ਵੋਟ ਪਾਉਣ ਲਈ ਲਾਈਨ ‘ਚ ਖੜ੍ਹੇ ਇਕ ਬਜ਼ੁਰਗ ਵਿਅਕਤੀ ਦੀ ਮੌਤ

ਪਣਜੀ—ਗੋਆ ਦੇ ਪਣਜੀ ‘ਚ ਸਥਿਤ ਮੈਰੀ ਇਮਾਕਿਊਲੇਟ ਮਤਦਾਨ ਕੇਂਦਰ ‘ਤੇ ਅੱਜ ਵੋਟ ਪਾਉਣ ਲਈ ਲਾਈਨ ‘ਚ ਖੜ੍ਹੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ।
ਉੱਤਰੀ ਗੋਆ ਦੇ ਜ਼ਿਲਾ ਕੁਲੈਕਟਰ ਨਿਲਾ ਮੋਹਨਾ ਨੇ ਦੱਸਿਆ ਕਿ 78 ਸਾਲਾ ਵਿਅਕਤੀ ਵੋਟ ਪਾਉਣ ਲਈ ਖੜ੍ਹੇ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਉਸ ਸਮੇਂ ਡਿੱਗ ਗਏ। ਉਸ ਨੂੰ ਨੇੜੇ ਦੇ ਹਸਪਤਾਲ ‘ਚ ਲਿਆਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।