ਚੰਡੀਗੜ : ਜਦੋ ਤੋਂ ਪਾਰਲੀਮੈਂਟ ਵਿੱਚ ਸਿੱਖ ਗੁਰਦਵਾਰਾ ਸੋਧ ਬਿੱਲ 2016 ਪਾਸ ਹੋਇਆ ਹੈ ਉਦੋ ਤੋਂ ਹੀ ਸਿੱਖ ਕੋਮ ਦੇ ਵੱਖੋ-ਵੱਖਰੇ ਰੁਖ ਤੇ ਪ੍ਰਤੀਕ੍ਰਮਾ ਦਾ ਸਿਲ ਸਿਲਾ ਜਾਰੀ ਹੈ। ਇਸ ਸੋਧ ਬਿਲ ਨਾਲ ਸਹਿਜਧਾਰੀ ਸਿੱਖਾ ਦਾ ੭੦ ਸਾਲ ਪੁਰਾਣਾ ਸ਼ਰੋਮਣੀ ਕਮੇਟੀ ਚੋਣਾ ਵਿੱਚ ਵੋਟ ਦਾ ਅਧੀਕਾਰ ਖਤਮ ਕਰ ਦਿੱਤਾ ਗਿਆ ਹੈ। ਇਹ ਸੋਧ ਬਿਲ ਆਰ.ਐਸ.ਐਸ ਦੇ ਅਜੈਂਡੇ ਦਾ ਇਕ ਫਿਰਕਾਪ੍ਰਸਤ ਬਿਲ ਹੈ ਜਿਸ ਨਾਲ ਘੱਟ-ਗਿਣਤੀ ਸਿੱਖ ਧਰਮ ਵਿੱਚੋ ਇਕ ਹੋਰ ਘੱਟ ਗਿਣਤੀ ਨੂੰ ਜਨਮ ਦੇਣ ਦੀ ਕੋਸ਼ਿਸ ਕੀਤੀ ਹੈ।ਇਹ ਵਿਚਾਰ ਸਹਿਜਧਾਰੀ ਸਿੱਖ ਪਾਰਟੀ ਦੇ ਰਾਸਟ੍ਰੀਯ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਇਕ ਪ੍ਰੈਸ ਬਿਆਨ ਰਾਹੀ ਪ੍ਰਗਟ ਕੀਤੇ। ਉਹਨਾ ਕਿਹਾ ਕਿ ਫਿਰਕਾਪ੍ਰਸਤੀ ਪ੍ਰਤੀ ਅਸਹਿਣਸ਼ੀਲਤਾ ਦੀ ਸੱਭ ਤੋ ਵੱਡੀ ਮਿਸਾਲ ਉਦੋ ਪੇਸ਼ ਹੋਈ ਹੈ ਜਦੋ ਦੇਸ਼ ਦੀ ਸਰਵਉਚ ਸੰਵੀਧਾਨਿਕ ਸੰਸਥਾ ਰਾਜ ਸਭਾ ਵਿੱਚ ਇਹੋ ਜਿਹਾ ਫਿਰਕਾਪ੍ਰਸਤ ਬਿੱਲ ਧਰਮ ਨਿਰਪੱਖ ਕਹਾਉਣ ਵਾਲੀਆ ਬਹੁਗਿਣਤ ਪਾਰਟੀਆ ਦਿਆ ਅੱਖਾਂ ਦੇ ਸਾਹਮਣੇ ਪੇਸ਼ ਹੋ ਗਿਆ ਤੇ ਉਹਨਾ ਨੂੰ ਪਤਾ ਵੀ ਨਹੀ ਲੱਗਣ ਦਿੱਤਾ ਗਿਆ ਕਿ ਇਹ ਪਿਛਲੀ ਤਾਰੀਕਾ ਤੋ ੨੦੦੩ ਤੋ ਪਾਰਰਿਤ ਕੀਤਾ ਗਿਆ।
ਡਾ.ਰਾਣੂੰ ਨੇ ਕਿਹਾ ਕਿ ਕੁਝ ਸਿੱਖ ਮਾਹਿਰਾ ਦੇ ਬਿਆਨ ਆ ਰਹੇ ਹਨ ਕੇ ਸਹਿਜਧਾਰੀ ਤੇ ਸਿੱਖ ਹੀ ਨਹੀ ਹਨ ਅਤੇ ਸ਼ਰੋਮਣੀ ਅਕਾਲੀ ਦੱਲ ਦੇ ਆਗੂ ਵੀ ਇਹੋ ਪ੍ਰਚਾਰ ਰਹੇ ਹਨ ਕਿ ਸਹਿਜਧਾਰੀ ਤਾਂ ਗੈਰ ਸਿੱਖ ਹੁਂਦੇ ਹਨ ਪਰ ਸ਼ਾਇਦ ਉਹ ਇਸ ਗੱਲ ਤੋ ਜਾਣੂੰ ਨਹੀ ਹਨ ਕਿ ਸਿੱਖ ਗੁਰਦਵਾਰਾ ਅੇਕਟ ੧੯੨੫ ਵਿੱਚ ਧਾਰੀ ੨(੧੦-ਅ) ਵਿੱਚ ਸਹਿਜਧਾਰੀ ਸਿੱਖ ਅਜੇ ਵੀ ਸਿੱਖ ਦੀ ਹੀ ਪਰੀਭਾਸ਼ਾ ਵਿੱਚ ਆਉਂਦੇ ਹਨ। ਉਹਨਾ ਨੂੰ ਗੁਰਦਵਾਰਾ ਅੇਕਟ ਵਿੱਚ ਕਿਤੇ ਵੀ ਗੈਰ ਸਿੱਖ ਨਹੀ ਕਿਹਾ ਗਿਆ। ਸਿਰਫ ਵੋਟ ਦੇ ਅਧੀਕਾਰ ਤੋਂ ਵਾਂਝਾ ਕੀਤਾ ਗਿਆ ਹੈ। ਅਕਾਲੀਦਲ ਬਾਦਲ ਦਾ ਕਿਹਨਾ ਹੈ ਕਿ ਇਹ ਸੋਧ ਬਿੱਲ ਇਸ ਖਦਸੇ ਕਰਕੇ ਲਿਆਦਾ ਗਿਆ ਹੈ ਕਿ ਗੈਰ ਸਿੱਖ ਸਿੱਖਾਂ ਦੀ ਧਾਰਮਿਕ ਸੰਸਥਾ ਤੇ ਕਬਜਾ ਨਾ ਕਰ ਲੈਣ ਜਦੋ ਕਿ ੧੯੪੪ ਤੋਂ ਅੱਜ ਤੱਕ ਕੋਈ ਇਕ ਵੀ ਐਸਾ ਮੋਕਾ ਸਾਮਣੇ ਨਹੀ ਆਇਆ ਹੈ ਜਿਸ ਤੋਂ ਇਹ ਸਾਬਿਤ ਹੋ ਸਕੇ ਕਿ ਕਿਸੇ ਗੈਰ ਸਿਖ ਨੇ ਕਦੇ ਕੋਈ ਸ਼ਰੋਮਣੀ ਕਮੇਟੀ ਚੋਣ ਲੜੀ ਹੋਵੇ ਜਾ ਕੋਈ ਗੈਰ ਸਿਖ ਕਿਸੇ ਗੁਰਧਾਮ ਤੇ ਕਾਬਜ ਹੋਇਆ ਹੋਵੇ।
ਡਾ.ਰਾਣੂੰ ਨੇ ਸਵਾਲ ਖੜਾ ਕਰਦੇ ਹੋਏ ਕਿਹਾ ਕੇ ਸ਼੍ਰੌਮਣੀ ਅਕਾਲੀ ਦਲ ਦੇ ਨੇਤਾ ਜੋ ਪਾਰਲੀਮੈਂਟ ੱਿਵਚ ਬਹੁਤ ਰੋਲਾ ਪਾ ਰਹੇ ਸਨ ਕੇ ਇਹ ਸਿੱਖਾਂ ਦਾ ਬਿੱਲ ਹੈ ਇਸ ਵਿੱਚ ਗੈਰ ਸਿੱਖ ਕੋਈ ਦਖਲ ਨਾ ਦੇਣ ਪਰ ਬਾਦ ਵਿੱਚ ਸਦਨ ਵਿੱਚ ਬੈਠੇ ਜਿਨਾ ਮੈਂਬਰਾ ਤੋਂ ਇਹ ਬਿਲ ਪਾਸ ਕਰਵਾਇਆ ਗਿਆ ਉਹ ਕਿਹੜਾ ਸਿੱਖ ਸਨ। ਇਸ ਬਿਲ ਨਾਲ ਲਗਭਗ ੭੦ ਲੱਖ ਦੇ ਕਰੀਬ ਸਿੱਖਾਂ ਤੇ ਅਸਰ ਪਵੇਗਾ।ਉਹਨਾ ਕਿਹਾ ਕਿ ਇਸ ਬਿਲ ਨਾਲ ਘਰ ਵਿੱਚ ਬਾਪ ਵੋਟ ਪਾਏਗਾ ਤੇ ਪੁਤਰ ਵੋਟ ਨਹੀ ਪਾ ਸਕੇਗਾ ਜਿਸ ਨਾਲ ਪਰੀਵਾਰਾ ਵਿੱਚ ਵੀ ਵਿਚਾਰਕ ਤਰੇੜਾ ਜਨਮ ਲੈਣ ਗਿਆ।ਮਰਦਾ ਵਿੱਚ ਤੇ ਦਾੜੀ ਕੇਸ਼ ਕੱਟੇ ਨਜਰ ਆ ਸਕਦੇ ਹਨ ਪਰ ਅੋਰਤਾ ਵਿੱਚ ਭਰਵੱਟੇ ਅਤੇ ਚੇਹਰੇ ਤੋ ਉਤਾਰੇ ਹੋਏ ਵਾਲਾ ਬਾਰੇ ਸ਼ਰੋਮਣੀ ਕਮੇਟੀ ਕਿਹੜਾ ਪੈਮਾਨਾ ਅਕਤੀਆਰ ਕਰੇਗੀ।
ਉਧਰ ਹਿਂਦੂ ਨਿਯਾਏ ਪੀਠ ਅਤੇ ਸ਼ਿਵਸੇਨਾ ਵਰਗੀਆਂ ਜਥੇਬਂਦੀਆਂ ਨੇ ਇਸ ਬਿਲ ਦਾ ਸਵਾਗਤ ਕਰਦੇ ਹੋਏ ਸਹਿਜਧਾਰੀ ਸਿੱਖਾਂ ਨੂੰ ਹਿਂਦੂ ਆਖਦੇ ਹੋਏ ਘਰ-ਵਾਪਸੀ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਥੋ ਸਾਫ ਹੋ ਗਿਆ ਹੈ ਕਿ ਆਰ.ਐਸ਼.ਐਸ ਵਰਗੀ ਫਿਰਕਾਪ੍ਰਸਤ ਤਾਕਤ ਇਸ ਬਿਲ ਦੇ ਪਿਛੇ ਅਪਣਾ ਲੁਕਵਾ ਅਜੈਂਡਾ ਲਾਗੂ ਕਰਣ ਲਈ ਤਿਆਰ ਖੜੀ ਸੀ। ਡਾ.ਰਾਣੂੰ ਨੇ ਦੋਸ਼ ਲਗਾਏ ਕੇ ਅਕਾਲੀ-ਭਾਜਪਾ ਨੇ ਬੜੀ ਚਤੁਰਾਈ ਨਾਲ ਇਹ ਬਿੱਲ ਲੋਕ ਸਭਾ ੱਿਵਚ ਲਿਆਉਣ ਦੀ ਬਜਾਏ ਪਿਹਲਾ ਰਾਜਸਭਾ ਵਿੱਚ ਉਦੋ ਲਿਆਂਦਾ ਜਦੋ ਕਾਂਗਰਸ ਪਾਰਟੀ ਦੇ ਪੰਜਾਬ ਦੇ ਰਾਜਸਭਾ ਮੈਬਰਾ ਦਿਆ ਸੀਟਾ ਖਾਲੀ ਪਈਆ ਸਨ ਤੇ ਕੋਈ ਵੀ ਪੰਜਾਬ ਦਾ ਕਾਂਗਰਸੀ ਆਗੂ ਹਾਉਸ ਵਿੱਚ ਮੋਜੂਦ ਨਹੀ ਸੀ ਅਤੇ ਡਾ.ਮਨਮੋਹਨ ਸਿੰਘ ਅਤੇ ਮਨੋਹਰ ਸਿੰਘ ਗਿੱਲ ਨੂੰ ਅਕਾਲੀਆ ਨੇ ਪਹਿਲਾ ਹੀ ਅਪਣੇ ਹੱਕ ਵਿੱਚ ਕੀਤਾ ਹੋਈਆ ਸੀ।ਆਮ ਆਦਮੀ ਪਾਰਟੀ ਦਾ ਰਾਜਸਭਾ ਵਿੱਚ ਕੋਈ ਮੈਂਬਰ ਹੀ ਨਹੀ ਹੈ।ਇਸੇ ਕਾਰਨ ਇਹ ਬਿਲ ਸਰਵਸਮਤੀ ਨਾਲ ਬਿਨਾ ਕਿਸੇ ਬਹਿਸ ਦੇ ਪਾਸ ਹੋ ਗਿਆ। ਬਾਦ ਵਿੱਚ ਕਾਂਗਰਸ ਪਾਰਟੀ ਦੇ ਕੈਪਟਨ ਅਮਰੀਂਦਰ ਸਿੰਘ ਨੇ ਅਪਣੇ ਸਾਂਸਦਾ ਨੂੰ ਕਿਹਾ ਤੇ ਇਸ ਦਾ ਵਿਰੋਧ ਲੋਕ ਸਭਾ ਵਿੱਚ ਰਵਨੀਤ ਬਿਟੂ ਅਤੇ ਸਂਤੋਖ ਚੋਧਰੀ ਨੇ ਕੀਤਾ। ਸਹਿਜਧਾਰੀ ਸਿੱਖ ਪਾਰਟੀ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਣ ਦਾ ਧਨਵਾਦ ਕੀਤਾ।















