ਸ਼ੋਅ ‘ਚ ਸਲਮਾਨ ਨਾਲ ਬੈਠਣ ‘ਤੇ ਜ਼ਰੀਨ ਦੀ ਪ੍ਰਬੰਧਕਾਂ ਵਲੋਂ ਬੇਇਜ਼ਤੀ

flimy duniyaਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨੇ ਬੀਤੇ ਦਿਨੀਂ ਹੋਏ 61ਵੇਂ ‘ਫ਼ਿਲਮਫ਼ੇਅਰ ਐਵਾਰਡ’ ਸ਼ੋਅ ਦੌਰਾਨ ਸਲਮਾਨ ਖਾਨ ਕੋਲ ਬੈਠਣ ਲਈ ਜੋ ਕੁਝ ਕੀਤਾ, ਉਹ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ।
ਬੀਤੇ ਦਿਨੀਂ ‘ਫ਼ਿਲਮਫ਼ੇਅਰ ਐਵਾਰਡ’ ਆਯੋਜਿਤ ਕੀਤਾ ਗਿਆ, ਜਿਸ ‘ਚ ਬਾਲੀਵੱਡ ਦੇ ਮਸ਼ਹੂਰ ਸਿਤਾਰੇ ਮੌਜੂਦ ਸਨ ਪਰ ਸਮਾਗਮ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਜੋ ਹੋਇਆ, ਉਸ ਨਾਲ ਨਾ ਸਿਰਫ਼ ਬਾਲੀਵੁੱਡ ਸਿਤਾਰੇ ਹੈਰਾਨ ਹੋਏ, ਸਗੋਂ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਸਮਾਗਮ ‘ਚ ਜ਼ਰੀਨ ਖਾਨ ਕਾਫ਼ੀ ਦੇਰ ਨਾਲ ਪਹੁੰਚੀ, ਜਿਸ ਤੋਂ ਬਾਅਦ ਉਹ ਸਿੱਧੀ ਜਾ ਕੇ ਸਲਮਾਨ ਖਾਨ ਦੇ ਸਾਹਮਣੇ ਖੜ੍ਹੀ ਹੋ ਗਈ। ਇਸ ਦੌਰਾਨ ਸਾਰੀਆਂ ਸੀਟਾਂ ਭਰ ਚੁੱਕੀਆਂ ਸਨ ਅਤੇ ਜ਼ਰੀਨ ਨੇ ਪ੍ਰਬੰਧਕਾਂ ਨੂੰ ਪੱਛਿਆ ਕਿ ਉਹ ਕਿਥੇ ਬੈਠੇ?
ਜ਼ਰੀਨ ਅਤੇ ਪ੍ਰਬੰਧਕਾਂ ਵਿਚਕਾਰ ਤਣਾਅ ਪੈਦਾ ਹੁੰਦਾ ਦੇਖ ਕੇ ਸਲਮਾਨ ਉੱਠ ਖੜ੍ਹੇ ਹੋਏ ਅਤੇ ਆਪਣੀ ਕੁਰਸੀ ਜ਼ਰੀਨ ਖਾਨ ਨੂੰ ਦੇ ਦਿੱਤੀ ਪਰ ਜ਼ਰੀਨ ਸਲਮਾਨ ਦੀ ਕੁਰਸੀ ‘ਤੇ ਨਾ ਬੈਠੀ ਅਤੇ ਕਾਫ਼ੀ ਹੰਗਾਮਾ ਕਰਨ ਤੋਂ ਬਾਅਦ ਉਹ ਉਥੋਂ ਚਲੀ ਗਈ। ਜ਼ਰੀਨ ਦੇ ਇਸ ਹੰਗਾਮੇ ‘ਤੇ ਸਮਾਗਮ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਰੀਨ ਨੂੰ ਕੋਈ ਸੱਦਾ ਨਹੀਂ ਭੇਜਿਆ ਸੀ ਅਤੇ ਉਹ ਇਸ ਸਮਾਗਮ ‘ਚ ਬਿਨਾਂ ਸੱਦੇ ਹੀ ਆ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਜ਼ਰੀਨ ਦੇਰ ਨਾਲ ਆਈ ਅਤੇ ਸਲਮਾਨ ਨਾਲ ਬੈਠਣ ‘ਚ ਲਈ ਜਿੱਦ ਕਰਨ ਲੱਗ ਪਈ।
ਜ਼ਿਕਰਯੋਗ ਹੈ ਕਿ ਜ਼ਰੀਨ ਖਾਨ ਨੂੰ ਸਲਮਾਨ ਖਾਨ ਹੀ ਫ਼ਿਲਮ ਜਗਤ ‘ਚ ਲੈ ਕੇ ਆਏ ਸਨ ਅਤੇ ਆਪਣੀ ਪਹਿਲੀ ਫ਼ਿਲਮ ‘ਵੀਰ’ ਦੀ ਅਸਫ਼ਲਤਾ ਕਾਰਨ ਜ਼ਰੀਨ ਨੂੰ ਬਾਅਦ ‘ਚ ਫ਼ਿਲਮਾਂ ‘ਚ ਬਹੁਤੀ ਸਫ਼ਲਤਾ ਨਹੀਂ ਮਿਲੀ। ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਹੇਟ ਸਟੋਰੀ 3’ ਨਾਲ ਜ਼ਰੀਨ ਖਾਨ ਨੇ ਮੁੜ ਵਾਪਸੀ ਕੀਤੀ ਹੈ, ਜਿਸ ‘ਚ ਜ਼ਰੀਨ ਨੇ ਜ਼ਬਰਦਸਤ ਬੋਲਡ ਦ੍ਰਿਸ਼ ਕੀਤੇ ਹਨ।