ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਤੋਂ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਦੇਸ਼ ਵਲੋਂ ਅਪਣਾਈ ਗਈ ਅੱਤਵਾਦ ਦੇ ਪ੍ਰਤੀ ਬਿਲਕੁੱਲ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਦੇ ਪਿੱਛੇ ਪ੍ਰਧਾਨ ਮੰਤਰੀ ਮੋਦੀ ਦੀ ਦ੍ਰਿਸ਼ਟੀਕੋਣ ਹੈ।
ਗ੍ਰਹਿ ਮੰਤਰੀ ਨੇ ਇਹ ਗੱਲ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਆਯੋਜਿਤ ਅੱਤਵਾਦ ਵਿਰੋਧੀ ਸੰਮੇਲਨ ਤੋਂ ਪਹਿਲੇ ਕਹੀ, ਜਿਸ ਦਾ ਉਹ ਇੱਥੇ ਉਦਘਾਟਨ ਕਰਨਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਪੋਸਟ ਕੀਤਾ,”ਮੋਦੀ ਸਰਕਾਰ ਸਾਡੇ ਦੇਸ਼ ਤੋਂ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ। ਅੱਜ ਨਵੀਂ ਦਿੱਲੀ ‘ਚ ਐੱਨ.ਆਈ.ਏ. ਵਲੋਂ ਆਯੋਜਿਤ ‘ਤੀਜੇ ਅੱਤਵਾਦ ਵਿਰੋਧੀ ਸੰਮੇਲਨ’ ਦਾ ਉਦਘਾਟਨ ਕਰਾਂਗਾ ਅਤੇ ਸਾਡੇ ਦੇਸ਼ ਵਲੋਂ ਅਪਣਾਈ ਗਈ ਅੱਤਵਾਦ ਦੇ ਪ੍ਰਤੀ ਬਿਲਕੁੱਲ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਦੇ ਪਿੱਛੇ ਮੋਦੀ ਜੀ ਦੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰਾਂਗਾ।”















