ਲਿਵਰ ਅਤੇ ਕਿਡਨੀਜ਼ ਦੀ ਗੰਦਗੀ ਬਾਹਰ ਕੱਢਣ ਵਾਲੇ ਨੁਸਖ਼ੇ

ਸ਼ਰੀਰ ਨੂੰ ਤੰਦਰੁਸਤ ਰਹਿਣ ਲਈ ਲਿਵਰ ਅਤੇ ਕਿਡਨੀਜ਼ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਅਤੇ ਘੱਟ ਤੋਂ ਘੱਟ ਮਹੀਨੇ ‘ਚ ਇੱਕ ਵਾਰ ਲਿਵਰ ਅਤੇ ਕਿਡਨੀਜ਼ ਨੂੰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ। ਲਿਵਰ ਅਤੇ ਕਿਡਨੀਜ਼ ਸਾਡੇ ਸ਼ਰੀਰ ਦਾ ਦੋ ਪ੍ਰਮੁੱਖ ਅੰਗ ਹਨ, ਸੋ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡਾ ਲਿਵਰ ਠੀਕ ਤਰ੍ਹਾਂ ਕੰਮ ਕਰੇਗਾ ਤਾਂ ਸਾਨੂੰ ਕਦੇ ਵੀ ਕੋਈ ਬੀਮਾਰੀ ਨਹੀਂ ਹੋਵੇਗੀ। ਅੱਜਕੱਲ ਗ਼ਲਤ ਖਾਣ ਪੀਣ ਕਾਰਨ ਲਿਵਰ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ ਕਿਉਂਕਿ ਖਾਣ-ਪੀਣ ਦਾ ਸਿੱਧਾ ਅਸਰ ਲਿਵਰ ਅਤੇ ਕਿਡਨੀਆਂ ‘ਤੇ ਪੈਂਦਾ ਹੈ। ਹੁਣ ਅਸੀਂ ਤੁਹਾਨੂੰ ਲਿਵਰ ਅਤੇ ਕਿਡਨੀਜ਼ ਨੂੰ ਸਾਫ਼ ਕਰਨ ਦੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ।
ਕੱਚਾ ਲਸਣ ਅਤੇ ਗਰਮ ਪਾਣੀ: ਲਸਣ ‘ਚ ਬਹੁਤ ਸਾਰੇ ਤੱਤ ਮੌਜੂਦ ਹੁੰਦੇ ਹਨ ਜੋ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਹਨ। ਇਸ ‘ਚ ਮੌਜੂਦ ਸੇਲੇਨਿਯਮ ਨਾਮਕ ਇੱਕ ਤੱਤ ਲਿਵਰ ਅਤੇ ਕਿਡਨੀਜ਼ ਦੇ ਅੰਦਰ ਜਮ੍ਹਾ ਗੰਦਗੀ ਨੂੰ ਬਾਹਰ ਕੱਢ ਦਿੰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਕੱਚੇ ਲਸਣ ਦੀਆਂ ਦੋ ਕਲੀਆਂ ਚਬਾ ਕੇ ਖਾਓ ਅਤੇ ਇੱਕ ਗਰਮ ਗਿਲਾਸ ਪਾਣੀ ਪੀਓ। ਲਗਾਤਾਰ ਇੱਕ ਹਫ਼ਤਾ ਇਸ ਤਰ੍ਹਾਂ ਕਰਨ ਨਾਲ ਲਿਵਰ ਅਤੇ ਕਿਡਨੀਜ਼ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ।
ਨਿੰਬੂ ਅਤੇ ਸ਼ਹਿਦ: ਲਿਵਰ ਅਤੇ ਕਿਡਨੀਜ਼ ਦੀ ਗੰਦਗੀ ਬਾਹਰ ਕੱਢਣ ਲਈ ਰੋਜ਼ਾਨਾ ਇੱਕ ਗਿਲਾਸ ਗੁਣਗੁਣੇ ਪਾਣੀ ‘ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ। ਜੇਕਰ ਤੁਸੀਂ ਇਸ ਪਾਣੀ ਦਾ ਰੋਜ਼ਾਨਾ ਖਾਲੀ ਢਿੱਡ ਸੇਵਨ ਕਰਦੇ ਹੋ ਤਾਂ ਇਸ ਦਾ ਤੁਹਾਨੂੰ ਦੁੱਗਣਾ ਫ਼ਾਇਦਾ ਹੋਵੇਗਾ।
ਜਾਮਣ: ਜਾਮਣ ਦੇ ਗਰਮੀ ਦੇ ਮੌਸਮ ‘ਚ ਹੁੰਦੀ ਹੈ ਜਿਸ ਨੂੰ ਖਾਣਾ ਬਹੁਤ ਜ਼ਰੂਰੀ ਹੈ। ਪੱਕੇ ਹੋਏ ਜਾਮੁਨ ਖ਼ਾਲੀ ਢਿੱਡ ਖਾਣ ਨਾਲ ਜਿਗਰ ਦੀ ਖ਼ਰਾਬੀ ਦੂਰ ਹੋ ਜਾਂਦੀ ਹੈ। ਇਸ ਨਾਲ ਲਿਵਰ ਅਤੇ ਕਿਡਨੀਜ਼ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ।
ਹਰੜ ਦੇ ਛਿਲਕੇ ਅਤੇ ਗੁੜ: ਲਿਵਰ ਅਤੇ ਕਿਡਨੀਜ਼ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਕਰਨ ਲਈ ਪੁਰਾਣਾ ਗੁੜ ਅਤੇ ਹਰੜ ਦੇ ਛਿਲਕਿਆਂ ਦਾ ਚੂਰਨ ਮਿਲਾ ਕੇ ਗੋਲੀਆਂ ਬਣਾ ਲਓ। ਇਹ ਗੋਲੀਆਂ ਦਿਨ ‘ਚ ਦੋ ਵਾਰ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਲਓ। ਇੱਕ ਮਹੀਨਾ ਲਗਾਤਾਰ ਲੈਣ ਨਾਲ ਲਿਵਰ ਅਤੇ ਕਿਡਨੀਜ਼ ਦੀ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ।
ਸੇਬ ਦਾ ਸਿਰਕਾ: ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਗਿਲਾਸ ਪਾਣੀ ਇੱਕ ਇੱਕ ਚੱਮਚ ਸੇਬ ਦਾ ਸਿਰਕਾ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਲਿਵਰ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ।
ਕਿਸ਼ਮਿਸ਼ ਦਾ ਪਾਣੀ: ਰੋਜ਼ਾਨਾ ਰਾਤ ਨੂੰ ਕਿਸ਼ਮਿਸ਼ ਪਾਣੀ ‘ਚ ਭਿਓ ਕੇ ਰੱਖੋ ਅਤੇ ਸਵੇਰ ਸਮੇਂ ਇਸ ਪਾਣੀ ਨੂੰ ਹਲਕਾ ਗੁਣਗੁਣਾ ਕਰ ਕੇ ਖ਼ਾਲੀ ਢਿੱਡ ਪੀ ਲਓ ਅਤੇ ਕਿਸ਼ਮਿਸ਼ ਵੀ ਖਾ ਲਓ। ਇਸ ਨਾਲ ਲਿਵਰ ਅਤੇ ਕਿਡਨੀਜ਼ ਦੋਨੇ ਸਾਫ਼ ਹੋ ਜਾਂਦੇ ਹਨ। ਸ਼ੂਗਰ ਦੇ ਰੋਗੀਆਂ ਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨੁਸਖ਼ੇ ਦਾ ਇਸਤੇਮਾਲ ਮਹੀਨੇ ‘ਚ ਸਿਰਫ਼ ਚਾਰ ਦਿਨ ਕਰੋ ਅਤੇ ਖੰਡ ਦਾ ਸੇਵਨ ਘੱਟ ਕਰ ਦਿਓ।
ਸ਼ਹਿਦ ਅਤੇ ਪਾਣੀ: ਰੋਜ਼ਾਨਾ ਸਵੇਰੇ ਲਸਣ ਖਾਣ ਤੋਂ ਬਾਅਦ ਸ਼ਹਿਦ ਕੋਸੇ ਪਾਣੀ ‘ਚ ਮਿਲਾ ਕੇ ਪੀਓ। ਇਸ ਨਾਲ ਲਿਵਰ ਸਾਫ਼ ਹੋ ਜਾਂਦਾ ਹੈ ਕਿਉਂਕਿ ਸ਼ਹਿਦ ‘ਚ ਮਿਲਿਆ ਕੋਸਾ ਪਾਣੀ ਲਿਵਰ ਨੂੰ ਸਾਫ਼ ਰੱਖਦਾ ਹੈ।