ਲਖਨਊ : ਸਮਾਜਵਾਦੀ ਪਾਰਟੀ ਦਾ ਪਰਿਵਾਰਿਕ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੀਰਵਾਰ ਸ਼ਾਮ ਨੂੰ ਸਪਾ ਸੁਪਰੀਮੋ ਮੁਲਾਇਮ ਸਿੰਘ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਭਰਾ ਸ਼ਿਵਪਾਲ ਯਾਦਵ ਨਾਲ ਮਿਲ ਕੇ ਝਗੜੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦੇਰ ਰਾਤ ਸ਼ਿਵਪਾਲ ਨੇ ਮੰਤਰੀ ਅਹੁਦੇ ਤੋਂ ਅਤੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਪਰਿਵਾਰ ਦਾ ਝਗੜਾ ਖੁਲ ਕੇ ਸਾਹਮਣੇ ਆਉਣ ਤੋਂ ਬਾਅਦ ਸਪਾ ਮੁੱਖੀ ਮੁਲਾਇਮ ਸਿੰਘ ਯਾਦਵ ਅੱਜ ਸ਼ਾਮ ਦਿੱਲੀ ਤੋਂ ਪਹੁੰਚੇ ਅਤੇ ਆਪਣੇ ਪੁੱਤਰ ਅਤੇ ਮੁੱਖਮੰਤਰੀ ਅਖਿਲੇਸ਼ ਯਾਦਵ ਅਤੇ ਭਰਾ ਸ਼ਿਵਪਾਲ ਯਾਦਵ ਨਾਲ ਮਿਲ ਕੇ ਝਗੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਮੁਲਾਇਮ ਲਖਨਊ ਪਹੁੰਚੇ, ਉਨ੍ਹਾਂ ਨੇ ਸ਼ਿਵਪਾਲ ਨੂੰ ਮੁਅੱਤਲ ਕਰ ਦਿੱਤਾ ਅਤੇ ਬੰਦ ਕਮਰੇ ‘ਚ ਉਨ੍ਹਾਂ ਦੇ ਨਾਲ ਮੀਟਿੰਗ ਕੀਤੀ। ਸ਼ਿਵਪਾਲ ਅਤੇ ਮੁੱਖ ਮੰਤਰੀ ਅਖਿਲੇਸ਼ ‘ਚ ਕਾਫੀ ਟਕਰਾਅ ਚੱਲ ਰਿਹਾ ਹੈ।















