ਸਭ ਤੋਂ ਵੱਧ ਗੁਣਕਾਰੀ ਹੈ ਪਾਲਕ

ਹਰੀ ਸਬਜ਼ੀ ਕੋਈ ਵੀ ਹੋਵੇ, ਸਿਹਤ ਲਈ ਫ਼ਾਇਦੇਮੰਦ ਹੀ ਹੁੰਦੀ ਹੈ, ਪਰ ਪਾਲਕ ਇਨ੍ਹਾਂ ‘ਚੋਂ ਸਭ ਤੋਂ ਗੁਣਕਾਰੀ ਹੈ ਕਿਉਂਕਿ ਇਹ ਇੱਕ ਅਜਿਹੀ ਸਬਜ਼ੀ ਹੈ ਜਿਸ ‘ਚ ਵਾਇਟਾਮਿਨ 1,2, 3, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫ਼ਾਈਬਰ, ਖਣਿਜ ਪਦਾਰਥ, ਮੈਗਨੀਜ਼ੀਅਮ, ਆਇਰਨ, ਐਮੀਨੋ ਐਸਿਡ ਅਤੇ ਫ਼ੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਨੂੰ ਤੁਸੀਂ ਕੱਚੀ ਜਾਂ ਪਕਾ ਕੇ ਦੋਵੇਂ ਤਰੀਕਿਆਂ ਨਾਲ ਵੀ ਖਾ ਸਕਦੇ ਹੋ, ਪਰ ਬਹੁਤ ਸਾਰੇ ਲੋਕ ਇਸ ਨੂੰ ਪਕਾ ਕੇ ਹੀ ਖਾਣਾ ਪਸੰਦ ਕਰਦੇ ਹਨ ਕਿਉਂਕਿ ਕੱਚੀ ਪਾਲਕ ਦਾ ਸਵਾਦ ਕੌੜਾ ਅਤੇ ਖਾਰਾ ਲੱਗਦਾ ਹੈ। ਇਹ ਤੁਹਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਪਾਲਕ ਦਾ ਜੂਸ ਤੁਹਾਡੇ ਪਾਚਨ ਤੰਤਰ ਦੀ ਚੰਗੀ ਤਰ੍ਹਾਂ ਸਫ਼ਾਈ ਕਰਦਾ ਹੈ। ਉਥੇ ਹੀ ਇਹ ਤੁਹਾਡੇ ਸ਼ਰੀਰ ‘ਚ ਖ਼ਤਰਨਾਕ ਕੀਟਾਣੂਆਂ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਰੱਖਿਆ ਕਰਦਾ ਹੈ। ਵਾਲ ਝੜਨ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ‘ਚ ਇਹ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦੀ ਹੈ।
ਹੱਡੀਆਂ ਅਤੇ ਦੰਦ ਮਜ਼ਬੂਤ – ਪਾਲਕ ਹੱਡੀਆਂ ਅਤੇ ਦੰਦਾਂ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸ਼ਰੀਰ ‘ਚ ਕੈਲਸ਼ੀਅਮ ਨੂੰ ਸੋਖਦੀ ਹੈ ਜਿਸ ਨਾਲ ਸ਼ਰੀਰ ‘ਚੋਂ ਜ਼ਰੂਰੀ ਕੈਲਸ਼ੀਅਮ ਬਾਹਰ ਨਹੀਂ ਨਿਕਲਦਾ। ਬੱਚਿਆਂ ਦੇ ਆਹਾਰ ‘ਚ ਪਾਲਕ ਨੂੰ ਜ਼ਰੂਰ ਸ਼ਾਮਿਲ ਕਰੋ। ਜੇ ਉਹ ਪਾਲਕ ਦਾ ਜੂਸ ਨਹੀਂ ਪੀਂਦੇ ਤਾਂ ਉਨ੍ਹਾਂ ਨੂੰ ਪਾਲਕ-ਪਨੀਰ ਦੀ ਸਬਜ਼ੀ, ਰਾਇਤਾ ਜਾਂ ਪਾਲਕ ਸਨੈਕਸ ਦੇ ਤੌਰ ‘ਤੇ ਖਾਣ ਨੂੰ ਦੇ ਸਕਦੇ ਹੋ। ਜੇ ਤੁਹਾਨੂੰ ਦੰਦਾਂ ਨਾਲ ਜੁੜੀ ਪਰੇਸ਼ਾਨੀ ਪਾਇਰੀਆ ਹੈ ਤਾਂ ਖ਼ਾਲੀ ਪੇਟ ਪਾਲਕ ਦੇ ਰਸ ਦਾ ਸੇਵਨ ਕਰੋ। ਇਸ ‘ਚ ਤੁਸੀਂ ਗਾਜਰ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ। ਮਸੂੜਿਆਂ ‘ਚੋਂ ਨਿਕਲਣ ਵਾਲੇ ਖ਼ੂਨ ਦੀ ਸਮੱਸਿਆ ਬੰਦ ਹੋ ਜਾਵੇਗੀ।
ਖ਼ੂਨ ਦੀ ਕਮੀ ਦੂਰ ਕਰੇ – ਆਇਰਨ ਦੀ ਕਮੀ ਕਾਰਨ ਸ਼ਰੀਰ ‘ਚ ਖ਼ੂਨ ਦੀ ਕਮੀ ਹੋ ਜਾਂਦੀ ਹੈ। ਪਾਲਕ ‘ਚ ਆਇਰਨ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ ਜੋ ਹੀਮੋਗਲੋਬਿਨ ਵਧਾਉਣ ਦਾ ਕੰਮ ਕਰਦੀ ਹੈ। ਜੇ ਕੋਈ ਵਿਅਕਤੀ ਐਨੀਮੀਆ ਦਾ ਸ਼ਿਕਾਰ ਹੋਵੇ ਤਾਂ ਉਸ ਦੇ ਆਹਾਰ ‘ਚ ਪਾਲਕ ਜ਼ਰੂਰ ਸ਼ਾਮਿਲ ਕਰੋ। ਬੱਚਿਆਂ ਨੂੰ ਆਹਾਰ ‘ਚ ਪਾਲਕ ਦਿੰਦੇ ਰਹਿਣ ਨਾਲ ਉਨ੍ਹਾਂ ਦੇ ਸ਼ਰੀਰ ਵਿੱਚ ਖ਼ੂਨ ਦੀ ਕਮੀ ਨਹੀਂ ਹੁੰਦੀ। ਗਰਭਵਤੀ ਔਰਤਾਂ ਸ਼ਰੀਰ ‘ਚ ਆਇਰਨ ਦੀ ਕਮੀ ਪੂਰੀ ਕਰਨ ਲਈ ਪਾਲਕ ਖਾਣ। ਅੱਧੇ ਗਿਲਾਸ ਪਾਲਕ ਦੇ ਰਸ ‘ਚ ਦੋ ਚੱਮਚ ਸ਼ਹਿਦ ਮਿਲਾ ਕੇ 50 ਦਿਨ ਪੀਓ, ਇਸ ਨਾਲ ਸ਼ਰੀਰ ‘ਚ ਖ਼ੂਨ ਦਾ ਵਾਧਾ ਹੁੰਦਾ ਹੈ, ਪਰ ਸੇਵਨ ਕਰਨ ਤੋਂ ਪਹਿਲਾਂ ਇੱਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲਓ।
ਬਲੱਡ ਪ੍ਰੈੱਸ਼ਰ ਨੂੰ ਕਰੇ ਕੰਟਰੋਲ – ਪਾਲਕ ‘ਚ ਪੋਟੈਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ।
ਮਾਸਪੇਸ਼ੀਆਂ ਨੂੰ ਕਰੇ ਮਜ਼ਬੂਤ – ਪਾਲਕ ‘ਚ ਪਾਏ ਜਾਣ ਵਾਲੇ ਐਂਟੀਔਕਸੀਡੈਂਟਸ ਅਤੇ ਪ੍ਰੋਟੀਨ ਭਰਪੂਰ ਤੱਤ ਮਾਸਪੇਸ਼ੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਸ ਨਾਲ ਰੋਗ ਰੋਕੂ ਸਮਰਥਾ ਮਜ਼ਬੂਤ ਹੁੰਦੀ ਹੈ ਜਿਸ ਨਾਲ ਸ਼ਰੀਰ ਅੰਦਰੂਨੀ ਤੌਰ ‘ਤੇ ਮਜ਼ਬੂਤ ਰਹਿੰਦਾ ਹੈ। ਮਾਸਪੇਸ਼ੀਆਂ ਮਜ਼ਬੂਤ ਹੋਣ ਨਾਲ ਤੰਦਰੁਸਤੀ ਬਣੀ ਰਹਿੰਦੀ ਹੈ। ਇਹ ਭੁੱਖ ਵਧਾਉਣ ‘ਚ ਵੀ ਸਹਾਇਕ ਹੈ।
ਮੋਟਾਪਾ ਕਰੇ ਘੱਟ – ਪਾਲਕ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ। ਪਾਲਕ ‘ਚ ਗਾਜਰ ਦਾ ਜੂਸ ਮਿਲਾ ਕੇ ਪੀਣ ਨਾਲ ਬੌਡੀ ਨੂੰ ਨਿਊਟ੍ਰੀਸ਼ੀਅਨਜ਼ ਮਿਲਦੇ ਹਨ। ਇਸ ਨਾਲ ਸ਼ਰੀਰ ਦੀ ਵਾਧੂ ਚਰਬੀ ਘੱਟ ਹੋਣ ਲਗਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਆਉਂਦੀ।
ਪਾਚਨ ਕਿਰਿਆ ਨੂੰ ਵੀ ਕਰੇ ਮਜ਼ਬੂਤ – ਪੇਟ ਖ਼ਰਾਬ ਹੋਵੇ ਤਾਂ ਸ਼ਰੀਰ ਨੂੰ ਬੀਮਾਰੀਆਂ ਜਲਦ ਘੇਰ ਲੈਂਦੀਆਂ ਹਨ। ਇਸ ਤੋਂ ਬਚਣ ਲਈ ਪੌਸ਼ਟਿਕ ਆਹਾਰ ਨੂੰ ਡਾਇਟ ‘ਚ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ। ਪਾਲਕ ਖਾਣ ਨਾਲ ਪਾਚਨ ਕਿਰਿਆ ‘ਚ ਸੁਧਾਰ ਰਹਿੰਦਾ ਹੈ। ਇਸ ਨਾਲ ਖਾਣਾ ਆਸਾਨੀ ਨਾਲ ਪਚਣਾ ਸ਼ੁਰੂ ਹੋ ਜਾਂਦਾ ਹੈ।
ਅੱਖਾਂ ਲਈ ਹੈ ਫ਼ਾਇਦੇਮੰਦ – ਪਾਲਕ ‘ਚ ਵਾਇਟਾਮਿਨ 1 ਭਰਪੂਰ ਹੁੰਦਾ ਹੈ ਜੋ ਤੁਹਾਡੀਆਂ ਅੱਖਾਂ ਨੂੰ ਤੰਦਰੁਸਤ ਰੱਖਦਾ ਹੈ। ਗਾਜਰ, ਪਾਲਕ ਅਤੇ ਟਮਾਟਰ ਦਾ ਰਸ ਮਿਲਾ ਕੇ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
ਬਲੱਡ ਸਰਕੂਲੇਸ਼ਨ ਹੋਵੇ ਠੀਕ – ਜੇ ਤੁਸੀਂ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਪਾਲਕ ਦੇ ਜੂਸ ਦਾ ਸੇਵਨ ਕਰੋ। ਇਸ ਦੇ ਨਾਲ ਸ਼ਰੀਰ ‘ਚ ਖ਼ੂਨ ਸੰਚਾਰ ਤੇਜ਼ ਹੁੰਦਾ ਹੈ ਅਤੇ ਸ਼ਰੀਰ ‘ਚ ਚੁਸਤੀ-ਫ਼ੁਰਤੀ ਅਤੇ ਚਿਹਰੇ ‘ਤੇ ਲਾਲੀ ਆ ਜਾਂਦੀ ਹੈ। ਜੇ ਤੁਸੀਂ ਰੋਜ਼ਾਨਾ ਪਾਲਕ ਦੇ ਜੂਸ ਦਾ ਸੇਵਨ ਕਰੋ ਤਾਂ ਚਿਹਰੇ ਦੀ ਰੰਗਤ ‘ਚ ਨਿਖਾਰ ਵੱਧ ਜਾਂਦਾ ਹੈ। ਜੇ ਤੁਹਾਡੀ ਚਮੜੀ ਬਹੁਤ ਜ਼ਿਆਦਾ ਡ੍ਰਾਈ ਹੈ ਤਾਂ ਉਹ ਵੀ ਠੀਕ ਹੋਵੇਗੀ। ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਮਰਦਾਂ ਨੂੰ ਵੀ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ।
ਝੜਦੇ ਵਾਲਾਂ ਦਾ ਕਰੇ ਬਚਾਅ – ਵਾਲ ਝੜਨ ਦਾ ਕਾਰਨ ਸ਼ਰੀਰ ‘ਚ ਆਇਰਨ ਦੀ ਕਮੀ ਹੋ ਸਕਦੀ ਹੈ। ਆਇਰਨ ਦੀ ਕਮੀ ਪੂਰੀ ਕਰਨ ਲਈ ਪਾਲਕ ਦਾ ਸੇਵਨ ਕਰੋ। ਇਸ ਨਾਲ ਸ਼ਰੀਰ ‘ਚ ਵਇਟਾਮਿਨ 1 ਦੀ ਕਮੀ ਵੀ ਪੂਰੀ ਹੁੰਦੀ ਹੈ ਅਤੇ ਵਾਲ ਝੜਨੇ ਆਪਣੇ-ਆਪ ਬੰਦ ਹੋ ਜਾਂਦੇ ਹਨ ਅਤੇ ਗ੍ਰੋਥ ਵੀ ਤੇਜ਼ੀ ਨਾਲ ਹੁੰਦੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਈਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।