ਬੌਲੀਵੁੱਡ ‘ਚ ਹੁੰਦੈ ਪੱਖਪਾਤ: ਹੁਮਾ ਕੁਰੈਸ਼ੀ

ਅਦਾਕਾਰਾ ਹੁਮਾ ਕੁਰੈਸ਼ੀ ਨੇ ਕਿਹਾ ਕਿ ਉਹ ਹਮੇਸ਼ਾ ਬਾਲੀਵੁੱਡ ‘ਚ ‘ਵੱਡੇ ਵਿਅਕਤੀ’ ਤੋਂ ਸਲਾਹ ਲੈਣ ਦੀ ਲੋੜ ਮਹਿਸੂਸ ਕਰਦੀ ਹੈ। ਉਸ ਦਾ ਕਹਿਣਾ ਹੈ ਕਿ, ”ਜੇਕਰ ਮੈਂ ਇਹ ਕਿਹਾ ਕਿ ਬਾਲੀਵੁੱਡ ‘ਚ ਪੱਖਪਾਤ ਨਹੀਂ ਹੁੰਦਾ ਹੈ ਤਾਂ ਇਹ ਝੂਠ ਹੋਵੇਗਾ ਪਰ ਇੰਡਸਟਰੀ ਦੇ ਲੋਕ ਕਾਫ਼ੀ ਮਿਹਨਤੀ ਹਨ।” ਹੁਮਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ, ਸੱਚਾਈ ਇਹ ਹੈ ਕਿ ਇਥੇ ਭਰਾ-ਭਤੀਜਾਵਾਦ ਚੱਲਦਾ ਹੈ। ਜੇ ਕੋਈ ਕਹੇ ਕਿ ਇਥੇ ਅਜਿਹਾ ਨਹੀਂ ਹੁੰਦਾ ਤਾਂ ਉਹ ਝੂਠ ਬੋਲਦਾ ਹੈ। ਕਈ ਵਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਆਪਣੇ ਕੈਰੀਅਰ ਨੂੰ ਕਿਸ ਦਿਸ਼ਾ ‘ਚ ਲੈ ਜਾਵਾਂ, ਕਿਹੜੀ ਫ਼ਿਲਮ ‘ਚ ਕੰਮ ਕਰਾਂ ਅਤੇ ਅਜਿਹੇ ਸਮੇਂ ਇਕ ਵੱਡੇ ਵਿਅਕਤੀ ਦੀ ਲੋੜ ਪੈਂਦੀ ਹੈ, ਜੋ ਯੋਜਨਾ ‘ਚ ਮਦਦ ਕਰੇ।