ਲੁਧਿਆਣਾ : ਰਾਜ ਜੀ. ਐੱਸ. ਟੀ. ਵਿਭਾਗ ਦੀਆਂ ਟੀਮਾਂ ਨੇ ਮਹਾਨਗਰ ਦੇ ਨਾਮੀ ਕਰੋਕਰੀ ਹਾਊਸ ਦੀ ਚੈਕਿੰਗ ਕੀਤੀ। ਟੀਮਾਂ ਵੱਲੋਂ ਉਕਤ ਕਰੋਕਰੀ ਹਾਊਸ ਦੀ ਸੇਲ-ਪਰਚੇਜ਼ ਬੁੱਕ ਨੂੰ ਖੰਗਾਲਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪੰਜਾਬ ਟੈਕਸੇਸ਼ਨ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੀਤੀ ਗਈ ਹੈ। ਅਧਿਕਾਰੀਆਂ ਨੇ ਫਿਲਹਾਲ ਮਾਮਲੇ ‘ਚ ਚੁੱਪੀ ਸਾਧੀ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਵਿਭਾਗੀ ਕਾਰਵਾਈ ਜਾਰੀ ਰਹੀ।















