ਸ਼ੂਗਰ ਮਰੀਜ਼ ਨੂੰ ਆਪਣੀ ਸ਼ੂਗਰ ਦੀ ਮਾਤਰਾ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ। ਜ਼ਿਆਦਾ ਸ਼ੂਗਰ ਵਾਲੇ ਮਰੀਜ਼ 5000 ਤੋਂ ਜ਼ਿਆਦਾ ਕਦਮ ਚੱਲਣ ‘ਤੇ ਪੈਰਾਂ ਨੂੰ ਖਤਰੇ ਵਿੱਚ ਪਾ ਸਕਦੇ ਹਨ ਜਦਕਿ ਘੱਟ ਸ਼ੂਗਰ ਵਾਲੇ ਮਰੀਜ਼ 14000 ਕਦਮ ਚੱਲਣ ‘ਤੇ ਵੀ ਪੈਰਾਂ ਨੂੰ ਜ਼ਖਮਾਂ ਨਾਲ ਬਚਾ ਕੇ ਰੱਖਣ ਦੀ ਕਪੈਸਿਟੀ ਰੱਖਦੇ ਹਨ। ਸ਼ੂਗਰ ਦੀ ਅਨਕੰਟਰੋਲਡ ਮਾਤਰਾ ਨਾ ਸਿਰਫ਼ ਨਸਾਂ ਦੀ ਬਲਾਕੇਜ ਪੈਦਾ ਕਰਦੀ ਹੈ ਬਲਕਿ ਪੈਰਾਂ ਦੇ ਪ੍ਰੈਸ਼ਰ ਪਵਾਇੰਟ ‘ਤੇ ਵੀ ਹਾਵੀ ਹੁੰਦੀ ਹੈ। ਇਹੀ ਨਹੀਂ ਮਰੀਜ਼ ਦਾ ਭਾਰ ਵੀ ਉਨ੍ਹਾਂ ਦੇ ਪੈਰਾਂ ਦਾ ਦੁਸ਼ਮਣ ਬਣ ਸਕਦਾ ਹੈ। ਮਰੀਜ਼ ਦੇ ਸਰੀਰ ਦਾ ਭਾਰ ਉਸਦੇ ਪੈਰਾ ‘ਤੇ ਹੋਵੇ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਸਰਚ ਦੇ ਦਮ ‘ਤੇ ਵਿਸ਼ੇਸ਼ ਕਿਸਮ ਦੇ ਸ਼ੂਗਰ ਸ਼ੂਜ਼ ਤਿਆਰ ਕੀਤੇ ਗਏ ਹਨ।
ਖਾਸ ਕਿਸਮ ਦੀ ਤਕਨੀਕ ਦੇ ਬਲਬੂਤੇ ‘ਤੇ ਖੋਜਕਰਤਾਵਾਂ ਨੇ 5 ਵੱਖ-ਵੱਖ ਤਰ੍ਹਾਂ ਦੇ ਸੋਲ ਬਣਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ ਜੋ ਸ਼ੂਗਰ ਸ਼ੂਜ਼ ਦੇ ਡਾਇਬਟੀਜ਼ ਫ਼ੁਟ ਮਰਜ਼ ਨੂੰ ਉਡਨ ਛੂ ਕਰ ਸਕਣਗੇ। ਕਰਨਾਟਕ ਦੇ ਮੰਦਾਕਿਨੀ ਹਸਪਤਾਲ ਦੇ ਖੋਜਕਰਤਾਵਾਂ ਨੇ ਥੁਲਥੁਲੇ ਸਰੀਰ ਵਾਲੇ ਸ਼ੂਗਰ ਪੇਸ਼ੈਂਟਸ ਦੇ ਭਾਰ ਤੋਂ ਪੈਰਾਂ ਨੂੰ ਬਚਾਉਣ ਲਈ ਇਕ ਅਜਿਹਾ ਫ਼ਾਰਮੂਲਾ ਤਿਆਰ ਕੀਤਾ ਹੈ ਜੋ ਸਰੀਰ ਦੇ 250 ਕਿਲੋ ਪਾਸਕਲ ਤੱਕ ਦੇ ਭਾਰ ਦਾ ਅਸਰ ਪੈਰਾਂ ‘ਤੇ ਭਾਰ ਨਹੀਂ ਪਾਉਂਦਾ। ਸ਼ੂਗਰ ਪੇਸ਼ੈਂਟਸ ‘ਚ ਅਨਕੰਟਰੋਲਡ ਸ਼ੂਗਰ ਕਾਰਨ ਪੈਰਾਂ ਦੀਆਂ ਨਸਾਂ ਤਾਂ ਬਲਾਕ ਹੁੰਦੀਆਂ ਹੀ ਹਨ, ਨਾਲ ਹੀ ਸਰੀਰ ਦਾ ਜ਼ਿਆਦਾ ਭਾਰ ਪੈਰਾਂ ‘ਤੇ ਪ੍ਰੈਸ਼ਰ ਵਧਾ ਕੇ ਉਨ੍ਹਾਂ ਨੂੰ ਜ਼ਖਮ ਦਿੰਦਾ ਹੈ ਤੇ ਮਰੀਜ਼ ਨੂੰ ਉਸਦਾ ਅਹਿਸਾਸ ਤੱਕ ਨਹੀਂ ਹੁੰਦਾ।
ਕਰਨਾਟਕ ਦੇ ਡਾਇਬਟੀਜ਼ ਫ਼ੁਟ ਸਰਜਨ ਡਾ. ਸੁਨੀਲ ਵੀ. ਕਰੀ ਨੇ ਖਾਸ ਕਿਸਮ ਦੇ ਸ਼ੂਗਰ ਸ਼ੂਜ਼ ਦੀ ਤਕਨੀਕ ਤੇ ਉਸ ਦੀ ਡਿਜ਼ਾਈਨਿੰਗ ਬਾਰੇ ਅੱਜ ਪੀ. ਜੀ. ਆਈ. ਵਿੱਚ ਸ਼ੁਰੂ ਹੋਏ ਡਾਕਟਰੀ ਸੰਮੇਲਨ ਦੌਰਾਨ ਡਾਇਬਟੀਜ਼ ਫ਼ੁਟ ਸਰਜਨ ਨੂੰ ਵਿਸ਼ੇਸ਼ ਫ਼ਾਰਮੂਲੇ ਦੀ ਜਾਣਕਾਰੀ ਦਿੱਤੀ। ਡਾ. ਸੁਨੀਲ ਨੇ ਦੱਸਿਆ ਕਿ ਉਨ੍ਹਾਂ ਨੇ 25 ਸਾਲਾਂ ਦੀ ਖੋਜ ਦੇ ਬਾਅਦ ਸ਼ੂਗਰ ਪੇਸ਼ੈਂਟਸ ਲਈ ਖਾਸ ਕਿਸਮ ਦੇ ਸ਼ੂਜ਼ ਤਿਆਰ ਕੀਤੇ ਹਨ।
ਡਾ. ਸੁਨੀਲ ਦਾ ਕਹਿਣਾ ਹੈ ਕਿ ਪੇਸ਼ੈਂਟਸ ਨੂੰ ਜਿਵੇ ਹੀ ਪਤਾ ਲੱਗੇ ਕਿ ਉਹ ਸ਼ੂਗਰ ਦੀ ਗ੍ਰਿਫ਼ਤ ‘ਚ ਆ ਗਿਆ ਹੈ, ਉਦੋਂ ਤੋਂ ਹੀ ਉਨ੍ਹਾਂ ਨੂੰ ਖਾਸ ਕਿਸਮ ਦੇ ਸ਼ੂਗਰ ਸ਼ੂਜ਼ ਨੂੰ ਪਹਿਨਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸ਼ੂਗਰ ਫ਼ੁਟਵਿਅਰ ਪੇਸ਼ੈਂਟਸ ਦੇ ਪੈਰਾਂ ‘ਤੇ ਜ਼ਖਮ ਨਹੀਂ ਹੋਣ ਦਿੰਦੇ ਤੇ ਪੈਰਾਂ ਵਿੱਚ ਹੋਣ ਵਾਲੀ ਸੈਨਸੇਸ਼ਨ ਦੇ ਭੈੜੇ ਪ੍ਰਭਾਵ ਵੀ ਪੈਰਾਂ ਤੋਂ ਦੂਰ ਕਰਦੇ ਹਨ। ਡਾ. ਸੁਨੀਲ ਨੇ ਕਿਹਾ ਕਿ ਸ਼ੂਗਰ ਪੇਸ਼ੈਂਟਸ ਦੇ ਪੈਰਾਂ ਨੂੰ 3 ਕਿਸਮ ਦੀ ਸਮੱਸਿਆ ਆਉਂਦੀ ਹੈ, ਨਿਊਰੋਪੈਥੀ ‘ਚ ਪੈਰਾਂ ਨੂੰ ਸੱਟ ਤੇ ਗਰਮਾਹਟ ਦਾ ਅਹਿਸਾਸ ਹੋਣਾ ਬੰਦ ਹੋ ਜਾਂਦਾ ਹੈ, ਵੈਸਕੁਲੋਪੈਥੀ ‘ਚ ਉਨ੍ਹਾਂ ਦੇ ਪੈਰਾਂ ਦਾ ਨਾ ਸਿਰਫ਼ ਬਲੱਡ ਸਰਕੂਲੇਸ਼ਨ ਘੱਟ ਜਾਂਦੀ ਹੈ ਸਗੋਂ ਖੂਨ ਵੀ ਘੱਟ ਹੋ ਜਾਂਦਾ ਹੈ ਤੇ ਇਮਿਉਨੋਪੈਥੀ ਵਿੱਚ ਪੈਰਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇਖਣਾ ‘ਚ ਆਉਂਦਾ ਹੈ ਕਿ ਜ਼ਿਆਦਾਤਰ ਸ਼ੂਗਰ ਪੇਸ਼ੈਂਟਸ ਦਾ ਭਾਰ ਜ਼ਿਆਦਾ ਹੁੰਦਾ ਹੈ। ਉਨ੍ਹਾਂ ਦੇ ਭਾਰ ਦਾ ਬੋਝ ਪੈਰਾਂ ‘ਤੇ ਪੈਂਦਾ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਸ਼ੂਗਰ ਪੇਸ਼ੈਂਟਸ ਦੇ ਪੈਰਾਂ ਦੀਆਂ ਉਂਗਲੀਆਂ ਤੇ ਅੱਡੀਆਂ ‘ਤੇ ਜ਼ਿਆਦਾ ਜ਼ਖਮ ਹੁੰਦੇ ਹਨ।
ਪ੍ਰੈਸ਼ਰ ਪਵਾਇੰਟ ਤੇ ਭਾਰ ਨੂੰ ਧਿਆਨ ਵਿੱਚ ਰੱਖਦੇ ਹੋਏ 5 ਕਿਸਮ ਦੇ ਸ਼ੂਗਰ ਸ਼ੂਜ਼ ਤਿਆਰ ਕੀਤੇ ਗਏ ਹਨ। ਮਾਈਕਰੋਸੈੱਲਯੂਲਰ ਰਬੜ (ਐੱਮ. ਸੀ. ਆਰ) ਮਾਈਕਰੋਸੈਲਯੂਲਰ ਪੋਲੀਮਰ (ਐੱਸ. ਸੀ. ਪੀ.) ਸਿਲੀਕਾਨ ਇੰਨਸੋਲ ਪਲਾਸਟਰਜੋਟ ਇਵਾਜੋਟ ਰਬੜ ਦੀਆਂ ਪੰਜ ਕਿਸਮ ਹਨ, ਜਿਨ੍ਹਾਂ ਦਾ ਇਸਤੇਮਾਲ ਸ਼ੂਗਰ ਸ਼ੂਜ਼ ਦਾ ਸੋਲ ਬਣਾਉਣ ਲਈ ਕੀਤਾ ਜਾਂਦਾ ਹੈ। ਇਨ੍ਹਾਂ ਸ਼ੂਜ਼ ਦੀ ਕੀਮਤ 750 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਹੈ।










