ਤਨਾਅ ਵਾਲੀ ਜ਼ਿੰਦਗੀ ‘ਚ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹੀ ਰਹਿੰਦੇ ਹਨ ਜਿਨ੍ਹਾਂ ‘ਚੋਂ ਸਰਵਾਈਕਲ ਇੱਕ ਆਮ ਪਰੇਸ਼ਾਨੀ ਹੈ। ਸਰਵਾਈਕਲ ਸਪੌਂਡੇਲਾਇਟਸ ਹੱਡੀਆਂ ਅਤੇ ਜੋੜਾਂ ਦੀ ਜਾਂਚ ਦੌਰਾਨ ਸਾਹਮਣੇ ਆਉਣ ਵਾਲੀ ਸਭ ਤੋਂ ਆਮ ਬੀਮਾਰੀ ਹੈ। ਜਦੋਂ ਗਰਦਨ ਦੀਆਂ ਮਾਸਪੇਸ਼ੀਆਂ ਅਤੇ ਮੋਢੇ ਦੇ ਕੋਲ ਦਰਦ ਹੁੰਦਾ ਹੈ ਤਾਂ ਹਰ ਕੋਈ ਇਸ ਬਾਰੇ ਹੀ ਸੋਚਦਾ ਹੈ।
ਇਸ ‘ਚ ਕੋਈ ਸ਼ੱਕ ਨਹੀਂ ਕਿ ਕਸਰਤ ਦੀ ਘਾਟ, ਗ਼ਲਤ ਬੈਠਣ ਦੀ ਆਦਤ ਅਤੇ ਤਨਾਅਪੂਰਨ ਕੰਮ ਦੇ ਘੰਟਿਆਂ ਕਰ ਕੇ ਅਸੀਂ ਇਸ ਸਮੱਸਿਆ ਵੱਲ ਵੱਧ ਰਹੇ ਹਾਂ। ਪਹਿਲਾਂ ਇਹ ਬੁਢਾਪੇ ਦੀ ਬੀਮਾਰੀ ਸਮਝੀ ਜਾਂਦੀ ਸੀ, ਪਰ ਹੁਣ ਇਸ ‘ਚ ਜਵਾਨ ਤੋਂ ਜਵਾਨ ਲੋਕ ਵੀ ਸ਼ਾਮਿਲ ਹੁੰਦੇ ਜਾ ਰਹੇ ਹਨ। ਸਰਵਾਈਕਲ ਦਾ ਦਰਦ ਬਹੁਤ ਹੀ ਬੂਰਾ ਹੁੰਦਾ ਹੈ। ਕਈ ਵਾਰ ਇਸ ਨੂੰ ਸਹਿਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਦੇ ਲਈ ਜਿੱਥੇ ਡਾਕਟਰੀ ਮਦਦ ਲੈਣੀ ਜ਼ਰੂਰੀ ਹੈ ਉਥੇ ਹੀ ਅਸੀਂ ਕੁੱਝ ਘਰੇਲੂ ਨੁਸਖ਼ਿਆਂ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹਾਂ। ਆਓ ਜਾਣਦੇ ਹਾਂ, ਉਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਇਸ ਸਮੱਸਿਆ ਤਾਂ ਛੁਟਕਾਰਾ ਪਾ ਸਕਦੇ ਹਾਂ।
ਅਜਵਾਇਣ ਦਾ ਕਰੋ ਸੇਕ – ਅਵਵਾਇਣ ਤੁਹਾਨੂੰ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦੀ ਹੈ। ਅਜਵਾਇਣ ਲੈ ਕੇ ਇਸ ਦੀ ਪੋਟਲੀ ਬਣਾ ਲਵੋ। ਇਸ ਨੂੰ ਤਵੇ ‘ਤੇ ਗਰਮ ਕਰ ਕੇ ਗਰਦਨ ਨੂੰ ਸੇਕ ਕਰੋ। ਇਸ ਨਾਲ ਗਰਦਨ ਦਾ ਦਰਦ ਦੂਰ ਹੋ ਜਾਵੇਗਾ।
ਲੌਂਗ ਦਾ ਤੇਲ – ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੌਂਗ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰ੍ਹੋਂ ਦੇ ਤੇਲ ‘ਚ ਲੌਂਗ ਦਾ ਤੇਲ ਮਿਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਦੂਰ ਹੋ ਜਾਵੇਗਾ।
ਜੈਤੂਨ ਦਾ ਤੇਲ – ਜੈਤੂਨ ਤੇਲ ਨੂੰ ਹਲਕਾ ਗਰਮ ਕਰ ਕੇ ਗਰਦਨ ਦੀ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਤੌਲੀਏ ਨੂੰ ਗਰਮ ਪਾਣੀ ‘ਚ ਭਿਓਂ ਕੇ ਲਗਭਗ 10 ਮਿੰਟ ਤਕ ਗਰਦਨ ‘ਤੇ ਰੱਖੋ।
ਸੁੰਡ ਦੀ ਕਰੋ ਵਰਤੋਂ – ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਕਾਫ਼ੀ ਲਾਹੇਵੰਦ ਹੁੰਦੀ ਹੈ। ਸਰ੍ਹੋਂ ਦੇ ਤੇਲ ‘ਚ ਸੁੰਡ ਦਾ ਚੂਰਨ ਮਿਲਾਓ ਅਤੇ ਇਸ ਨਾਲ ਗਰਦਨ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਸੁੰਡ ਅਤੇ ਅਸ਼ਵਗੰਧਾ ਨੂੰ ਮਿਲਾ ਕੇ ਰੋਜ਼ ਸਵੇਰੇ-ਸ਼ਾਮ ਦੁੱਧ ਨਾਲ ਇੱਕ-ਇੱਕ ਚੱਮਚ ਲਵੋ।
ਅਦਰਕ ਦੀ ਚਾਹ ਦਿਵਾਓ ਸਰਵਾਈਕਲ ਤੋਂ ਛੁਟਕਾਰਾ – ਗਰਦਨ ‘ਚ ਜ਼ਿਆਦਾ ਦਰਦ ਹੋਣ ‘ਤੇ ਇੱਕ ਕੱਪ ਚਾਹ ‘ਚ ਅਦਰਕ ਦੀ ਪੇਸਟ ਮਿਲਾ ਕੇ ਪੀਓ। ਇਸ ਨਾਲ ਦਰਦ ਦੂਰ ਹੋ ਜਾਵੇਗਾ।
ਗਰਦਨ ਦੀ ਕਸਰਤ – ਇਸ ਦਰਦ ਨੂੰ ਘੱਟ ਕਰਨ ਲਈ ਗਰਦਨ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤਕ ਘੁਮਾਓ, ਫ਼ਿਰ ਇਹ ਕਿਰਿਆ ਦੂਜੀ ਦਿਸ਼ਾ ‘ਚ ਕਰੋ। ਇਸ ਤੋਂ ਬਾਅਦ ਗਰਦਨ ਨੂੰ ਉੱਪਰ ਤੋਂ ਥੱਲੇ ਅਤੇ ਫ਼ਿਰ ਸੱਜੇ-ਖੱਬੇ ਘੁਮਾਓ।
ਗਰਦਨ ਦੀ ਮਾਲਿਸ਼ – ਸਰਵਾਈਕਲ ਦੌਰਾਨ ਬ੍ਰੇਨ ‘ਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੈਸਲ ‘ਚ ਕੁੱਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਅਜਿਹੇ ‘ਚ ਗਰਦਨ ‘ਤੇ ਦਰਦ ਹੋਣ ਲਗਦਾ ਹੈ। ਇਸ ਲਈ ਇਸ ਦਰਦ ਨੂੰ ਦੂਰ ਕਰਨ ਲਈ ਗਰਦਨ ਦੀ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ।
ਗਰਮ ਪਾਣੀ ਨਾਲ ਕਰੋ ਸੇਕ – ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ ‘ਚ ਦਰਦ ਹੋਣ ਲਗਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਤੋਂ ਬਾਅਦ ਗਰਮ ਪਾਣੀ ਨਾਲ ਗਰਦਨ ‘ਤੇ ਸੇਕ ਕਰੋ। ਸੇਕ ਦੇ ਤੁਰੰਤ ਬਾਅਦ ਖੁੱਲ੍ਹੀ ਹਵਾ ‘ਚ ਨਾ ਜਾਓ।
ਕੰਬੋਜ










