ਲੇਖਿਕਾ ਬਣੇਗੀ ਸੋਹਾ ਅਲੀ ਖ਼ਾਨ

ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਹੁਣ ਲੇਖਨ ਦੇ ਖੇਤਰ ਆਪਣੀ ਕਿਸਮਤ ਅਜਮਾਏਗੀ। ਸੋਹਾ ਇਸ ਸਾਲ ਆਪਣੀ ਕਿਤਾਬ ਲੈ ਕੇ ਆ ਰਹੀ ਹੈ, ਜੋ ਇਕ ਸ਼ਾਹੀ ਪਰਿਵਾਰ ਦੀ ਬੇਟੀ ਅਤੇ ਮਸ਼ਹੂਰ ਹਸਤੀ ਦੇ ਤੌਰ ‘ਤੇ ਉਸ ਦੀ ਜ਼ਿੰਦਗੀ ‘ਤੇ ਆਧਾਰਿਤ ਹਾਸ ਅਤੇ ਅਨੋਖੀਆਂ ਕਹਾਣੀਆਂ ਦਾ ਸੰਗ੍ਰਹਿ ਹੋਵੇਗੀ।
ਪਬਲੀਸ਼ਿੰਗ ਹਾਊਸ ‘ਪੇਂਗੁਇਨ ਇੰਡੀਆ’ ਨੇ ਇਕ ਬਿਆਨ ਵਿਚ ਕਿਹਾ ਕਿ  ਸਾਨੂੰ ਸੋਹਾ ਦੀ ਪਹਿਲੀ ਕਿਤਾਬ ‘ਦਿ ਪੈਰੀਲਸ ਆਫ਼ ਬੀਇੰਗ ਮੋਡਰੇਟਲੀ ਫ਼ੇਮਸ’ ਦੀ ਪਬਲੀਸ਼ਿੰਗ ਕਰ ਕੇ ਬਹੁਤ ਹੀ ਖੁਸ਼ੀ ਹੋਈ ਹੈ।  ਸੋਹਾ ਕਿਹਾ ਕਿ ਜੇ ਮੇਰੇ ਕੋਲ ਉਸ ਹਰ ਇਕ ਵਿਅਕਤੀ ਲਈ ਡਾਲਰ ਹੁੰਦਾ, ਜਿਨ੍ਹਾਂ ਨੇ ਮੈਨੂੰ ਕਿਤਾਬ ਲਿਖਣ ਲਈ ਕਿਹਾ, ਤਾਂ ਮੈਂ ਛੇ ਡਾਲਰ ਦੇਣਾ ਚਾਹਾਂਗੀ। ਮੈਨੂੰ ਕਿਤਾਬਾਂ ਪੜ੍ਹਨਾ ਪਸੰਦ ਹੈ ਅਤੇ ਮੈਂ ਇਕ ਮਿੰਟ ਵਿਚ 510 ਸ਼ਬਦ ਪੜ੍ਹ ਸਕਦੀ ਹਾਂ, ਇਸ ਲਈ ਮੇਰੇ ਲਈ ਲਿਖਣਾ ਬਹੁਤ ਵੱਧ ਮੁਸ਼ਕਲ ਨਹੀਂ ਹੋ ਸਕਦਾ। ਮੇਰੇ ਕੋਲ ਕੁਝ ਸਮਾਂ ਰਹਿੰਦਾ ਹੈ, ਜਿਵੇਂ ਕਿ ਅਕਸਰ ਕਲਾਕਾਰਾਂ ਕੋਲ ਹੁੰਦਾ ਹੈ। ਉਸ ਨੇ ਕਿਹਾ ਕਿ ਮੈਂ ਇਨ੍ਹਾਂ ਯਾਦਾਂ ਨੂੰ ਪੰਨਿਆਂ ‘ਤੇ ਉਤਾਰਨ ਲਈ ਇਸ ਸਮੇਂ ਦੀ ਰਚਨਾਤਮਕ ਵਰਤੋਂ ਕਰ ਸਕਦੀ ਹਾਂ।