ਨਾੜੀਆਂ ਦੀ ਰੁਕਾਵਟ ਦੂਰ ਕਰਨ ਲਈ ਅਸਰਦਾਰ ਘਰੇਲੂ ਨੁਸਖ਼ਾ

Image Courtesy :jagbani(punjabkesar)

ਅੱਜ ਕੱਲ੍ਹ ਲੋਕਾਂ ਦਾ ਖਾਣਾ-ਪੀਣਾ ਬਹੁਤ ਜ਼ਿਆਦਾ ਬਦਲ ਗਿਆ ਹੈ। ਲੋਕ ਸਿਹਤਮੰਦ ਭੋਜਨ ਦੀ ਥਾਂ ਸੁਆਦੀ ਭੋਜਨ ਨੂੰ ਤਵੱਜੋ ਦੇਣ ਲੱਗ ਗਏ ਹਨ ਜਿਸ ਕਾਰਨ ਲੋਕ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ ਨਾੜੀਆਂ ਦੀ ਰੁਕਾਵਟ ਜੋ ਕਿ ਨੌਜਵਾਨਾਂ ਵਿੱਚ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ, ਅਤੇ ਇਸ ਦਾ ਇੱਕ ਕਾਰਨ ਹੈ ਵੱਧ ਰਿਹਾ ਪ੍ਰਦੂਸ਼ਣ। ਪਹਿਲਾਂ ਜਿੱਥੇ ਇਹ ਸਮੱਸਿਆ 60-70 ਸਾਲ ਦੀ ਉਮਰ ਵਿੱਚ ਦੇਖੀ ਜਾਂਦੀ ਸੀ, ਅੱਜਕੱਲ੍ਹ ਇਹ 30-35 ਸਾਲ ਦੀ ਉਮਰ ਵਿੱਚ ਵੀ ਸਾਹਮਣੇ ਆ ਰਹੀ ਹੈ। ਨਾੜੀਆਂ ਵਿੱਚ ਰੁਕਾਵਟ ਆਉਣ ‘ਤੇ ਧਮਣੀ ਬਿਮਾਰੀ, ਅਧਰੰਗ ਅਤੇ ਦਿਲ ਦਾ ਦੌਰਾ ਪੈਣ ਦਾ ਜੋਖ਼ਮ ਕਾਫ਼ੀ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਇਸ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਜਾਵੇ। ਨਸਾਂ ‘ਚ ਰੁਕਾਵਟ ਕਾਰਨ 60 ਪ੍ਰਤੀਸ਼ਤ ਭਾਰਤੀ ਪਰੇਸ਼ਾਨ ਹਨ।
ਖੋਜ ਅਨੁਸਾਰ ਲਗਭਗ 40-60 ਪ੍ਰਤੀਸ਼ਤ ਲੋਕਾਂ ਦੀਆਂ ਨਾੜੀਆਂ ਕਮਜ਼ੋਰ ਹੁੰਦੀਆਂ ਹਨ। 20 ਫ਼ੀਸਦੀ ਔਰਤਾਂ ਨੂੰ ਗਰਭ ਅਵਸਥਾ ਤੋਂ ਬਾਅਦ ਇਹ ਸਮੱਸਿਆ ਸ਼ੁਰੂ ਹੁੰਦੀ ਹੈ। ਜੇਕਰ ਸਹੀ ਸਮੇਂ ‘ਤੇ ਇਸ ਬੀਮਾਰੀ ਦੀ ਪਛਾਣ ਨਾ ਕੀਤੀ ਜਾਵੇ, ਤਾਂ ਇਸ ਦਾ ਅਸਰ ਵੈਰੀਕੌਜ਼ ਵੇਨਜ਼ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਦਰਅਸਲ ਮਾੜੇ ਕੋਲੈਸਟਰੋਲ ਦੀ ਮਾਤਰਾ ਵਿੱਚ ਵਾਧਾ ਹੋਣ ਕਾਰਨ ਨਾੜੀਆਂ ਵਿੱਚ ਖ਼ੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਹੀਂ ਹੁੰਦਾ ਜਿਸ ਕਾਰਨ ਲੱਤਾਂ ਅਤੇ ਨਾੜੀਆਂ ਵਿੱਚ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਇਹੀ ਬਾਅਦ ਵਿੱਚ ਨਾੜੀਆਂ ‘ਚ ਰੁਕਾਵਟ ਦਾ ਕਾਰਨ ਬਣਦੀ ਹੈ।
ਬੰਦ ਨਸਾਂ ਜਾਂ ਨਾੜੀਆਂ ਨੂੰ ਖੋਲ੍ਹਣ ਲਈ ਸਰਜਰੀ ਅਤੇ ਦਵਾਈਆਂ ਦਾ ਸਹਾਰਾ ਲਿਆ ਜਾਂਦਾ ਹੈ ਜੋ ਕਿ ਬਹੁਤ ਮਹਿੰਗਾ ਇਲਾਜ ਹੈ। ਦੂਜੇ ਪਾਸੇ ਇਸ ਦੀ ਕੋਈ ਗੈਰੰਟੀ ਵੀ ਨਹੀਂ ਕਿ ਇਹ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਦੇਵੇਗੀ। ਅਜਿਹੀ ਸਥਿਤੀ ਵਿੱਚ ਤੁਸੀਂ ਰਸੋਈ ਵਿੱਚ ਮੌਜੂਦ ਚੀਜ਼ਾਂ ਨੂੰ ਮਿਲਾ ਕੇ ਆਪਣੇ ਸ਼ਰੀਰ ਵਿੱਚ ਕੋਈ ਵੀ ਬੰਦ ਨਾੜੀ ਨੂੰ ਖੋਲ੍ਹ ਸਕਦੇ ਹੋ। ਆਓ ਜਾਣਦੇ ਹਾਂ ਇੱਕ ਘਰੇਲੂ ਨੁਸਖ਼ਾ ਜੋ ਤੁਹਾਡੀਆਂ ਬੰਦ ਨਾੜੀਆਂ ਨੂੰ ਖੋਲ੍ਹਣ ਵਿੱਚ ਸਹਾਇਤਾ ਕਰੇਗਾ।
ਜ਼ਰੂਰੀ ਸਮੱਗਰੀ
1 ਗ੍ਰਾਮ – ਦਾਲਚੀਨੀ
10 ਗ੍ਰਾਮ – ਕਾਲੀ ਮਿਰਚ (ਸਾਰਾ)
10 ਗ੍ਰਾਮ – ਤੇਜ ਪੱਤਾ
10 ਗ੍ਰਾਮ – ਮਗ਼ਜ਼ (ਤਰਬੂਜ਼ ਦੇ ਬੀਜ)
10 ਗ੍ਰਾਮ – ਮਿਸ਼ਰੀ
10 ਗ੍ਰਾਮ – ਅਖਰੋਟ (ਟੁੱਟਿਆ ਹੋਇਆ)
10 ਗ੍ਰਾਮ – ਅਲਸੀ ਦੇ ਬੀਜ
ਬਣਾਉਣ ਦਾ ਤਰੀਕਾ – ਇਸ ਸਾਰੀ ਸਮੱਗਰੀ ਨੂੰ ਪੀਸ ਕੇ ਮਿਸ਼ਰਣ ਬਣਾ ਲਓ। ਇਸ ਮਿਸ਼ਰਣ ਨੂੰ 10 ਬਰਾਬਰ ਹਿੱਸਿਆਂ ਵਿੱਚ ਵੰਡ ਲਓ। ਇਨ੍ਹਾਂ 10 ਹਿੱਸਿਆਂ ਨੂੰ 10 ਵੱਖੋ-ਵੱਖਰੇ ਕਾਗ਼ਜ਼ ਦੇ ਟੁਕੜਿਆਂ ਵਿੱਚ ਪਾ ਕੇ ਇੱਕ ਮਰਤਬਾਨ ਵਿੱਚ ਰੱਖ ਲਓ।
ਇਸਤੇਮਾਲ ਕਰਨ ਦੀ ਤਰੀਕਾ – ਰੋਜ਼ਾਨਾ ਖਾਲ੍ਹੀ ਢਿੱਡ ਇਸ ਦੀ ਇੱਕ ਖ਼ੁਰਾਕ ਹਲਕੇ ਕੋਸੇ ਪਾਣੀ ਨਾਲ ਲਗਾਤਾਰ 10 ਦਿਨ ਲਓ। ਧਿਆਨ ਰੱਖੋ ਕਿ ਦਵਾਈ ਖਾਣ ਤੋਂ ਬਾਅਦ ਅੱਧੇ ਘੰਟੇ ਲਈ ਕੁੱਝ ਵੀ ਸੇਵਨ ਨਾ ਕਰੋ। ਚਾਹ ਵੀ ਨਾ ਪੀਓ। ਨਾਸ਼ਤਾ ਵੀ 2-3 ਘੰਟਿਆਂ ਬਾਅਦ ਹੀ ਕਰੋ। ਜੇ ਤੁਸੀਂ ਇਸ ਦਾ ਰੋਜ਼ਾਨਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਖ਼ੁਦ ਆਪਣੇ ਆਪ ‘ਚ ਫ਼ਰਕ ਮਹਿਸੂਸ ਕਰੋਗੇ।
ਦਿਲ ਦੀ ਬਿਮਾਰੀ ਅਤੇ ਅਧਰੰਗ ਤੋਂ ਛੁਟਕਾਰਾ ਮਿਲੇਗਾ – ਇਸ ਮਿਸ਼ਰਣ ਦਾ ਰੋਜ਼ਾਨਾ ਸੇਵਨ ਕਰਨ ਨਾਲ ਬੰਦ ਨਾੜੀਆਂ ਖੁੱਲ੍ਹ ਜਾਣਗੀਆਂ ਜੋ ਦਿਲ ਦੀ ਬਿਮਾਰੀ ਦੇ ਨਾਲ-ਨਾਲ ਅਧਰੰਗ ਦੇ ਜੋਖ਼ਮ ਨੂੰ ਕਾਫ਼ੀ ਹੱਦ ਤਕ ਘਟਾ ਦੇਵੇਗਾ। ਦਿਲ ਦੀਆਂ ਬਿਮਾਰੀਆਂ ਅਤੇ ਅਧਰੰਗ ਕਿਸੇ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਅਜਿਹੀ ਬਿਹਤਰ ਹੋਵੇਗਾ ਕਿ ਮੁਸ਼ਕਲ ਸਥਿਤੀ ਵਿੱਚ ਪਹਿਲਾਂ ਹੀ ਰੋਗ ਨੂੰ ਨਿਯੰਤਰਣ ਵਿੱਚ ਰੱਖਿਆ ਜਾਵੇ।
ਸੂਰਜਵੰਸ਼ੀ