ਚੰਡੀਗੜ੍ਹ: ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਸਪੋਰਟਸ ਅਥੌਰਿਟੀ ਔਫ਼ ਇੰਡੀਆ (ਸਾਈ) ਬੈਂਗਲੁਰੂ ਵਿਖੇ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਭਾਰਤ A ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।
ਹਰਿਆਣਾ ਪੁਲੀਸ ਦੇ ਡਾਇਰੈਕਟਰ ਜਨਰਲ ਪੀ.ਕੇ.ਅਗਰਵਾਲ ਨੇ ਕਿਹਾ, ”ਹਰਿਆਣਾ ਪੁਲੀਸ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਇੱਕ ਅਧਿਕਾਰੀ ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਦੇ ਰੂਪ ‘ਚ ਰਾਸ਼ਟਰੀ ਪੱਧਰ ਦੇ ਕੋਚਿੰਗ ਪ੍ਰੋਗਰਾਮ ‘ਚ ਸ਼ਾਮਿਲ ਹੋਵੇਗਾ। ਅਸੀਂ ਸਰਦਾਰ ਸਿੰਘ ਦੇ ਤਜਰਬੇ, ਤਕਨੀਕੀ ਜਾਣਕਾਰੀ ਅਤੇ ਵਿਸ਼ਵ ਪੱਧਰੀ ਸਮਰੱਥਾਵਾਂ ਦੇ ਭੰਡਾਰ ਨੂੰ ਦੇਖਿਆ ਹੈ ਜਿਸ ਨਾਲ ਉਭਰਦੀ ਪ੍ਰਤਿਭਾ ਨੂੰ ਲਾਭ ਹੋਵੇਗਾ, ਜਿਸ ਨਾਲ ਭਾਰਤੀ ਹਾਕੀ ਕਈ ਗੁਣਾ ਮਜ਼ਬੂਤ ??ਹੋਵੇਗੀ।”
ਵਰਨਣਯੋਗ ਹੈ ਕਿ ਓਲੰਪੀਅਨ ਸਰਦਾਰ ਸਿੰਘ ਇਸ ਸਮੇਂ ਹਰਿਆਣਾ ਪੁਲੀਸ ‘ਚ ਉਪ ਪੁਲਸ ਕਪਤਾਨ ਦੇ ਅਹੁਦੇ ‘ਤੇ ਤਾਇਨਾਤ ਹੈ। ਹਾਕੀ ‘ਚ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ, ਰਾਜੀਵ ਗਾਂਧੀ ਖੇਲ ਰਤਨ ਐਵਾਰਡ, ਪਦਮ ਸ਼੍ਰੀ ਅਤੇ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।












