆਂ ਦੀਆਂ ਕੁੱਝ ਬੀਮਾਰੀਆਂ ਜਿਵੇਂ TB ਅਤੇ ਹੋਰ ਸਾਹ ਦੀ ਰੁਕਾਵਟ ਪੈਦਾ ਕਰਨ ਵਾਲੇ ਰੋਗ, ਕੁੱਝ ਨਿਊਰੋਲੌਜੀਕਲ ਬੀਮਾਰੀਆਂ ਜਿਵੇਂ ਡਿਮੈਂਸ਼ੀਆ ਆਦਿ ਨਾਲ ਵੀ ਸ਼ਰੀਰ ਦਾ ਭਾਰ ਘੱਟ ਜਾਂਦਾ ਹੈ। ਵਧਦੀ ਉਮਰ ਭਾਵ ਬੁਢਾਪੇ ਵਾਲੀ ਉਮਰੇ, ਉਂਝ ਭਾਵੇਂ ਕੋਈ ਵੀ ਤਕਲੀਫ਼ ਨਾ ਹੋਵੇ ਪਰ ਏਜਿੰਗ ਪ੍ਰੌਸੈੱਸ ਨਾਲ ਵੀ ਭਾਰ ਘਟਦਾ ਹੈ। ਇਸ ਉਮਰ ‘ਚ ਖ਼ੂਨ ਦੀਆਂ ਨਸਾਂ ‘ਚ ਵਹਾ ਦੀ ਗਤੀ ਘੱਟ ਜਾਂਦੀ ਹੈ, ਸ਼ਰੀਰ ਦੇ ਪੱਠਿਆਂ ਤੇ ਸੈੱਲਾਂ ਨੂੰ ਮਿਲਣ ਵਾਲੀ ਪੌਸ਼ਟਿਕਤਾ ਦੇ ਘਟਣ ਕਾਰਨ ਕਮਜ਼ੋਰੀ ਰਹਿੰਦੀ ਹੈ। ਇਸ ਹਾਲਤ ‘ਚ ਸ਼ਰੀਰ ਕਈ ਵਾਰ ਕੰਬਣ ਲਗਦਾ ਹੈ ਅਤੇ ਭਾਰ ਘਟਦਾ ਹੈ। ਇਸ ਬਾਰੇ ਸੇਖ਼ ਫ਼ਰੀਦੀ ਜੀ ਆਖਦੇ ਹਨ: ਬੁੱਢਾ ਹੋਇਆ ਸ਼ੇਖ਼ ਫ਼ਰੀਦ ਕੰਬਣ ਲਗੀ ਦੇਹ। ਇਸ ਤੋਂ ਇਲਾਵਾ ਸ਼ਰੀਰ ਅਤੇ ਦਿਮਾਗ਼ ‘ਤੇ ਕੋਈ ਬੋਝ ਹੋਵੇ ਉਹ ਵੀ ਭਾਰ ਘਟਾਉਂਦਾ ਹੈ। ਇਸ ਹਾਲਤ ‘ਚ ਬੰਦਾ ਮਾੜਾ ਹੋ ਜਾਂਦਾ ਹੈ ਅਤੇ ਅੰਤ ਰੋਗੀ ਹੋ ਜਾਂਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com










