ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਲਾਲੂ ਯਾਦਵ ਦੀ ਪਾਰਟੀ ਅਤੇ ਕਾਂਗਰਸ ਪਾਰਟੀ ਤੋਂ ਰਿਸ਼ਤਾ ਤੋੜ ਕੇ ਭਾਜਪਾ ਨਾਲ ਹੱਥ ਮਿਲਾਏ ਜਾਣ ਤੋਂ ਬਾਅਦ ਨਿਤਿਸ਼ ਕੁਮਾਰ ਉਤੇ ਲਾਲੂ ਯਾਦਵ ਨੇ ਜਮ ਕੇ ਨਿਸ਼ਾਨੇ ਲਾਏ| ਲਾਲੂ ਯਾਦਵ ਨੇ ਕਿਹਾ ਹੈ ਕਿ ਨਿਤਿਸ਼ ਕੁਮਾਰ ਮੌਕਾਪ੍ਰਸਤ ਹੈ|
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਬਿਹਾਰ ਦੀ ਜਨਤਾ ਨੇ ਖਾਲੀ ਹੱਥ ਭੇਜਿਆ ਸੀ, ਪਰ ਨਿਤਿਸ਼ ਕੁਮਾਰ ਨੇ ਫਿਰ ਤੋਂ ਭਾਜਪਾ ਨਾਲ ਹੱਥ ਮਿਲਾਇਆ ਹੈ| ਉਨ੍ਹਾਂ ਕਿਹਾ ਕਿ ਗਰੀਬਾਂ, ਪਛੜਿਆਂ ਅਤੇ ਮੁਸਲਮਾਨਾਂ ਨੇ ਸਾਡੇ ਗਠਜੋੜ ਦਾ ਸਾਥ ਦਿੱਤਾ ਸੀ, ਪਰ ਦੁੱਖ ਦੀ ਗੱਲ ਹੈ ਕਿ ਜਿਸ ਪਾਸੇ ਸੱਤਾ ਜਾਂਦੀ ਹੈ ਨਿਤਿਸ਼ ਕੁਮਾਰ ਉਸੇ ਰਾਹ ਉਤੇ ਚੱਲ ਪੈਂਦੇ ਹਨ|
ਦੂਸਰੇ ਪਾਸੇ ਜਨਤਾ ਦਲ (ਯੂ) ਨੇ ਲਾਲੂ ਯਾਦਵ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ| ਪਾਰਟੀ ਦਾ ਕਹਿਣਾ ਹੈ ਕਿ ਲਾਲੂ ਯਾਦਵ ਆਪਣੀ ਹਾਲਤ ਲਈ ਖੁਦ ਜ਼ਿੰਮੇਵਾਰ ਹੈ|















