ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਦਾ ਬੱਲਾ ਜਦ ਚਲਦਾ ਹੈ ਤਾਂ ਵਿਰੋਧੀ ਟੀਮ ਦਾ ਕੀ ਹਾਲ ਹੁੰਦਾ ਹੈ, ਇਹ ਨਿਊਜ਼ੀਲੈਂਡ ਤੋਂ ਬੇਹਤਰ ਕੋਈ ਨਹੀਂ ਜਾਣ ਸਕਦਾ। ਵਾਕਾ ਟੈਸਟ ‘ਚ ਕੀਵੀ ਟੀਮ ਨੂੰ ਵਾਰਨਰ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਤੋਂ ਸ਼ੁਰੂ ਹੋਏ ਸੀਰੀਜ਼ ਦੇ ਦੂਜੇ ਟੈਸਟ ‘ਚ ਵਾਰਨਰ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਹੀ ਨਾਬਾਦ 244 ਦੌੜਾਂ ਬਣਾ ਦਿੱਤੀਆਂ। ਵਾਰਨਰ ਨੇ ਚੌਕੇ-ਛੱਕਿਆਂ ਦੀ ਵਰਖਾ ਕਰ ਦਿੱਤੀ ਅਤੇ 272 ਗੇਂਦਾਂ ਤੇ 244 ਦੌੜਾਂ ਬਣਾ ਲਈਆਂ। ਵਾਰਨਰ ਦੀ ਪਾਰੀ ‘ਚ 22 ਚੌਕੇ ਤੇ 2 ਛੱਕੇ ਸ਼ਾਮਿਲ ਸਨ। ਵਾਰਨਰ ਨੇ ਬਰਨਸ ਨਾਲ ਮਿਲਕੇ ਪਹਿਲੇ ਵਿਕਟ ਲਈ 101 ਰਨ ਜੋੜੇ ਅਤੇ ਫ਼ਿਰ ਦੂਜੇ ਵਿਕਟ ਲਈ ਖਵਾਜਾ ਨਾਲ ਮਿਲਕੇ 302 ਰਨ ਦੀ ਪਾਰਟਨਰਸ਼ਿਪ ਕੀਤੀ। ਇਹ ਵਾਰਨਰ ਦਾ ਸੀਰੀਜ਼ ‘ਚ ਲਗਾਤਾਰ ਤੀਜਾ ਸੈਂਕੜਾ ਹੈ। ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਬੱਲਾ ਜਦ ਚਲਦਾ ਹੈ ਤਾਂ ਵੇਖਣ ਵਾਲੇ ਹੈਰਾਨ ਅਤੇ ਵਿਰੋਧੀ ਟੀਮ ਦੰਗ ਰਹਿ ਜਾਂਦੀ ਹੈ। ਅਜਿਹਾ ਹੀ ਬ੍ਰਿਸਬੇਨ ਦੇ ਮੈਦਾਨ ਤੇ ਵੀ ਵੇਖਣ ਨੂੰ ਮਿਲਿਆ ਸੀ। ਬ੍ਰਿਸਬੇਨ ‘ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚਾਲੇ ਖੇਡੇ ਗਏ ਟੈਸਟ ਮੈਚ ‘ਚ ਵਾਰਨਰ ਨੇ ਧਮਾਕਾ ਕਰ ਦਿੱਤਾ। ਵਾਰਨਰ ਦੀਆਂ ਪਾਰੀਆਂ ਵੇਖ ਕੀਵੀ ਟੀਮ ਵੀ ਦੰਗ ਰਹਿ ਗਈ।












