ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਵੀ ਆਪਣੀ ਵੋਟ ਪਾਈ। ਦੱਸਣਯੋਗ ਹੈ ਕਿ ਲੁਧਿਆਣ ਜ਼ਿਲ੍ਹੇ ਦੇ ਆਤਮ ਨਗਰ ਹਲਕੇ ‘ਚ ਹੁਣ ਤੱਕ 43.50 ਫ਼ੀਸਦੀ ਵੋਟਾਂ ਪਈਆਂ ਹਨ, ਜਦੋਂ ਕਿ ਦਾਖਾ ‘ਚ 50.72 ਫ਼ੀਸਦੀ, ਗਿੱਲ ‘ਚ 40.20 ਫ਼ੀਸਦੀ, ਜਗਰਾਓਂ ‘ਚ 45.94 ਫ਼ੀਸਦੀ ਵੋਟਾਂ ਪਈਆਂ ਹਨ।
ਇਸੇ ਤਰ੍ਹਾਂ ਖੰਨਾ ‘ਚ 46 ਫ਼ੀਸਦੀ ਵੋਟਾਂ, ਜਦੋਂ ਕਿ ਲੁਧਿਆਣਾ ਸੈਂਟਰਲ ‘ਚ 39 ਫ਼ੀਸਦੀ, ਲੁਧਿਆਣਾ ਈਸਟ ‘ਚ 41.05 ਫ਼ੀਸਦੀ, ਲੁਧਿਆਣਾ ਨਾਰਥ ‘ਚ 43 ਫ਼ੀਸਦੀ, ਲੁਧਿਆਣਾ ਸਾਊਥ ‘ਚ 39.60 ਫ਼ੀਸਦੀ, ਪਾਇਲ ‘ਚ 49.40 ਫ਼ੀਸਦੀ, ਰਾਏਕੋਟ ‘ਚ 49.10 ਫ਼ੀਸਦੀ, ਸਾਹਨੇਵਾਲ ‘ਚ 49 ਫ਼ੀਸਦੀ ਅਤੇ ਸਮਰਾਲਾ ‘ਚ 55.40 ਫ਼ੀਸਦੀ ਵੋਟਾਂ ਪਈਆਂ ਹਨ।















