ਪੈਨ ਇੰਡੀਆ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ ਵਰਿਸ਼ਭਾ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। AVS ਸਟੂਡੀਓਜ਼ ਨਾਲ ਜੁੜੀ ਨਿਰਮਾਤਾ ਜੂਹੀ ਪਾਰੇਖ ਮਹਿਤਾ ਨੇ ਫ਼ਿਲਮ ਦੀਆਂ ਹੀਰੋਇਨਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ।
ਅਦਾਕਾਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਫ਼ਿਲਮ ਵਰਿਸ਼ਭਾ ਰਾਹੀਂ ਡੈਬੀਊ ਕਰਨ ਜਾ ਰਹੀ ਹੈ। ਇਸ ਫ਼ਿਲਮ ‘ਚ ਸ਼ਨਾਇਆ ਤੋਂ ਇਲਾਵਾ ਪੁਰਾਣੀ ਅਦਾਕਾਰਾ ਸਲਮਾ ਆਗ਼ਾ ਦੀ ਧੀ ਜ਼ਾਹਿਰਾ ਐੱਸ. ਖ਼ਾਨ ਵੀ ਡੈਬੀਊ ਕਰਦੀ ਨਜ਼ਰ ਆਵੇਗੀ।
ਨਿਰਮਾਤਾ ਜੂਹੀ ਪਾਰੇਖ ਮਹਿਤਾ ਨੇ ਕਿਹਾ, ”ਅਸੀਂ ਸ਼ਨਾਇਆ ਕਪੂਰ ਨੂੰ ਕਾਸਟ ਕਰ ਕੇ ਖ਼ੁਸ਼ ਹਾਂ ਜਦਕਿ ਜ਼ਾਹਿਰਾ ਐੱਸ. ਖ਼ਾਨ ਦੀ ਖੋਜ ‘ਚ ਮੈਂ ਖ਼ਾਨ ਦੀ ਅਦਾਕਾਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਉਹ ਇੱਕ ਨਿਡਰ ਰਾਜਕੁਮਾਰੀ ਅਤੇ ਯੌਧੇ ਦੀ ਭੂਮਿਕਾ ਲਈ ਪੂਰੀ ਤਰ੍ਹਾਂ ਫ਼ਿੱਟ ਹੈ।”











