ਮੈਲਬੌਰਨ/ਨਵੀਂ ਦਿੱਲੀ : ਵਿਵਾਦਾਂ ਵਿਚ ਘਿਰੀ ਫਰਾਂਸੀਸੀ ਰੱਖਿਆ ਕੰਪਨੀ ਡੀ. ਸੀ. ਐੱਨ. ਐੱਸ. ਨੇ ਆਸਟਰੇਲੀਆਈ ਸੁਪਰੀਮ ਕੋਰਟ ਤਕ ਪਹੁੰਚ ਕਰ ਕੇ ‘ਦਿ ਆਸਟ੍ਰੇਲੀਅਨ’ ਅਖਬਾਰ ਵਿਰੁੱਧ ਮਨਾਹੀ ਦੇ ਹੁਕਮ ਜਾਰੀ ਕਰ ਕੇ ਉਸ ਨੂੰ ਭਾਰਤ ਦੀ ਸਕਾਰਪੀਅਨ ਪਣਡੁੱਬੀ ਯੋਜਨਾ ਦੇ ਲੀਕ ਹੋਏ ਦਸਤਾਵੇਜ਼ਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਪ੍ਰਕਾਸ਼ਿਤ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ।
ਡੀ. ਸੀ. ਐੱਨ. ਐੱਸ. ਨੇ ਅਦਾਲਤ ਤੋਂ ਇਕ ਅਜਿਹਾ ਹੁਕਮ ਪਾਸ ਕਰਨ ਦੀ ਵੀ ਬੇਨਤੀ ਕੀਤੀ ਹੈ ਤਾਂ ਜੋ ਉਕਤ ਅਖਬਾਰ ਆਪਣੇ ਕੋਲ ਮੌਜੂਦ ਦਸਤਾਵੇਜ਼ਾਂ ਨੂੰ ਸੌਂਪ ਦੇਵੇ ਅਤੇ ਆਪਣੀ ਵੈੱਬਸਾਈਟ ਤੋਂ ਲੀਕ ਹੋਏ ਦਸਤਾਵੇਜ਼ਾਂ ਨਾਲ ਜੁੜੀ ਸਮੱਗਰੀ ਹਟਾ ਦੇਵੇ।















