ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦਾ ਨਵਾਂ ਘਰ ਹੈ ਬੇਹੱਦ ਆਲੀਸ਼ਾਨ

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦਾ ਨਵਾਂ ਘਰ ਹੈ ਬੇਹੱਦ ਆਲੀਸ਼ਾਨਬੌਲੀਵੁਡ ਅਦਾਕਾਰ ਵਿੱਕੀ ਕੌਸਲ ਅਤੇ ਕੈਟਰੀਨਾ ਕੈਫ਼ ਵਿਆਹ ਤੋਂ ਬਾਅਦ ਆਪਣੇ ਨਵੇਂ ਘਰ ‘ਚ ਸ਼ਿਫ਼ਟ ਹੋਣ ਜਾ ਰਹੇ ਹਨ। ਇਹ ਜੋੜਾ ਜਲਦ ਹੀ ਅਨੂਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਗੁਆਂਢੀ ਬਣ ਜਾਵੇਗਾ। ਵਿੱਕੀ ਅਤੇ ਕੈਟਰੀਨਾ ਨੇ ਅਨੂਸ਼ਕਾ ਦੀ ਬਿਲਡਿੰਗ ‘ਚ ਇੱਕ ਅਪਾਰਟਮੈਂਟ ਕਿਰਾਏ ‘ਤੇ ਲਿਆ ਹੈ। ਇਸ ਗੱਲ ਦੀ ਪੁਸ਼ਟੀ ਖ਼ੁਦ ਅਨੂਸ਼ਕਾ ਨੇ ਦੋਹਾਂ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਕੀਤੀ। ਹੁਣ ਇਸ ਅਪਾਰਟਮੈਂਟ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ।
ਵਾਇਰਲ ਹੋਈ ਅਪਾਰਟਮੈਂਟ ਦੀ ਵੀਡੀਓ
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿੱਕੀ ਅਤੇ ਕੈਟਰੀਨਾ ਦਾ ਇਹ ਨਵਾਂ ਘਰ ਬੇਹੱਦ ਖ਼ੂਬਸੂਰਤ ਹੈ ਅਤੇ ਨਾਲ ਹੀ ਇਹ ਸੀ-ਫ਼ੇਸਿੰਗ ਵੀ ਹੈ। ਇਸ ਦਾ ਮਤਲਬ ਹੈ ਕਿ ਵਿੱਕੀ ਅਤੇ ਕੈਟਰੀਨਾ ਹਰ ਰੋਜ਼ ਸਵੇਰੇ ਉੱਠ ਕੇ ਸਮੁੰਦਰ ਨੂੰ ਦੇਖਣਗੇ। ਵੀਡੀਓ ‘ਚ ਘਰ ਦੇ ਸਾਹਮਣੇ ਸ਼ੀਸ਼ੇ ਦੀ ਇੱਕ ਕੰਧ ਦਿਖਾਈ ਦੇ ਰਹੀ ਹੈ। ਫ਼ਿਲਹਾਲ ਇਸ ਘਰ ਦੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ।
ਅਨੂਸ਼ਕਾ ਨੇ ਕੀਤੀ ਪੁਸ਼ਟੀ
ਅਨੂਸ਼ਕਾ ਨੇ ਕੈਟਰੀਨਾ ਦੇ ਗੁਆਂਢੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕੈਟਰੀਨਾ ਅਤੇ ਵਿੱਕੀ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੰਦੇ ਹੋਏ ਅਨੂਸ਼ਕਾ ਨੇ ਲਿਖਿਆ ਸੀ, ”ਤੁਹਾਨੂੰ ਦੋਵਾਂ ਖ਼ੂਬਸੂਰਤ ਲੋਕਾਂ ਨੂੰ ਵਧਾਈਆਂ। ਤੁਸੀਂ ਲੋਕ ਜੀਵਨ ਭਰ ਇਕੱਠੇ ਰਹੋ, ਇੱਕ-ਦੂਜੇ ਨੂੰ ਪਿਆਰ ਕਰੋ ਅਤੇ ਇੱਕ-ਦੂਜੇ ਨੂੰ ਸਮਝੋ। ਮੈਂ ਖ਼ੁਸ਼ ਹਾਂ ਕਿ ਤੁਹਾਡਾ ਆਖਿਰਕਾਰ ਵਿਆਹ ਹੋ ਗਿਆ ਹੈ। ਹੁਣ ਤੁਸੀਂ ਆਪਣੇ ਘਰ ‘ਚ ਸ਼ਿਫ਼ਟ ਕਰ ਸਕੋਗੇ ਅਤੇ ਸਾਨੂੰ ਰੈਨੋਵੇਸ਼ਨ ਦੀਆਂ ਆਵਾਜਾਂ ਨਹੀਂ ਸੁਣਨੀਆਂ ਪੈਣਗੀਆਂ।”
ਵਿਆਹ ਤੋਂ ਪਹਿਲਾਂ ਵਿੱਕੀ ਕੌਸ਼ਲ ਆਪਣੇ ਪਰਿਵਾਰ ਨਾਲ ਮੁੰਬਈ ਦੇ ਅੰਧੇਰੀ ਇਲਾਕੇ ‘ਚ ਰਹਿ ਰਿਹਾ ਸੀ, ਅਤੇ ਕੈਟਰੀਨਾ ਆਪਣੀ ਭੈਣ ਨਾਲ ਕਿਰਾਏ ਦੇ ਇੱਕ ਮਕਾਨ ‘ਚ ਰਹਿੰਦੀ ਸੀ। ਵਿਆਹ ਦੀ ਗੱਲ ਕਰੀਏ ਤਾਂ ਵਿੱਕੀ ਅਤੇ ਕੈਟਰੀਨਾ ਦਾ ਵਿਆਹ ਪਿੱਛਲੇ ਹਫ਼ਤੇ 9 ਦਸੰਬਰ ਨੂੰ ਰਾਜਸਥਾਨ ‘ਚ ਹੋਇਆ ਸੀ। ਵਿਆਹ ‘ਚ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।