ਸਟੋਕਸ ਦੀ ਜ਼ਬਰਦਸਤ ਫ਼ਾਰਮ ਨੂੰ ਦੇਖਦੇ ਹੋਏ ਪੁਣੇ ਨੇ ਖ਼ਰਚੇ ਕਰੋੜਾਂ

ਨਵੀਂ ਦਿੱਲੀਂ ਆਈ. ਪੀ. ਐੱਲ. 2017 ਲਈ ਬੇਂਗਲੁਰੂ ‘ਚ ਖਿਡਾਰੀਆਂ ਦੀ ਨਿਲਾਮੀ ਕੀਤੀ ਗਈ ਜਿਸ ‘ਚ ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਨੂੰ ਰਾਈਜਿੰਗ ਪੁਣੇ ਸਨਰਾਈਜ਼ਰਸ ਨੂੰ 14.50 ਕਰੋੜ ‘ਚ ਖਰੀਦਿਆ। ਸਟੋਕਸ ਇਸ ਵਾਰ ਆਈ. ਪੀ. ਐੱਲ. ‘ਚ ਸਭ ਤੋਂ ਮਹਿੰਗੇ ਖਿਡਾਰੀ ਰਹੇ। ਆਸਟਰੇਲੀਆਈ ਟੀਮ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਗ ਅਤੇ ਕੈਗਿਸੋ ਰਬਾਡਾ ਨੂੰ 5 ਕਰੋੜ ‘ਚ ਦਿੱਲੀ ਡੇਅਰਡੇਵਿਲਜ਼ ਨੇ ਖਰੀਦਿਆ।
ਇਸ ਲਈ ਲੱਗੀ ਕਰੋੜਾਂ ‘ਚ ਬੋਲੀ
ਸਟੋਕਸ ਨੇ ਸਾਲ 2016 ‘ਚ ਟੈਸਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਏ। ਇੰਗਲੈਂਡ ਨੂੰ ਕਈ ਮੁਸ਼ਕਲ ‘ਚ ਕੱਢਣ ਵਾਲੇ ਬੇਨ ਸਟੋਕਸ ਨੇ ਇਸ ਸਾਲ ਟੈਸਟ ਮੈਚਾਂ ‘ਚ ਕੁੱਲ 21 ਛੱਕੇ ਲਗਾਏ ਅਤੇ 110 ਚੌਕੇ ਵੀ ਸ਼ਾਮਲ ਸਨ। ਸਟੋਕਸ ਨੇ ਇਸ ਦੌਰਾਨ 12 ਮੈਚਾਂ ‘ਚ 904 ਦੌੜਾਂ ਬਣਾਈਆਂ। ਟੈਸਟ ‘ਚ ਵੀ ਸਟੋਕਸ ਟੀ-20 ਦੇ ਅੰਦਾਜ਼ ‘ਚ ਖੇਡਦੇ ਨਜ਼ਰ ਆਏ ਅਤੇ ਇਸ ਅੰਦਾਜ਼ ਦੀ ਨਜ਼ਰ ਰਾਈਜਿੰਗ ਪੁਣੇ ਸਨਰਾਈਜ਼ਰਸ ‘ਤੇ ਪਈ।
ਵਨਡੇ ਟੀ-20 ‘ਚ ਇਸ ਤਰ੍ਹਾਂ ਦੀ ਸਟ੍ਰਾਇੱਕ ਰੇਟ
ਬੇਨ ਸਟੋਕਸ ਨੇ ਵਨਡੇ ਕਰੀਅਰ ‘ਚ 50 ਮੈਚ ਖੇਡੇ ਹਨ ਜਿਸ ‘ਚ ਉਸ ਦਾ ਬੱਲੇਬਾਜ਼ੀ ‘ਚ 98.04 ਦਾ ਸਟ੍ਰਾਇੱਕ ਰੇਟ ਹੈ। ਉਸ ਦੇ ਨਾਂ 93 ਚੌਕੇ ਅਤੇ 35 ਛੱਕੇ ਵੀ ਹਨ ਅਤੇ ਨਾਲ ਹੀ ਗੇਂਦਬਾਜ਼ੀ ‘ਚ ਵੀ ਉਨ੍ਹਾਂ ਨੇ 6.15 ਦੀ ਇੱਕਨੋਮੀ ਰੇਟ ਨਾਲ 44 ਵਿਕਟਾਂ ਹਾਸਲ ਕੀਤੀਆਂ ਹਨ। ਉਸ ਦੇ ਟੀ-20 ਕਰੀਅਰ ਦੀ ਗੱਲ ਕਰੀਏ ਤਾਂ ਬੈਟਿੰਗ ‘ਚ 136.17 ਦਾ ਸ਼ਾਨਦਾਰ ਸਟ੍ਰਾਇੱਕ ਰੇਟ ਹੈ। ਜਿਸ ਨੂੰ ਪੁਣੇ ਦੀ ਟੀਮ ਨੇ ਉਨ੍ਹਾਂ ਨੂੰ ਖਰੀਦਣ ਲਈ ਕਈ ਕਰੋੜਾਂ ਦੀ ਰਕਮ ਲਗਾ ਦਿੱਤੀ।