ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੀ ਫ਼ਿਲਮ ਫ਼ਰਵਰੀ 2024 ‘ਚ ਹੋਵੇਗੀ ਰਿਲੀਜ਼

ਫ਼ਿਲਮ ਨਿਰਮਾਣ ਕੰਪਨੀ ਧਰਮਾ ਪ੍ਰੋਡਕਸ਼ਨਜ਼ ਵਲੋਂ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੀ ਨਵੀਂ ਫ਼ਿਲਮ 23 ਫ਼ਰਵਰੀ 2024 ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਔਨੰਦ ਤਿਵਾੜੀ ਵਲੋਂ ਨਿਰਦੇਸ਼ਿਤ ਹੈ। ਜਾਣਕਾਰੀ ਮੁਤਾਬਿਕ ਇਸ ਫ਼ਿਲਮ ਦਾ ਨਾਂ ਅਜੇ ਫ਼ਾਈਨਲ ਨਹੀਂ ਕੀਤਾ ਗਿਆ। ਇਸ ‘ਚ ਐਮੀ ਵਿਰਕ ਵੀ ਨਜ਼ਰ ਆਵੇਗਾ। ਇਸ ਫ਼ਿਲਮ ਦੇ ਪਹਿਲਾਂ 25 ਅਗਸਤ 2023 ਨੂੰ ਰਿਲੀਜ਼ ਕਰਨ ਦੀ ਤਿਆਰੀ ਸੀ, ਪਰ ਹੁਣ ਧਰਮਾ ਪ੍ਰੋਡਕਸ਼ਨਜ਼ ਨੇ ਫ਼ਿਲਮ ਦੀ ਰਿਲੀਜ਼ ਹੋਣ ਦੀ ਤਰੀਕ ਆਪਣੇ ਅਧਿਕਾਰਿਤ ਟਵਿਟਰ ਪੇਜ ‘ਤੇ ਐਲਾਨੀ। ਉਨ੍ਹਾਂ ਟਵੀਟ ਕੀਤਾ, ਅਬਿਹਤਰ ਤੇ ਸ਼ਾਨਦਾਰ ਹੋਣ ਵਾਲਾ ਹੈ, ਊਰਜਾ ਨਾਲ ਭਰੇ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਨਾਲ ਔਨੰਦ ਤਿਵਾੜੀ ਦਾ ਨਿਰਦੇਸ਼ਨ ਹੈ ਜੋ ਕਿ ਮਨੋਰੰਜਨ ਨਾਲ ਭਰਪੂਰ ਹੈ।”
ਇਸ ਫ਼ਿਲਮ ‘ਚ ਨੇਹਾ ਧੂਪੀਆ ਵੀ ਹੈ ਹਾਲਾਂਕਿ ਫ਼ਿਲਮ ਦੇ ਅਧਿਕਾਰਿਤ ਨਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ, ਪਰ ਨੇਹਾ ਨੇ ਮੇਰੇ ਮਹਿਬੂਬ ਮੇਰੇ ਸਨਮ ਲਿਖ ਕੇ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਮਗਰੋਂ ਪਿਛਲੇ ਹਫ਼ਤੇ ਕੀਤੀ ਗਈ ਇੱਕ ਪਾਰਟੀ ਦੀ ਇੱਕ ਤਸਵੀਰ ਸਾਂਝੀ ਕੀਤੀ। ਇਸ ਫ਼ਿਲਮ ਸਬੰਧੀ ਅਜੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਵਿੱਕੀ ਕੌਸ਼ਲ ਅਤੇ ਔਨੰਦ ਤਿਵਾੜੀ ਨੇ ਇਸ ਤੋਂ ਪਹਿਲਾਂ ਸਾਲ 2018 ‘ਚ ਲਵ ਪਰ ਸਕੁਏਅਰ ਫ਼ੁਟ ‘ਚ ਕੰਮ ਕੀਤਾ ਸੀ।