ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬਸਪਾ) ਸਾਲ 2017 ‘ਚ ਹੋਣ ਵਾਲੀ ਵਿਧਾਨ ਸਭਾ ਚੌਣਾਂ ‘ਚ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦੇ ਨਾਲ ਗਠਜੋੜ ਨਹੀਂ ਕਰੇਗੀ। ਬਸਪਾ ਮੁਖੀ ਮਾਇਆਵਤੀ ਨੇ ਇਸ ਪੜਾਅ ‘ਤੇ ਅਜਿਹੀਆਂ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਿਹਾਰ ਵਰਗੇ ਮਹਾਗਠਜੋੜ ਬਣਾਉਣ ਦੀਆਂ ਸੰਭਾਵਨਾਵਾਂ ਦਾ ਐਲਾਨ ਕਰਕੇ ਅਜਿਹੀਆਂ ਅਟਕਲਾਂ ਨੂੰ ਹਵਾ ਦਿੱਤੀ ਸੀ। ਮਹਾ ਗਠਜੋੜ ‘ਚ ਸਪਾ ਤੋਂ ਇਲਾਵਾ ਬਸਪਾ ਵੀ ਇਕ ਘਟਕ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਉਸ ਪਾਰਟੀ ਜਾਂ ਪਾਰਟੀਆਂ ਦੇ ਨਾਲ ਗਠਜੋੜ ਕਰਨ ਦੀ ਇਛੁੱਕ ਹੈ, ਜਿਸ ‘ਚ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਅਹੁਦੇ ਦਾ ਹੋਰ ਕੋਈ ਦਾਅਵੇਦਾਰ ਨਾ ਹੋਵੇ। ਅਜਿਹੀ ਹਾਲਤ ‘ਚ ਭਾਜਪਾ ਅਤੇ ਸਪਾ ਚੋਣਾਂ ‘ਚ ਬਸਪਾ ਦਾ ਗਠਜੋੜ ਨਹੀਂ ਬਣੇ ਸਕੇਗਾ।
Latest article
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਮਣੀਪੁਰ, ਗੁਆਂਢੀ ਸੂਬਿਆਂ ਦੀ ਵੀ ਕੰਬੀ ਧਰਤੀ
ਨੈਸ਼ਨਲ ਡੈਸਕ : ਅੱਜ ਸਵੇਰੇ ਮਣੀਪੁਰ ਦੀ ਧਰਤੀ ਉਸ ਸਮੇਂ ਕੰਬ ਗਈ, ਜਦੋਂ ਉਥੇ 5.2 ਦੀ ਤੀਬਰਤਾ ਨਾਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ...
ਲੁਧਿਆਣਾ ‘ਚ ਡੇਂਗੂ ਦਾ ਵੱਡਾ ਉਲਟਫੇਰ: ਹਸਪਤਾਲਾਂ ‘ਚ 300 ਤੋਂ ਵੱਧ ਮਰੀਜ਼, ਵਿਭਾਗ ਦੀ...
ਲੁਧਿਆਣਾ : ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿਚ ਡੇਂਗੂ ਦੇ 300 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ ਪਰ ਸਿਹਤ ਵਿਭਾਗ ਨੇ ਇਨ੍ਹਾਂ ਵਿਚੋਂ ਇਕ...
PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ ‘ਚ ਲੱਗੀ ਭਿਆਨਕ ਅੱਗ
ਜੈਪੁਰ- ਰਾਜਸਥਾਨ 'ਚ ਬਾਲੋਤਰਾ ਜ਼ਿਲ੍ਹੇ ਦੀ ਪਚਪਦਰਾ ਰਿਫਾਇਨਰੀ 'ਚ ਸੋਮਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰਿਫਾਇਨਰੀ ਦਾ ਮੰਗਲਵਾਰ ਨੂੰ...
















