ਸ਼ਹਿਤੂਤ ਦੇ ਫ਼ਾਇਦੇ

thudi-sahat-300x150ਸ਼ਹਿਤੂਤ ਨੂੰ ਫ਼ਲਾਂ ਦੀ ਸ਼੍ਰੇਣੀ ‘ਚ ਰੱਖਿਆ ਜਾਂਦਾ ਹੈ।ਇਹ ਮੌਸਮ ਸ਼ਹਿਤੂਤ ਦੇ ਫ਼ਲਨ ਦਾ ਹੈ। ਇਸ ਦੇ ਔਸ਼ਧੀ ਗੁਣਾਂ ਕਾਰਨ ਇਸ ਨੂੰ ਸਿਹਤ ਲਈ ਲਾਭਦਾਇਕ ਮੰਨਿਆ ਗਿਆ ਹੈ। ਇਸ ਵਿੱਚ ਵਿਟਾਮਿਨ ‘ਏ’, ਪੋਟਾਸ਼ੀਅਮ ਅਤੇ ਫ਼ਾਸਫ਼ੋਰਸ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਇਸ ਨੂੰ ਅੰਗਰੇਜ਼ੀ ਵਿੱਚ ਮਲਬਰੀ ਕਿਹਾ ਜਾਂਦਾ ਹੈ।  ਇਹ ਬਹੁਤ ਘੱਟ ਦਿਨਾਂ ਲਈ ਅਤੇ ਬਹੁਤ ਘੱਟ ਮਾਤਰਾ ਵਿੱਚ ਬਾਜ਼ਾਰ ਵਿੱਚ ਵਿਕਣ ਲਈ ਆਉਂਦਾ ਹੈ। ਹਰੇ ਸ਼ਹਿਤੂਤ ਦਾ ਸਵਾਦ ਮਿੱਠਾ ਅਤੇ ਲਾਲ-ਜਾਮਣੀ ਸ਼ਹਿਤੂਤ ਦਾ ਸਵਾਦ ਖੱਟਾ-ਮਿੱਠਾ ਹੁੰਦਾ ਹੈ।  ਇਸ ਵਿੱਚ 87.5 ਫ਼ੀਸਦੀ ਪਾਣੀ, 8.3 ਫ਼ੀਸਦੀ ਕਾਰਬੋਜ਼, 1.5 ਫ਼ੀਸਦੀ ਪ੍ਰੋਟੀਨ, 0.4 ਫ਼ੀਸਦੀ ਚਰਬੀ ਅਤੇ ਖਣਿਜ ਲਵਣ, ਕੈਲਸ਼ੀਅਮ, ਫ਼ਾਸਫ਼ੋਰਸ, ਲੋਹਾ ਨਿਕੋਟੀਨ ਅਤੇ ਹੋਰ ਕਈ ਪੌਸ਼ਟਿਕ ਤੱਤ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ।
ਗਰਮੀਆਂ ‘ਚ ਲੂ ਤੋਂ ਛੁਟਕਾਰੇ ਲਈ ਵੀ ਇਸ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ। ਆਦਿ-ਵਾਸੀ ਲੋਕ ਸ਼ਹਿਤੂਤ ਦੇ ਮਿੱਠੇ ਫ਼ਲਾਂ ਤੋਂ ਇਲਾਵਾ ਇਸ ਦੇ ਪੱਤੇ ਅਤੇ ਤਣਿਆਂ ਦੀ ਵਰਤੋਂ ਵੀ ਨੁਸਖ਼ਿਆਂ ਦੇ ਤੌਰ ‘ਤੇ ਕਰਦੇ ਸਨ। ਆਦਿ-ਵਾਸੀ ਇਸ ਨੂੰ ਜੜੀ-ਬੂਟੀ ਦੇ ਤੌਰ ‘ਤੇ ਇਸ ਦੇ ਸਾਰੇ ਹਿੱਸਿਆਂ ਦੀ ਵਰਤੋਂ ਕਰ ਕੇ ਰੋਗਾਂ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਹਨ ਅਤੇ ਅੱਜ ਵਿਗਿਆਨ ਵੀ ਇਸ ਦੇ ਗੁਣਾਂ ਨੂੰ ਮੰਨਦਾ ਹੈ। ਸ਼ਹਿਤੂਤ ਦੇ 9 ਮੁੱਖ ਫ਼ਾਇਦੇ ਦਾ ਜ਼ਿਕਰ ਕਰਦੇ ਹਨ।
1. ਸਨ ਸਟ੍ਰੋਕ ਤੋਂ ਬਚਾਅ
ਪਾਤਾਲ ਕੋਟ ਦੇ ਆਦਿ-ਵਾਸੀ ਗਰਮੀਆਂ ‘ਚ ਸ਼ਹਿਤੂਤ ਦੇ ਫ਼ਲ ਦੇ ਰਸ ‘ਚ ਖੰਡ ਮਿਲਾ ਕੇ ਪੀਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਅਨੁਸਾਰ ਸ਼ਹਿਤੂਤ ਦੀ ਤਾਸੀਰ ਠੰਢੀ ਹੋਣ ਕਾਰਨ ਗਰਮੀ ‘ਚ ਹੋਣ ਵਾਲੇ ਸਨ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ।
2. ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਸਹਾਇਕ
ਸ਼ਹਿਤੂਤ ਨੂੰ ਮਲ ਬੇਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਬਨਸਪਤੀ ਨਾਂ ਮੋਰਸ ਅਲਬਾ ਹੈ। ਜੰਗਲਾਂ ਤੋਂ ਇਲਾਵਾ ਇਸ ਨੂੰ ਸੜਕਾਂ ਕੰਢੇ ਅਤੇ ਬਾਗ਼ਾਂ ‘ਚ ਵੀ ਦੇਖਿਆ ਜਾ ਸਕਦਾ ਹੈ। ਸ਼ਹਿਤੂਤ ਦੇ ਫ਼ਲਾਂ ਦੇ ਰਸ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ ਦਾ ਸ਼ਰਬਤ ਬਣਾ ਕੇ ਪੀਣ ਨਾਲ ਵੀ ਲਾਭ ਹੁੰਦਾ ਹੈ।
3. ਪੇਟ ਦੇ ਕੀੜੇ ਮਰਦੇ ਹਨ
ਸ਼ਹਿਤੂਤ ‘ਚ ਵਿਟਾਮਿਨ-ਏ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਵਧੇਰੇ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਬੱਚਿਆਂ ਨੂੰ ਜ਼ਰੂਰੀ ਨਿਊਟ੍ਰੀਐਂਟਸ ਤਾਂ ਮਿਲਦੇ ਹੀ ਹਨ, ਨਾਲ ਹੀ ਇਹ ਪੇਟ ਦੇ ਕੀੜਿਆਂ ਨੂੰ ਵੀ ਖ਼ਤਮ ਕਰਦਾ ਹੈ।
4. ਥਕਾਵਟ ਦੂਰ ਕਰਨ ‘ਚ ਸਹਾਇਕ
ਗਰਮੀਆਂ ‘ਚ ਵਾਰ-ਵਾਰ ਪਿਆਸ ਲੱਗਦੀ ਹੈ ਅਤੇ ਸ਼ਹਿਤੂਤ ਦੇ ਫ਼ਲ ਇਸ ਵਾਰ-ਵਾਰ ਲੱਗਣ ਵਾਲੀ ਪਿਆਸ ਨੂੰ ਸ਼ਾਂਤ ਕਰਦੇ ਹਨ। ਜੰਗਲਾਂ ‘ਚ ਪਹਾੜਾਂ ‘ਤੇ ਟਰੈਕਿੰਗ ਦੌਰਾਨ ਸ਼ਹਿਤੂਤ ਖਾਣ ਨੂੰ ਮਿਲ ਜਾਣ ਤਾਂ ਇਸ ਤੋਂ ਵਧੀਆ ਕੁੱਝ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਥਕਾਵਟ ਦੂਰ ਕਰਨ ‘ਚ ਵੀ ਸਹਾਇਕ ਹੈ।
5. ਕੋਲੈਸਟ੍ਰਾਲ ਕੰਟਰੋਲ ਕਰਨ ‘ਚ ਸਹਾਇਕ
ਇਸ ਦਾ ਰਸ ਦਿਲ ਦੇ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਹੈ। ਰੋਜ਼ਾਨਾ ਸਵੇਰੇ ਇਸ ਦਾ ਰਸ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ ਰਹਿੰਦਾ ਹੈ।
6. ਮੁਹਾਸਿਆਂ ਤੋਂ ਛੁਟਕਾਰਾ
ਸ਼ਹਿਤੂਤ ਦੀ ਛਿੱਲ ਅਤੇ ਨਿੰਮ ਦੀ ਛਿੱਲ ਨੂੰ ਬਰਾਬਰ ਮਾਤਰਾ ‘ਚ ਕੁੱਟ ਕੇ ਇਸ ਦਾ ਲੇਪ ਲਗਾਉਣ ਨਾਲ ਕਿੱਲ-ਮੁਹਾਸਿਆਂ ਤੋਂ ਰਾਹਤ ਮਿਲਦੀ ਹੈ।
7. ਖ਼ੂਨ ਸਾਫ਼ ਕਰਦਾ ਹੈ
ਸ਼ਹਿਤੂਤ ਖਾਣ ਨਾਲ ਖ਼ੂਨ ਸੰਬੰਧੀ ਬਿਮਾਰੀਆਂ ਦੂਰ ਹੁੰਦੀਆਂ ਹਨ। ਸ਼ਹਿਤੂਤ, ਅੰਤ ਮੂਲ, ਅੰਗੂਰ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਬਣੇ ਰਸ ‘ਚ ਖੰਡ ਮਿਲਾ ਕੇ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ।
8. ਸੋਜ ਦੀ ਸਮੱਸਿਆ ਤੋਂ ਛੁਟਕਾਰਾ
ਡਾਂਗ (ਗੁਜਰਾਤ) ਦੇ ਆਦਿਵਾਸੀਆਂ ਅਨੁਸਾਰ ਸਰੀਰ ਦੇ ਕਿਸੇ ਹਿੱਸੇ ‘ਚ ਸੋਜ ਹੋਣ ‘ਤੇ ਉਸ ‘ਤੇ ਸ਼ਹਿਤੂਤ ਦਾ ਰਸ ਅਤੇ ਸ਼ਹਿਦ ਮਿਲਾ ਕੇ ਲੇਪ ਲਗਾਉਣ ਨਾਲ ਸੋਜ ‘ਚ ਕਾਫ਼ੀ ਰਾਹਤ ਮਿਲਦੀ ਹੈ।