ਸਰਕਾਰੀ ਬੈਂਕਾਂ ਵਿਚ ਹੜਤਾਲ ਕਾਰਨ ਲੋਕ ਹੋਏ ਪ੍ਰੇਸ਼ਾਨ

ਨਵੀਂ ਦਿੱਲੀ : ਦੇਸ਼ ਵਿਚ ਅੱਜ ਐਸ.ਬੀ.ਆਈ, ਪੀ.ਐਨ.ਬੀ ਸਮੇਤ 27 ਸਰਕਾਰੀ ਬੈਂਕਾਂ ਦੇ ਮੁਲਾਜ਼ਮ ਅੱਜ ਹੜਤਾਲ ਉਤੇ ਹਨ| ਇਸ ਹੜਤਾਲ ਕਾਰਨ ਜਿਥੇ ਬੈਂਕਾਂ ਦਾ ਕੰਮਕਾਜ ਠੱਪ ਹੈ, ਉਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ| ਇਸ ਦੌਰਾਨ ਬੈਂਕਾਂ ਵਿਚ ਹੜਤਾਲ ਹੋਣ ਕਾਰਨ ਏ.ਟੀ.ਐਮ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਕਈ ਥਾਈਂ ਏ.ਟੀ.ਐਮ ਖਾਲੀ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ|