ਸ਼ਾਹਰੁਖ਼ ਖ਼ਾਨ ਨੇ ਪਿਛਲੇ ਸਾਲ ਇੱਕ ਵੈੱਬ ਸੀਰੀਜ਼ ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਇਹ ਵੈੱਬ ਸੀਰੀਜ਼ ਬਣਨ ਜਾ ਰਹੀ ਹੈ ਜਿਸ ‘ਚ ਮੁੱਖ ਕਿਰਦਾਰ ਨਿਭਾਉਣ ਲਈ ਇਮਰਾਨ ਹਾਸ਼ਮੀ ਨੂੰ ਸਾਈਨ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸ਼ਾਹਰੁਖ਼ ਅਤੇ ਇਮਰਾਨ ਹਾਸ਼ਮੀ ਇਕੱਠੇ ਕਿਸੇ ਪ੍ਰੌਜੈਕਟ ‘ਤੇ ਕੰਮ ਕਰ ਰਹੇ ਹਨ।
ਨੈੱਟ ਫ਼ਲਿਕਸ ‘ਤੇ ਇੱਕ ਤੋਂ ਵੱਧ ਕੇ ਇੱਕ ਵੈੱਬ ਸੀਰੀਜ਼ ਰਿਲੀਜ਼ ਹੋ ਰਹੀ ਹੈ। ਕੁੱਝ ਸਮਾਂ ਪਹਿਲ, ਚੈਨਲ ਨੇ ਸ਼ਾਹਰੁਖ਼ ਖ਼ਾਨ ਅਤੇ ਉਸ ਦੇ ਪ੍ਰੋਡਕਸ਼ਨ ਹਾਊਸ ਨਾਲ ਇੱਕ ਨਵੀਂ ਸੀਰੀਜ਼ ਬਾਰਡ ਔਫ਼ ਬਲੱਡ ਦਾ ਐਲਾਨ ਕੀਤਾ ਸੀ। ਇਹ ਲੇਖਕ ਬਿਲਾਲ ਸਿਦੀਕੀ ਦੀ ਲਿਖੀ ਹੋਈ ਕਿਤਾਬ ਦੇ ਆਧਾਰ ‘ਤੇ ਇੱਕ ਪੋਲੀਟੀਕਲ ਜਾਸੂਸੀ ਕਹਾਣੀ ਹੋਵੇਗੀ। ਇਸ ਨੂੰ ਅੱਠ ਕਿਸ਼ਤਾਂ ‘ਚ ਵੰਡਿਆ ਜਾਵੇਗਾ। ਸਾਹਰੁਖ਼ ਹਾਲਾਂਕਿ ਇਸ ‘ਚ ਪਰਦੇ ਦੇ ਪਿੱਛੇ ਕੰਮ ਕਰੇਗਾ। ਸੀਰੀਜ਼ ‘ਚ ਲੀਡ ਐਕਟਰ ਚੁਣਿਆ ਜਾਣਾ ਸੀ ਜੋ ਹੁਣ ਤੈਅ ਕਰ ਲਿਆ ਗਿਆ ਹੈ। ਨੈੱਟ ਫ਼ਲਿਕਸ ਦੀ ਇਸ ਨਵੀਂ ਸੀਰੀਜ਼ ‘ਚ ਇਮਰਾਨ ਹਾਸ਼ਮੀ ਨੂੰ ਲੀਡ ਐਕਟਰ ਵਜੋਂ ਲਿਆ ਗਿਆ ਹੈ। ਨੈੱਟ ਫ਼ਲਿਕਸ ਇੰਡੀਆ ਨੇ ਹਾਲ ਹੀ ਵਿੱਚ ਇਮਰਾਨ ਹਾਸ਼ਮੀ ਸਟਾਰਰ ਸੀਰੀਜ਼ ਬਾਰਡ ਔਫ਼ ਬਲੱਡ ਦਾ ਇੱਕ ਟੀਜ਼ਰ ਵੀ ਰਿਲੀਜ਼ ਕੀਤਾ ਹੈ। ਇਸ ‘ਚ ਇਮਰਾਨ ਇੱਕ ਨਾਵਲ ਪੜ੍ਹ ਰਿਹਾ ਹੈ ਅਤੇ ਆਖ਼ ਰਿਹਾ ਹੈ ਕਿ ਭਗਵਾਨ ਨੇ ਤਹਾਨੂੰ ਇੱਕ ਚਿਹਰਾ ਦਿੱਤਾ ਹੈ, ਅਤੇ ਤੁਸੀਂ ਖ਼ੁਦ ਨੂੰ ਇੱਕ ਹੋਰ ਬਣਾਉਂਦੇ ਹੋ। ਇਸ ਤੋਂ ਇਲਾਵਾ ਇਮਰਾਨ ਨੇ ਟਵਿਟਰ ‘ਤੇ ਵੀ ਇਸ ਦੀ ਜਾਣਕਾਰੀ ਖ਼ੁਦ ਸਾਂਝੀ ਕੀਤੀ। ਇਸ ਥ੍ਰਿੱਲਰ ਸੀਰੀਜ਼ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਸ਼ਾਹਰੁਖ਼ ਖ਼ਾਨ ਨੇ ਇਸ ਪ੍ਰੌਜੈਕਟ ਦਾ ਐਲਾਨ 2017 ‘ਚ ਹੀ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਅਸੀਂ ਹਮੇਸ਼ਾਂ ਵਰਲਡ ਕਲਾਸ ਕੌਨਟੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨੈੱਟ ਫ਼ਲਿਕਸ ‘ਚ ਗਲੋਬਲ ਦਰਸ਼ਕ ਹਨ ਅਤੇ ਅਸੀਂ ਇਸ ਪਲੈੱਟਫ਼ੌਰਮ ਤੋਂ ਆਪਣੀਆਂ ਕਹਾਣੀਆਂ ਦਿਖਾਉਣੀਆਂ ਪਸੰਦ ਕਰਾਂਗੇ। ਸ਼ਾਹਰੁਖ਼ ਨੇ ਅੱਗੇ ਕਿਹਾ ਕਿ ਅਸੀਂ ਰੈੱਡ ਚਿਲੀਜ਼ ਨੂੰ ਗਲੋਬਲ ਵਿਯਨ ਬਣਾਉਣ ‘ਚ ਵਿਸ਼ਵਾਸ ਰੱਖਦੇ ਹਾਂ। ਰੈੱਡ ਚਿਲੀਜ਼ ਦੇ CEO ਵੈਂਕੀ ਮੈਸੂਰ ਨੇ ਕਿਹਾ ਕਿ ਅਸੀਂ ਨੈੱਟ ਫ਼ਲਿਕਸ ਅਸਲੀ ਸੀਰੀਜ਼ ਨਾਲ ਆਪਣੀ ਪਾਰਟਨਰਸ਼ਿਪ ਨੂੰ ਵਧਾਉਣ ‘ਚ ਖ਼ੁਸ਼ ਹਾਂ। ਗੌਰਵ ਵਰਮਾ ਅਤੇ ਰੈੱਡ ਚਿਲੀਜ਼ ਦੀ ਸਾਡੀ ਟੀਮ ਨੇ ਇਸ ਨੂੰ ਇਕੱਠਿਆਂ ਰੱਖਿਆ ਹੈ, ਅਤੇ ਅਸੀਂ ਇਸ ਥ੍ਰਿੱਲਰ ਸੀਰੀਜ਼ ਨੂੰ ਜਲਦ ਹੀ ਦੁਨੀਆ ਭਰ ਲਈ ਰਿਲੀਜ਼ ਕਰਾਂਗੇ। ਭਾਰਤੀ ਉੱਪ-ਮਹਾਂਦੀਪ ਦੇ ਪਿਛੋਕੜ ‘ਤੇ ਬਣੀ ਇਸ ਕਹਾਣੀ ‘ਚ ਇੱਕ ਜਾਸੂਸ ਕਬੀਰ ਆਨੰਦ ਦੀ ਕਹਾਣੀ ਹੋਵੇਗੀ ਜਿਸ ਨੂੰ ਆਪਣੇ ਦੇਸ਼ ਅਤੇ ਲੰਬੇ ਸਮੇਂ ਤੋਂ ਖੋਹੇ ਹੋਏ ਪਿਆਰ ਨੂੰ ਬਚਾਉਣ ਲਈ ਪੰਚਗਨੀ ‘ਚ ਸ਼ੈਕਸਪੀਅਰ ਪ੍ਰੋਫ਼ੈਸਰ ਬਣਾਉਣਾ ਪੈਂਦਾ ਹੈ। ਇਸ ਨੂੰ ਕਈ ਲੋਕੇਸ਼ਨਾਂ ‘ਤੇ ਫ਼ਿਲਮਾਇਆ ਗਿਆ ਹੈ ਨਾਲ ਹੀ ਇਸ ‘ਚ ਹਿੰਦੀ, ਉਰਦੂ, ਅੰਗਰੇਜ਼ੀ ਅਤੇ ਹੋਰ ਕਈ ਭਾਸ਼ਾਵਾਂ ਸੁਣਨ ਨੂੰ ਮਿਲਣਗੀਆਂ। ੲ











