ਸ਼ਿਲਪਾ ਸ਼ੈੱਟੀ ਵਲੋਂ ਪਟਿਆਲਾ ‘ਚ ਸੁਖੀ ਦੀ ਸ਼ੂਟਿੰਗ ਸ਼ੁਰੂ

ਸੋਨਲ ਜੋਸ਼ੀ ਦੇ ਨਿਰਦੇਸ਼ਨ ਹੇਠ ਬਣ ਰਹੀ ਪਹਿਲੀ ਫ਼ਿਲਮ ਸੁਖੀ ਦੀ ਸ਼ੂਟਿੰਗ ਵੀ ਪਟਿਆਲਾ ‘ਚ ਹੋ ਰਹੀ ਹੈ। ਇਸ ਫ਼ਿਲਮ ਦੀ ਸਾਰੀ ਟੀਮ ਸਮੇਤ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਵੀ ਇੱਥੇ ਸ਼ੂਟਿੰਗ ਲਈ ਪੁੱਜੀ ਹੋਈ ਹੈ। ਫ਼ਿਲਮ ਦਾ ਅਮਲਾ ਪਟਿਆਲਾ ‘ਚ ਵੱਖ-ਵੱਖ ਥਾਵਾਂ ‘ਤੇ ਸ਼ੂਟਿੰਗ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਲਪਾ ਸ਼ੈੱਟੀ ਨੇ ਅੱਜ ਪੰਜਾਬੀ ਬਾਗ਼ ਦੇ ਘਰ ‘ਚ ਫ਼ਿਲਮ ਸੁਖੀ ਦੀ ਸ਼ੂਟਿੰਗ ਪੂਰੀ ਕੀਤੀ। ਹੰਗਾਮਾ-2 ਤੋਂ ਬਾਅਦ ਅਦਾਕਾਰਾ ਕਿਸੇ ਫ਼ਿਲਮ ‘ਚ ਨਜ਼ਰ ਆਵੇਗੀ। ਅਦਾਕਾਰਾ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਵੀ ਸ਼ੂਟਿੰਗ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤਸਵੀਰ ਨਾਲ ਉਸ ਨੇ ਲਿਖਿਆ, ”ਥੋੜੀ ਬੇਧੜਕ ਹਾਂ ਮੈਂ, ਮੇਰੀ ਜ਼ਿੰਦਗੀ ਹੈ ਖੁੱਲ੍ਹੀ ਕਿਤਾਬ, ਦੁਨੀਆ ਬੇਸ਼ਰਮ ਕਹਿੰਦੀ ਹੈ ਤਾਂ ਕੀ, ਕਿਸੇ ਤੋਂ ਘੱਟ ਨਹੀਂ ਹਨ ਮੇਰੇ ਸੁਫ਼ਨੇ।”ਇਸ ਫ਼ਿਲਮ ਦੀ ਕਹਾਣੀ ਹਲਕੀ-ਫ਼ੁਲਕੀ ਕੌਮੇਡੀ ਨਾਲ ਭਰਪੂਰ ਹੈ ਅਤੇ ਹਾਲੇ ਦਸ ਕੁ ਦਿਨ ਫ਼ਿਲਮ ਦੀ ਸ਼ੂਟਿੰਗ ਪਟਿਆਲਾ ਦੇ ਵੱਖ ਵੱਖ ਇਲਾਕਿਆਂ ‘ਚ ਕੀਤੀ ਜਾਵੇਗ