ਅਣਜਾਣੇ ‘ਚ ਪਾਈਆਂ ਗਈਆਂ ਬਹੁਤ ਸਾਰੀਆਂ ਆਦਤਾਂ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ। ਇਨ੍ਹਾਂ ਦੇ ਕਾਰਨ ਹੀ ਸਰੀਰ ਦੀ ਰੋਗਾਂ ਨਾਲ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਜਿਸ ਨਾਲ ਬਿਮਾਰੀਆਂ ਦੇ ਬੈਕਟੀਰੀਆਂ ਅਤੇ ਵਾਈਰਸ ਹਮਲਾ ਕਰਦੇ ਹਨ।
1 ਜ਼ਿਆਦਾ ਸਮੇਂ ਤੱਕ ਧੁੱਪ ‘ਚ ਰਹਿਣ ਨਾਲ ਇਮਊਨਿਟੀ ਕਮਜ਼ੋਰ ਹੋ ਸਕਦੀ ਹੈ। ਉਂਝ ਤਾਂ ਸੂਰਜ ਦੀ ਰੋਸ਼ਨੀ ਨਾਲ ਵਿਟਾਮਿਨ ਡੀ ਬਣਦਾ ਹੈ। ਜਿਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਧਦੀ ਹੈ ਪਰ ਬਹੁਤ ਜ਼ਿਆਦਾ ਸਮੇਂ ਤੱਕ ਧੁੱਪ ‘ਚ ਰਹਿਣਾ ਚਮੜੀ ਲਈ ਨੁਕਸਾਨਦਾਇਕ ਹੁੰਦਾ ਹੈ।
2 ਜ਼ਿਆਦਾ ਤਣਾਅ ਲੈਣ ਨਾਲ ਵੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਤਣਾਅ ਦੇ ਸਮੇਂ ਕਰਸਟਰੋਲ ਦਾ ਪੱਧਰ ਸਰੀਰ ‘ਚ ਵਧ ਜਾਂਦਾ ਹੈ। ਜਿਸ ਨਾਲ ਇਮਊਇਨ ਤਾਂ ਕਮਜ਼ੋਰ ਪੈਂਦਾ ਹੀ ਹੈ। ਇਸ ਨਾਲ ਪਾਚਨ ‘ਤੇ ਪ੍ਰਭਾਵ ਪੈਂਦਾ ਹੈ।
3 ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਣ ਨਾਲ ਵੀ ਰੋਗਾਂ ਨਾਲ ਲੜਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਸਰੀਰ ਦੀ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਣ ਨਾਲ ਖਤਰਨਾਕ ਕੀਟਾਣੂ ਨੁਕਸਾਨ ਪਹੁੰਚਾਉਂਦੇ ਹਨ। ਜਿਸ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ।
4 ਜ਼ਿਆਦਾ ਸ਼ਰਾਬ ਅਤੇ ਸਿਗਰੇਟ ਸਰੀਰ ਨੂੰ ਰੋਗਾਂ ਨਾਲ ਲੜਨ ‘ਚ ਨਾਕਾਮ ਕਰ ਦਿੰਦੀ ਹੈ। ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਸਰੀਰ ‘ਚ ਬਣੇ ਐਂਡੀਬਾਡੀ ਸੈੱਲ ਖਤਮ ਕਰ ਦਿੰਦਾ ਹੈ।
5 ਪੂਰਨ ਨੀਂਦ ਨਾ ਲੈਣਾ ਵੀ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ। ਬਹੁਤ ਜ਼ਿਆਦਾ ਕੰਮ ਦਾ ਦਬਾਅ ‘ਚ ਨੀਂਦ ਨਾਲ ਸਮਝੋਤਾ ਕਰਨ ਨਾਲ ਸਿੱਧਾ ਅਸਰ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ‘ਤੇ ਹੁੰਦਾ ਹੈ।










