ਸ਼੍ਰੀਲੰਕਾ ਖਿਲਾਫ਼ ਟੀ-20 ਸੀਰੀਜ਼ ‘ਚ ਧਮਾਲ ਮਚਾਉਣਗੇ ਭਾਰਤੀ ਯੁਵਾ

ਨਵੀਂ ਦਿੱਲੀ: ਸ਼੍ਰੀਲੰਕਾ ਖਿਲਾਫ਼ 20 ਤਾਰੀਖ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਦੀ ਚੋਣ ਹੋ ਗਈ ਹੈ। ਇਸ ਸੀਰੀਜ਼ ਵਿੱਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਰੋਹਿਤ ਸ਼ਰਮਾ ਟੀਮ ਦੀ ਕਮਾਨ ਨੂੰ ਸੰਭਾਲਣਗੇ, ਉਥੇ ਹੀ ਦਿਲਚਸਪ ਗੱਲ ਇਹ ਹੈ ਕਿ ਇਸ ਸੀਰੀਜ਼ ਵਿੱਚ ਚਾਰ ਨਵੇਂ ਯੁਵਾ ਭਾਰਤੀ ਕ੍ਰਿਕਟਰ ਧਮਾਲ ਮਚਾਉਂਦੇ ਨਜ਼ਰ ਆਉਣਗੇ।
ਦੀਪਕ ਹੁਡਾ : ਜਨਮ 19 ਅਪ੍ਰੈਲ 1995 ਹਰਿਆਣਾ
ਫ਼ਰਸਟ ਕਲਾਸ ਕ੍ਰਿਕਟ ਵਿੱਚ ਪੰਜਾਬ ਖਿਲਾਫ਼ ਬੜੌਦਾ ਲਈ ਬਤੋਰ ਕਪਤਾਨ ਖੇਡਦੇ ਹੋਏ ਦੀਪਕ ਹੁੱਡਾ 293 ਦੌੜਾਂ ਦੀ ਪਾਰੀ ਖੇਡ ਕੇ ਚਰਚਾ ਵਿੱਚ ਆਏ ਸਨ। ਇਸਦੇ ਬਾਅਦ ਉਨ੍ਹਾਂ ਨੇ ਆਈ.ਪੀ.ਐੱਲ. ਵਿੱਚ ਰਾਜਸਥਾਨ ਰਾਇਲਸ ਲਈ ਖੇਡਦੇ ਹੋਏ ਉਨ੍ਹਾਂ ਨੇ 25 ਗੇਂਦਾਂ ਵਿੱਚ 54 ਦੌੜਾਂ ਬਣਾ ਕੇ ਦਿੱਲੀ ਡੇਅਰਡੇਵਿਲਸ ਨੂੰ ਜਿੱਤਣ ਤੋਂ ਰੋਕਿਆ ਸੀ।
ਸੁੰਦਰ : ਜਨਮ 5 ਅਕਤੂਬਰ 1999 ਤਮਿਲਨਾਡੂ
ਫ਼ਰਸਟ ਕਲਾਸ ਕ੍ਰਿਕਟ ਵਿੱਚ ਸਿਰਫ਼ 17 ਪਾਰੀਆਂ ਵਿੱਚ 52 ਦੀ ਔਸਤ ਨਾਲ 532 ਦੌੜਾਂ ਬਣਾਉਣ ਵਾਲੇ ਵਾਸ਼ਿੰਗਟਨ ਸੁੰਦਰ ਦੀ ਜਿੰਦਗੀ ਕਿਸੇ ਹਾਲੀਵੁੱਡ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਖੱਬੇ ਹੱਥ ਨਾਲ ਬੱਲੇਬਾਜ਼ੀ ਅਤੇ ਸੱਜੇ ਹੱਥ ਨਾਲ ਆਫ਼ ਸਪਿਨ ਗੇਂਦਬਾਜ਼ੀ ਕਰਨ ਵਾਲੇ ਸੁੰਦਰ ਭਾਰਤ ਲਈ ਅੰਡਰ-19 ਕ੍ਰਿਕਟ ਵਿੱਚ ਵੀ ਖੇਡ ਚੁੱਕੇ ਹਨ।
ਮੁਹੰਮਦ ਸਿਰਾਜ : ਜਨਮ 13 ਮਾਰਚ 1994 ਤੇਲੰਗਾਨਾ
ਆਪਣੇ ਪਹਿਲੇ ਹੀ ਟੀ-20 ਵਿੱਚ 4 ਓਵਰਾਂ ਵਿੱਚ 53 ਦੌੜਾਂ ਉੱਤੇ ਇੱਕ ਵਿਕਟ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਮੁਹੰਮਦ ਸਿਰਾਜ ਨੇ ਫ਼ਰਸਟ ਕਲਾਸ ਵਿੱਚ ਵਧੀਆ ਪ੍ਰਦਰਸ਼ਨ ਦੇ ਦਮ ਉੱਤੇ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਲਈ ਹੈ। 15 ਫ਼ਰਸਟ ਕਲਾਸ ਮੈਚਾਂ ਵਿੱਚ ਉਹ ਹੁਣ ਤੱਕ 57 ਵਿਕਟਾਂ ਲੈ ਚੁੱਕੇ ਹਨ।
ਬਾਂਸਲ ਥੰਪੀ : ਜਨਮ 11 ਸਿਤੰਬਰ 1999 ਕੇਰਲ
2017 ਆਈ.ਪੀ.ਐੱਲ ਐਡੀਸ਼ਨ ਲਈ 85 ਲੱਖ ਵਿੱਚ ਵਿਕੇ ਬਾਂਸਲ ਥੰਪੀ ਐਮਰਜਿੰਗ ਪਲੇਅਰ ਐਵਾਰਡ ਵੀ ਜਿੱਤ ਚੁੱਕੇ ਹਨ। 140 ਦੀ ਸਪੀਡ ਨਾਲ ਗੇਂਦਬਾਜੀ ਕਰਨ ਵਾਲੇ ਥੰਪੀ ਆਪਣੇ ਸਟਿਕ ਯਾਰਕਰ ਲਈ ਜਾਣੇ ਜਾਂਦੇ ਹਨ। ਥੰਪੀ ਕਹਿੰਦੇ ਹਨ ਉਨ੍ਹਾਂ ਨੇ ਟੈਨਿਸ ਗੇਂਦ ਨਾਲ ਖੇਡ ਕੇ ਗੇਂਦ ਸਵਿੰਗ ਕਰਨੀ ਸਿੱਖੀ ਹੈ।