ਕਰਾਕ – ਉੱਤਰੀ ਵੈਨੇਜ਼ੁਏਲਾ ਦੇ ਲਾ ਗੁਏਰਾ ਸ਼ਹਿਰ ‘ਚ ਵੀਰਵਾਰ ਨੂੰ ਵਾਪਰੇ ਇਕ ਸੜਕ ਹਾਦਸੇ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਲਾ ਗੁਏਰਾ ਸ਼ਹਿਰ ਦੇ ਇੱਕ ਮੁੱਖ ਮਾਰਗ ‘ਤੇ ਇੱਕ ਟਰੱਕ ਕਈ ਵਾਹਨਾਂ ਨਾਲ ਟਕਰਾ ਗਿਆ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ।
ਹਾਦਸੇ ਕਾਰਨ ਖੇਤਰ ਵਿਤ ਟ੍ਰੈਫਿਕ ਜਾਮ ਹੋ ਗਿਆ, ਜਿਸ ਨਾਲ ਕਰਾਕਸ-ਲਾ ਗੁਏਰਾ ਹਾਈਵੇਅ ਪ੍ਰਭਾਵਿਤ ਹੋਇਆ, ਜੋ ਕਰਾਕਸ ਨੂੰ ਉਸਦੇ ਪ੍ਰਮੁੱਖ ਬੰਦਰਗਾਹ ਸ਼ਹਿਰ ਲਾ ਗੁਏਰਾ ਨਾਲ ਜੋੜਦਾ ਹੈ। ਰਿਸਕ ਮੈਨੇਜਮੈਂਟ ਅਤੇ ਸਿਵਲ ਪ੍ਰੋਟੈਕਸ਼ਨ ਦੇ ਉਪ ਮੰਤਰੀ ਕਾਰਲੋਸ ਪੇਰੇਜ਼ ਐਂਪੂਏਡਾ ਨੇ ਕਿਹਾ ਕਿ ਟਰੱਕ ਦੀ ਬ੍ਰੇਕ ਫੇਲ ਹੋ ਗਈ ਅਤੇ 5 ਵਾਹਨਾਂ ‘ਤੇ ਇਸ ਦਾ ਅਸਰ ਪਿਆ। ਨਾਲ ਹੀ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।















