ਕੰਮ ਦੌਰਾਨ ਲੰਬੇ ਸਮੇਂ ਤਕ ਬੈਠਣਾ ਦਿਲ ਲਈ ਓਨਾ ਬੁਰਾ ਨਹੀਂ ਹੋ ਸਕਦਾ ਜਿੰਨਾ ਕਿ TV ਦੇਖਦੇ ਸਮੇਂ ਬੈਠਣਾ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਅਧਿਐਨ ‘ਚ ਦੇਖਿਆ ਗਿਆ ਕਿ TV ਦੇਖਣ ਦੌਰਾਨ ਆਰਾਮ ਨਾਲ ਬੈਠਣ ‘ਤੇ ਦਿਲ ਦੇ ਰੋਗ ਹੋਣ ਦਾ ਖ਼ਦਸ਼ਾ ਵੱਧ ਜਾਂਦਾ ਹੈ। ਹਾਲਾਂਕਿ ਕੁੱਝ ਸੌਖਾਲੇ ਅਤੇ ਸਖ਼ਤ ਕਸਰਤ ਨਾਲ ਲਗਾਤਾਰ ਬੈਠ ਕੇ TV ਦੇਖਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਖੋਜ ‘ਚ ਦੇਖਿਆ ਗਿਆ ਕਿ ਰੋਜ਼ਾਨਾ ਹਰ ਦਿਨ ਚਾਰ ਘੰਟੇ ਜਾਂ ਇਸ ਤੋਂ ਵੱਧ ਸਮੇਂ ਤਕ ਬੈਠ ਕੇ TV ਦੇਖਣ ਵਾਲਿਆਂ ‘ਚ ਦਿਲ ਸਬੰਧੀ ਬੀਮਾਰੀਆਂ ਜ਼ਿਆਦਾ ਦੇਖੀਆਂ ਗਈਆਂ। ਜੇ ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਹਫ਼ਤੇ ‘ਚ ਘੱਟ ਤੋਂ ਘੱਟ 150 ਮਿੰਟ ਕਸਰਤ ਕਰਨਾ ਜ਼ਰੂਰੀ ਹੈ।
ਕਸਰਤ ਕਰਨ ਨਾਲ ਹਾਰਟ ਡਜ਼ੀਜ਼ ਦਾ ਖ਼ਤਰਾ 45 ਫ਼ੀਸਦੀ ਘੱਟ – ਅਮਰੀਕਨ ਹਾਰਟ ਇੰਸਟੀਚਿਊਟ ਮੁਤਾਬਿਕ ਹਰ ਵਿਅਕਤੀ ਨੂੰ ਹਰ ਦਿਨ ਘੱਟ ਤੋਂ ਘੱਟ 30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਰੋਜ਼ਾਨਾ ਕਸਰਤ ਕਰਨ ਵਾਲਿਆਂ ‘ਚ ਦਿਲ ਦੇ ਰੋਗ ਦਾ ਖ਼ਦਸ਼ਾ ਦੂਜਿਆਂ ਦੀ ਤੁਲਨਾ ‘ਚ ਲਗਭਗ 45 ਫ਼ੀਸਦੀ ਘੱਟ ਹੋ ਜਾਂਦਾ ਹੈ। ਕੋਲੈਸਟਰੋਲ ਅਤੇ ਲਿਪਿਡ ਦੇ ਪੱਧਰ ‘ਚ ਵੀ ਸੁਧਾਰ ਹੁੰਦਾ ਹੈ। ਬੈਡ ਕੋਲੈਸਟਰੋਲ ਯਾਨੀ LDL ਦਾ ਪੱਧਰ ਘੱਟ ਹੁੰਦਾ ਹੈ। ਹਾਲਾਂਕਿ ਗੁਡ ਕੋਲੈਸਟਰੋਲ ਦੇ ਪੱਧਰ ‘ਚ ਸੁਧਾਰ ਲਈ ਵੱਧ ਮਿਹਨਤ ਵਾਲੀ ਕਸਰਤ ਕਰਨਾ ਜ਼ਰੂਰੀ ਹੈ।










