ਲਾਲਚੀ ਭੈਣਾਂ ਦਾ ਕਾਤਲ ਭਰਾ

download-300x150ਖਬਰ ਇੱਕੱਠਿਆਂ ਦੋ ਭੈਣਾਂ ਦੀ ਹੱਤਿਆ ਦੀ ਸੀ। ਖਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ। ਘਟਨਾ ਸਥਾਨ ਬਿਜਨੌਰ ਸਿਸੇਂਡੀ ਮੁੱਖ ਮਾਰਗ ਤੇ ਸਥਿਤ ਪਿੰਡ ਰਤੌਲੀ, ਪੋਸਟ ਖਟੋਲਾ ਵਿੱਚ ਇੱਕ ਬੀਘਾ ਜ਼ਮੀਨ ਦੇ ਵਿੱਚਕਾਰ ਦੋ ਮੰਜ਼ਿਲਾ ਮਕਾਨ ਤੋਂ ਸੀ। ਉਥੇ ਦੋ ਕਮਰੇ ਬਣੇ ਸਨ ਅਤੇ ਦੋਵੇਂ ਕਮਰਿਆਂ ਵਿੱਚ ਇੱਕ ਇੱਕ ਲਾਸ਼ ਸੀ। ਮਰਨ ਵਾਲੀਆਂ ਸਕੀਆਂ ਭੈਣਾਂ ਸਨ  ਅਤੇ ਉਹਨਾਂ ਦੇ ਗਲੇ ਕੱਟੇ ਹੋਏ ਸਨ
ਔਰਤਾਂ ਵਿੱਚਕਾਰ ਡਰੀ ਹੋਈ ਸੀਮਾ ਬੋਲੀ, ਦਰੋਗਾ ਜੀ, ਮੈਂ ਰੇਖਾ ਅਤੇ ਸਵਿਤਾ ਦੀ ਬਦਕਿਸਮਤ ਮਾਂ ਹਾਂ ਜਦੋਂ ਬਦਮਾਸ਼ ਮੇਰੇ ਘਰ ਵਿੱਚ ਵੜੇ ਅਤੇ ਖੂਨੀ ਖੇਡ ਖੇਡਣੀ ਆਰੰਭ ਕੀਤੀ ਤਾਂ ਮੇਰੀ ਅੱਖ ਖੁੱਲ੍ਹ ਗਈ ਸੀ।ਇਹ ਨਹੀਂ ਪਤਾ ਲੱਗਿਆ ਕਿ ਉਸ ਵਕਤ ਕਿੰਨਾ ਵਕਤ ਸੀ। ਬੈਡ ਤੇ ਦੋ ਬਦਮਾਸ਼ ਰੇਖਾ ਨੂੰ ਦਬੋਚੇ ਹੋਏ ਸਨ। ਉਹ ਚੀਖ ਨਾ ਸਕੇ, ਇਸ ਕਰਕੇ ਉਸਦਾ ਮੂੰਹ ਬੰਦ ਕੀਤਾ ਹੋਇਆ ਸੀ ਅਤੇ ਦੂਜਾ ਛੁਰੀ ਨਾਲ ਉਸਦਾ ਗਲਾ ਵੱਢ ਰਿਹਾ ਸੀ।ਮੈਂ ਰੇਖਾ ਨੂੰ ਬਚਾਉਣ ਲਈ ਉਸ ਵੱਲ ਵਧੀ ਤਾਂ ਇੱਕ ਬਦਮਾਸ਼ ਨੇ ਮੈਨੂੰ ਦਬੋਚ ਲਿਆ।
ਕੁਝ ਪਲ ਬਾਅਦ ਊਸ਼ਾ ਨੇ ਲੰਮਾ ਸਾਹ ਲਿਆ, ਫ਼ਿਰ ਦੂਜੀ ਬੇਟੀ ਦੀ ਵੀ ਲਾਸ਼ ਦੇਖ ਕੇ ਮੈਂ ਸੁੰਨ ਹੋ ਗਈ।
ਲਖਨਊ ਦੇ ਬੰਥਰਾ ਥਾਣਾ ਅਧੀਨ ਰਤੌਲੀ ਪੋਸਟ ਖਟੋਲਾ ਵਿੱਚ ਰਹਿੰਦ ਾਸੀ ਰਾਮਖੇਲਾਵਨ ਪ੍ਰਜਾਪਤੀ। ਉਸਦੇ ਕੋਲ ਕਰੋੜਾਂ ਦੀ ਸੰਪਤੀ ਸੀ। ਖੇਤੀ ਲਈ ਵੀ ਕਾਫ਼ੀ ਜ਼ਮੀਨ ਸੀ। ਉਸ ਦੇ ਪੁੱਤਰ ਸਰੀਰਕ ਅਤੇ ਮਾਨਸਿਕ ਤੌ+ ਤੇ ਅਸਮਰੱਥ ਸਨ। ਸੰਤੋਸ਼ ਅੰਗਹੀਣ ਸੀ ਅਤੇ ਅਯੋਧਿਆ ਮੰਦਬੁੱਧੀ। ਸੰਤੋਸ਼ ਦੁਕਾਨ ਚਲਾਉਂਦਾ ਸੀ, ਆਮਦਨ ਚੰਗੀ ਹੋਣ ਲੱਗੀ ਤਾਂ ਉਸ ਦਾ ਵਿਆਹ ਗਿਆਨਵਤੀ ਨਾਲ ਕਰ ਦਿੱਤਾ।
ਕਾਲਜ ਵਿੱਚ ਪ੍ਰਵੇਸ਼ ਤੋਂ ਬਾਅਦ ਰੇਖਾ ਨੂੰ ਮੋਹਨਖੇੜਾ ਨਿਵਾਸੀ ਛੋਟੇਲਾਲ ਨਾਲ ਪਿਆਰ ਹੋ ਗਿਆ। ਰੇਖਾ ਦਾ ਵਿੱਚਾਰ ਸੀ ਕਿ ਬੀ. ਏ. ਕਰਨ ਬਾਅਦ ਉਹ ਛੋਟੇਲਾਲ ਨਾਲ ਵਿਆਹ ਕਰਵਾ ਲਵੇਗੀ।ਉਸਨੇ ਛੋਟੇਲਾਲ ਨਾਲ ਵਿਆਹ ਤਾਂ ਕਰਵਾ ਲਿਆ ਪਰ ਕੁਝ ਦੇਰ ਬਾਅਦ ਝਗੜੇ ਆਰੰਭ ਹੋ ਗੲੈ। ਉਦੋਂ ਤੱਕ ਛੋਟੇਲਾਲ ਵੀ ਕਿਤੇ ਨਾ ਕਿਤੇ ਐਡਜਸਟ ਹੋ ਜਾਵੇਗਾ। ਪ੍ਰੇਮ ਦੀ ਦੀਵਾਨਗੀ ਹੋਵੇ ਜਾਂ ਵਿਆਹ ਦਾ ਜੋਸ਼, ਰੇਖਾ ਨੇ ਪੜ੍ਹਾਈ ਤੋਂ ਕਦੀ ਮੂੰਹ ਨਾ ਮੋੜਿਆ। ਪਤੀ ਨਾਲ ਰਿਸ਼ਤਾ ਤੋੜ ਕੇ ਉਹ ਪੇਕੇ ਆ ਗਈ। ਉਦੋਂ ਤੱਕ ਉਹ ਪੜ੍ਹ ਰਹੀ ਸੀ।
ਮਕਾਨ ਦੇ ਅੰਦਰ ਰਾਮਲੇਖਾਵਨ ਆਪਣੇ ਦੋਵੇਂ ਲੜਕਿਆਂ ਅਤੇ ਨੂੰਹ ਨਾਲ ਰਹਿੰਦਾ ਸੀ। ਮਕਾਨ ਦੇ ਬਾਹਰਲੇ ਕਮਰੇ ਵਿੱਚ ਸੰਤੋਸ਼ ਦੀ ਦੁਕਾਨ ਸੀ। ਇਸਦੇ ਬਾਵਜੂਦ ਮਕਾਨ ਲੋੜ ਤੋਂ ਵੱਡਾ ਸੀ, ਇਸ ਕਰਕੇ ਦੋ ਕਿਰਾਏਦਾਰ ਵੀ ਰੱਖੇ ਸਨ। ਉਹਨਾਂ ਦਾ ਵਿੱਚਾਰ ਸੀ ਕਿ ਮੰਦਬੁੱਧੀ ਅਯੁੱਧਿਆ ਦਾ ਵਿਆਹ ਕਰਨਾ ਸੰਭਵ ਨਹੀਂ। ਸੰਤੋਸ਼ ਦਾ ਵਿਆਹ ਉਹ ਕਰ ਚੁੱਕਾ ਸੀ, ਰੇਖਾ ਪਤੀ ਨੂੰ ਛੱਡ ਕੇ ਆ ਗਈ ਸੀ ਅਤੇ ਫ਼ਿਲਹਾਲ ਮੁੜ ਵਿਆਹ ਦਾ ਉਸਦਾ ਇਰਾਦਾ ਨਹੀਂ ਸੀ। ਹੁਣ ਬਚਦੀ ਸੀ ਸਵਿਤਾ। ਰਾਮਲੇਖਾਵਨ ਉਸਦੇ ਵਿਆਹ ਲਈ ਕੋਸ਼ਿਸ਼ ਕਰ ਰਿਹਾ ਸੀ।
ਸਭ ਦਾ ਜੀਵਨ ਲੱਗ ਅਲੱਗ ਤਰੀਕੇ ਨਾਲ ਚੱਲ ਰਿਹਾ ਸੀ ਕਿ 30 ਨਵੰਬਰ ਦੀ ਰਾਤ ਨੂੰ ਬਦਮਾਸ਼ ਘਰ ਵਿੱਚ ਵੜੇ ਅਤੇ ਰੇਖਾ ਅਤੇ ਸਵਿਤਾ ਦਾ ਗਲਾ ਵੱਢ ਦਿੱਤਾ। ਇੱਕ ਬਦਮਾਸ਼ ਨੇ ਊਸ਼ਾ ਦੇ ਗਲੇ ਤੇ ਵੀ ਛੁਰੀ ਰੱਖੀ, ਪਰ ਦੂਜੇ ਬਦਮਾਸ਼ ਨੇ ਰੋਕ ਦਿੱਤਾ।
ਮੁਕੱਦਮਾ ਦਰਜ ਕਰਨ ਤੋ ਂਬਾਅਦ ਪੁਲਿਸ ਨੇ ਘਟਨਾ ਸਥਾਨ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਅਤੇ ਰੇਖਾ ਦੀ ਮਾਂ ਦੇ ਬਿਆਨਾਂ ਤੇ ਸ਼ੰਕਾ ਕੀਤਾ।
ਘਬਰਾਏ ਹੋਏ ਅਤੇ ਦੁਚਿੱਤੀ ਦਾ ਸ਼ਿਕਾਰ ਲੋਕ ਆਮ ਤੌਰ ਤੇ ਪੁਲਿਸ ਦੇ ਕੰਮ ਆਉਂਦੇ ਹਨ। ਪੁਲਿਸ ਨੇ ਵੀ ਇਸ ਤਕਨੀਕ ਦਾ ਫ਼ਾਇਦਾ ਲਿਆ। ਦਰਅਸਲ ਰੇਖਾ ਦਾ ਚਰਿੱਤਰ ਆਰੰਭ ਤੋਂ ਹੀ ਦਾਗੀ ਸੀ। ਕੱਪੜਿਆਂ ਵਾਂਗ ਆਸ਼ਿਕ ਬਦਲਦੀ ਸੀ। ਉਹ ਬਾਹਰ ਆਪਣੇ ਪ੍ਰੇਮੀਆ ਨੂੰ ਮਿਲਦੀ ਸੀ ਅਤੇ ਘਰ ਵੀ ਬੁਲਾਉਂਦੀ ਸੀ। ਉਹਨਾਂ ਵਿੱਚੋਂ ਇੱਕ ਸੀ ਛੋਟੇਲਾਲ।
ਉਹਨਾਂ ਦਿਨਾਂ ਵਿੱਚ ਰਾਮਲੇਖਾਵਨ ਨੇ 32 ਲੱਖ ਰੁਪਏ ਵਿੱਚ ਆਪਣੀ ਦਸ ਵਿਸਵੇ ਜ਼ਮੀਨ ਵੇਚੀ ਸੀ। ਪੂਰੀ ਰਕਮ ਉਸਨੇ ਸੰਤੋਸ਼ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਦਿੱਤਾ ਸੀ। ਇਸੇ ਵਿੱਚੋਂ ਕੁਝ ਰਕਮ ਕਢਵਾ ਕੇ ਰੇਖਾ ਦਾ ਵਿਆਹ ਕੀਤਾ, ਬਾਕੀ ਸੰਤੋਸ਼ ਨੇ ਆਪਣੇ ਨਾਂ ਤੇ ਮੋਹਨਲਾਲਗੰਜ ਵਿੱਚ ਚੰਗੀ ਲੁਕੇਸ਼ਨ ਤੇ ਇੱਕ ਜ਼ਮੀਨ ਖਰੀਦ ਲਈ ਸੀ।
ਸਹੁਰੇ ਘਰ ਕੁਝ ਮਹੀਨੇ ਰਹਿਣ ਬਾਅਦ ਤਲਾਕ ਲੈ ਕੇ ਰੇਖਾ ਪੇਕੇ ਆਈ ਤਾਂ ਉਸਨੇ ਵਿਰੋਧ ਕਰਨਾ ਅਰੰਭ ਕੀਤਾ। ਪੈਸਾ ਪਿਤਾ ਦਾ, ਤਾਂ ਸੰਤੋਸ਼ ਨੇ ਆਪਣੇ ਨਾਂ ਜ਼ਮੀਨ ਕਿਉਂ ਖਰੀਦ ਲਈ। ਉਸ ਵਿੱਚ ਮੇਰਾ ਵੀ ਹਿੱਸਾ ਹੈ। ਜ਼ਮੀਨ ਵੇਚੋ ਅਤੇ ਸਾਡਾ ਹਿੱਸਾ ਸਾਨੂੰ ਦਿਓ। ਸਵਿਤਾ ਵੀ ਰੇਖਾ ਦੇ ਸੁਰ ਵਿੱਚ ਸੁਰ ਮਿਲਾਉਣ ਲੱਗੀ ਸੀ।
ਰੇਖਾ ਸਹੁਰੇ ਗਈ ਤਾਂ ਸਵਿਤਾ ਵੀ ਉਸ ਵਾਂਗ ਬੋਲਣ ਲੱਗੀ। ਉਸਨੇ ਵੀ ਇਸ਼ਕਬਾਜ਼ੀ ਆਰੰਭ ਕਰ ਦਿੱਤੀ ਅਤੇ ਰੇਖਾ ਵਾਂਗ ਆਸ਼ਕਾਂ ਨੂੰ ਘਰ ਬੁਲਾਉਣਾ ਆਰੰਭ ਕਰ ਦਿੱਤਾ। ਰੇਖਾ ਪੇਕੇ ਤੋਂ ਮੁੜੀ ਤਾਂ ਰੰਗਰਲੀਆਂ ਦੇ ਲਈ ਦੋਵੇਂ ਭੈਣਾਂ ਨੇ ਹੱਥ ਮਿਲਾ ਲਿਆ ਅਤੇ ਰਾਤ ਤੇ ਸੰਨਾਟੇ ਵਿੱਚ ਆਪਣੇ ਆਪਣੇ ਆਸ਼ਕਾਂ ਨੂੰ ਘਰ ਬੁਲਾਉਣ ਲੱਗੀਆਂ।
ਭੈਣਾਂ ਦੀ ਇਹ ਕਰਤੂਤ ਭਰਾਵਾਂ ਨੂੰ ਕਿੱਥੇ ਹਜ਼ਮ ਹੁੰਦੀ ਸੀ। ਉਸਨੇ ਵਿਰੋਧ ਕੀਤਾ ਤਾਂ ਰੇਖਾ ਅਤੇ ਸਵਿਤਾ ਨੇ ਲੋਹੇ ਦੀ ਰਾਡ ਨਾਲ ਸੰਤੋਸ਼ ਨੂੰ ਬੁਰੀ ਤਰ੍ਹਾਂ ਕੁੱਟਿਆ। ਇਹੀ ਨਹੀਂ, ਆਪਣੇ ਪ੍ਰੇਮੀਆਂ ਤੋਂ ਵੀ ਉਸਦੀ ਕੁੱਟਮਾਰ ਕਰਵਾਈ।
ਊਸ਼ਾ ਅਤੇ ਰਾਮਖੇਲਾਵਨ ਵਿਰੋਧ ਵਿੱਚ ਖੜ੍ਹੇ ਹੋਏ ਤਾਂ ਰੇਖਾ ਅਤੇ ਸਵਿਤਾ ਸੰਤੋਸ਼ ਦੀ ਖਰੀਦੀ ਹੋਈ ਜ਼ਮੀਨ ਵਿੱਚ ਆਪਣੇ ਹਿੱਸੇ ਦੀ ਮੰਗ ਕਰਨ ਲੱਗੀਆਂ। ਰਾਮਖੇਲਾਵਨ ਨੇ ਪੁੱਤਰੀਆਂ ਨੂੰ ਸਮਝਾਇਆ ਕਿ ਉਹ ਜਲਦੀ ਹੀ ਇੱਕ ਹੋਰ ਜ਼ਮੀਨ ਦਾ ਟੁਕੜਾ ਵੇਚ ਕੇ ਪੂਰੀ ਰਕਮ ਉਹਨਾਂ ਨੂੰ ਦੇ ਦੇਣਗੇ ਪਰ ਉਹ ਰਾਜ਼ੀ ਨਾ ਹੋਈਆਂ। ਸੰਤੋਸ਼ ਦੀ ਖਰੀਦੀ ਜ਼ਮੀਨ ਰੇਖਾ ਅਤੇ ਸਵਿਤਾ ਦੀਆਂ ਅੱਖਾਂ ਵਿੱਚ ਚੁੱਭ ਰਹੀ ਸੀ।
ਰੇਖਾ ਅਤੇ ਸਵਿਤਾ ਦੀਆਂ ਕਾਰਗੁਜ਼ਾਰੀਆਂ ਤੇ ਰੋਕ ਲਗਾਉਣ ਲਈ ਰਾਮਲੇਖਾਵਨ ਨੇ ਉਪਰਲੀ ਮੰਜ਼ਿਲ ਤੇ ਇੱਕ ਇੱਕ ਕਮਰਾ ਉਹਨਾਂ ਨੂੰ ਦੇ ਦਿੱਤਾ। ਰਾਮਲੇਖਾਵਨ ਦਾ ਵਿੱਚਾਰ ਸੀ ਕਿ ਫ਼ਸਟ ਫ਼ਲੋਰ ਤੇ ਜਾਣ ਦਾ ਕੋਈ ਸਿੱਧਾ ਰਸਤਾ ਨੀਂ ਹੈ। ਰੇਖਾ ਅਤੇ ਸਵਿਤਾ ਫ਼ਲੋਰ ਤੇ ਰਹਿਣਗੀਆਂ ਤਾਂ ਘਰ ਵਿੱਚ ਉਹਨਾਂ ਦੇ ਪ੍ਰੇਮੀਆਂ ਦੀ ਆਵਾਜਾਈ ਤੇ ਰੋਕ ਲੱਗੇਗੀ। ਦੋਵੇਂ ਭੈਣਾਂ ਤੇ ਨਜ਼ਰ ਰੱਖਣ ਲਈ ਊਸ਼ਾ ਅਤੇ ਰਾਮਲੇਖਾਵਨ ਉਹਨਾਂ ਕੋਲ ਸੌਣ ਲੱਗੇ। ਊਬਾ ਕਦੀ ਰੇਖਾ ਦੇ ਕਮਰੇ ਵਿੱਚ ਸੌਂਦੀ, ਕਦੀ ਸਵਿਤਾ ਦੇ ਕਮਰੇ ਵਿੱਚ।ਉਹਨਾਂ ਦਾ ਵਿਚਾਰ ਸੀ ਕਿ ਇਹਨਾਂ ਦਾ ਆਚਰਣ ਸੁਧਰ ਜਾਵੇਗਾ, ਪਰ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਬਾਗੀ ਹੋ ਗਈਆਂ। ਉਹ ਸੰਪਤੀ ਵਿੱਚ ਆਪਣਾ ਹਿੱਸਾ ਮੰਗਣ ਲੱਗੀਆਂ। ਪੰਚਾਇਤ ਕੋਲ ਮਸਲਾ ਪਹੁੰਚਿਆ ਤਾਂ ਸੰਪਤੀ ਦੀ ਵੰਡ ਦਾ ਨਿਰਦੇਸ਼ ਦਿੱਤਾ। ਇਸਦੇ ਨਾਲ ਹੀ ਮੰਦਬੁੱਧੀ ਅਯੋਧਿਾ ਦੇ ਹਿੱਸੇ ਦੀ ਸੰਪਤੀ ਅਤੇ ਉਸਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਤੋਸ਼ ਨੂੰ ਸੌਂਪ ਦਿੱਤੀ ਗਈ। ਰੇਖਾ ਅਤੇ ਸਵਿਤਾ ਅਯੁੱਧਿਆ ਦੀ ਜ਼ਿੰਮੇਵਾਰੀ ਖੁਦ ਲੈਣਾ ਚਾਹੁੰਦੀਆਂ ਸਨ। ਸਾਰੇ ਸਮਝ ਰਹੇ ਸਨ ਕਿ ਇਸਦੇ ਪਿੱਛੇ ਦੋਵੇਂ ਭੈਣਾਂ ਦਾ ਇਰਾਦਾ ਅਯੁੱਿਧਆ ਦੇ ਹਿੱਸੇ ਦੀ ਸੰਪਤੀ ਹੜੱਪਣਾ ਹੈ। ਜੋ ਭੈਣ ਅੰਗਹੀਣ ਭਾਈ ਨਾਲ ਵਫ਼ਾ ਨਹੀਂ ਕਰ ਰਹੀ ਸੀ, ਉਹ ਮੰਦਬੁੱਧੀ ਭਰਾ ਨਾਲ ਕੀ ਵਫ਼ਾ ਕਰੇਗੀ। ਅਯੁੱਧਿਆ ਵੀ ਭੈਣਾਂ ਦੀ ਬਜਾਏ ਭਰਾ ਦੇ ਨਾਲ ਰਹਿਣ ਦੀ ਚਾਹਵਾਨ ਸੀ।
ਪੰਚਾਇਤ ਨੇ ਆਪਣੀ ਸਮਝ ਨਾਲ ਮਸਲਾ ਹੱਲ ਕਰ ਦਿੱਤਾ ਪਰ ਰੇਖਾ ਅਤੇ ਸਵਿਤਾ ਮੁਤਾਬਕ ਮਸਲਾ ਹੋਰ ਉਲਝ ਗਿਆ ਸੀ। ਇਸ ਸਭ ਦੇ ਪਿੱਛੇ ਉਹਨਾਂ ਨੂੰ ਸੰਤੋਖ ਦੀ ਸਾਜਿਸ਼ ਲੱਗਦੀ ਸੀ। ਅੰਤ ਦੋਵੇਂ ਭੈਣਾਂ ਮਿਲ ਕੇ ਸੰਤੋਸ਼ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲੱਗੀਆਂ। ਅਕਸਰ ਉਹ ਆਪਣੇ ਆਸ਼ਕਾਂ ਤੋਂ ਸੰਤੋਸ਼ ਦੀ ਮਾਰ ਕੁੱਟ ਵੀ ਕਰਵਾ ਦਿੰਦੀਆਂ ਸਨ।ਸੰਤੋਸ਼ ਅੰਗਹੀਣ ਜ਼ਰੂਰ ਸੀ ਪਰ ਗੈਰਤਮੰਦ ਸੀ। ਭੈਣਾਂ ਦੀ ਬਦਚਲਣੀ ਅਤੇ ਸ਼ੋਸ਼ਣ ਕਦੋਂ ਤੱਕ ਸਹਿਣ ਕਰਦਾ। ਪਤਨੀ ਗਿਆਨਵਤੀ ਅਤੇ ਸਾਲੇ ਗਿਆਨ ਪ੍ਰਕਾਸ਼ ਵੀ ਉਸਦੀ ਦੁਰਦਸ਼ਾ ਤੇ ਦੁਖੀ ਰਹਿੰਦੇ ਸਨ। ਉਹਨਾਂ ਦੋਵਾਂ ਨੂੰ ਸੰਤੋਢ ਆਪਣੇ ਪਰਿਵਾਰਕ ਮਸਲੇ ਵਿੱਚ ਦਖਲ ਨਹੀਂ ਕਰਨ ਦਿੰਦਾ ਸੀ। ਕਹਿੰਦਾ ਸੀ, ਇਹ ਸਾਡੇ ਭਰਾ-ਭੈਣ ਦਾ ਆਪਸੀ ਮਸਲਾ ਹੈ। ਕਿਸੇ ਦੂਜੇ ਨੂੰ ਦਖਲ ਦੇਣ ਦੀ ਲੋੜ ਨਹੀਂ।ਜਦੋਂ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਸੰਤੋਸ਼ ਨੇ ਦੂਜੀ ਦਿਸ਼ਾ ਵਿੱਚ ਸੋਚਣਾ ਆਰੰਭ ਕੀਤਾ। ਉਹਨਾਂ ਦਿਨਾਂ ਵਿੱਚ ਸੰਤੋਸ਼ ਨੇ ਟੀ. ਵੀ. ਸੀਰੀਅਲ ਕ੍ਰਾਈਮ ਪੈਟਰੋਲ ਦਾ ਇੱਕ ਐਪੀਸੋਡ ਦੇਖਿਆ। ਉਹ ਸੀਰੀਅਲ ਭਰਾ ਦੁਆਰਾ ਚਰਿੱਤਰਹੀਣ ਭੈਣ ਦੀ ਹੱਤਿਆ ਕਰਾਉਣ ਤੇ ਆਧਾਰਿਤ ਸੀ। ਉਸੇ ਐਪੀਸੋਡ ਤੋਂ ਪ੍ਰੇਰਨਾ ਲੈਕੇ ਸੰਤੋਸ਼ ਨੇ ਰੇਖਾ ਅਤੇ ਸਵਿਤਾ ਦੀ ਹੱਤਿਆ ਕਰਵਾਉਣ ਦੀ ਯੋਜਨਾ ਬਣਾ ਲਈ।
ਸੰਤੋਸ਼ ਨੇ ਆਪਣੀ ਯੋਜਨਾ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਕੀਤਾ ਆਪਣੇ ਸਾਲੇ ਗਿਆਨਪ੍ਰਕਾਸ਼ ਨੂੰ। ਭੈਣ-ਭਣੋਈਏ ਦੀ ਦੁਰਦਸ਼ਾ ਦੇ ਕਾਰਨ ਗਿਆਨ ਪ੍ਰਕਾਸ਼ ਪਹਿਲਾਂ ਹੀ ਰੇਖਾ ਅਤੇ ਸਵਿਤਾ ਤੋਂ ਤੰਗ ਸੀ। ਅਖੀਰ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਹੱਤਿਆ ਦਾ ਫ਼ੈਸਲਾ ਕੀਤਾ।
ਗਿਆਨ ਪ੍ਰਕਾਸ਼ ਦੇ ਤਿੰਨ ਖਾਸ ਦੋਸਤ ਸਨ ਰਮੇਸ਼ ਯਾਦਵ, ਰਵੀ ਚੌਹਾਨ ਅਤੇ ਰਾਮਸੇਵਕ।
ਰਮੇਸ਼ ਯਾਦਵ ਗੋਮਤੀਨਗਰ ਥਾਣੇ ਦੇ ਇਲਾਕੇ ਹੁਸੜੀਆ ਵਿੱਚ ਰਹਿਣ ਵਾਲਾ ਸੀ। ਉਸਦਾ ਪਿਤਾ ਰਿਟਾਇਰਡ ਸਟੇਸ਼ਨ ਮਾਸਟਰ ਸੀ। ਰਮੇਸ਼ ਦੇ ਕੋਲ ਇੱਕ ਟੈਂਪੂ ਅਤੇ ਇੱਕ ਫ਼ੋਰਡ ਆੲ.ਕਨ ਕਾਰ ਸੀ। ਰਮੇਸ਼ ਨੇ ਆਪਣੀ ਕਾਰ ਇੱਕ ਟ੍ਰੈਵਲ ਏਜੰਸੀ ਦੇ ਹਵਾਲੇ ਕੀਤੀ ਸੀ ਅਤੇ ਡ੍ਰਾਈਵਰ ਦੀ ਹੈਸੀਅਤ ਨਾਲ ਖੁਦ ਉਹ ਚਲਾਉਂਦਾ ਸੀ। ਜਦਕਿ ਉਸਦਾ ਟੈਂਪੂ ਰਵੀ ਚੌਹਾਨ ਚਲਾਉਂਦਾ ਸੀ। ਰਵੀ ਬਾਰਾਬੰਕੀ ਦਾ ਰਹਿਣ ਵਾਲਾ ਸੀ ਅਤੇ ਹਰ ਰੋਜ਼ ਲਖਨਊ ਆਉਂਦਾ-ਜਾਂਦਾ ਸੀ। ਰਾਮਸੇਵਕ ਖਰਗਾਪੁਰ ਵਿੱਚ ਰਹਿੰਦਾ ਸੀ ਅਤੇ ਉਹ ਵੀ ਟੈਂਪੂ ਚਲਾਉਂਦਾ ਸੀ।
ਰਮੇਸ਼, ਰਵੀ ਅਤੇ ਰਾਮਸੇਵਕ ਦੀ ਪੱਕੀ ਦੋਸਤੀ ਸੀ। ਅਕਸਰ ਸ਼ਾਮ ਨੂੰ ਉਹ ਗਿਆਨਪ੍ਰਕਾਸ਼ ਦੇ ਚਾਊਮਿਨ ਦੇ ਠੇਕੇ ਤੇ ਮਿਲਦੇ ਸਨ ਅਤੇ ਉਥੇ ਜਾਮ ਲਹਿਰਾਉਂਦੇ ਸਨ। ਗਿਆਨ ਪ੍ਰਕਾਸ਼ ਵੀ ਉਹਨਾਂ ਦੇ ਨਾਲ ਹਲਕ ਤਰ ਕਰ ਲੈਂਦਾ ਸੀ। ਇਸੇ ਲਈ ਉਹਨਾਂ ਤਿੰਨਾਂ ਨਾਲ ਗਿਆਨ ਪ੍ਰਕਾਸ਼ ਦੀ ਖੂਬ ਦੋਸਤੀ ਸੀ।
ਸ਼ਰਾਬ ਪੀਣ-ਪਿਆਉਣ ਦੇ ਦੌਰਾਨ ਇੱਕ ਦਿਨ ਗਿਆਨ ਪ੍ਰਕਾਸ਼ ਨੇ ਆਪਣੀ ਭੈਣ ਦੀਆਂ ਖੁਸ਼ੀਆਂ ਦਾ ਹਵਾਲਾ ਦੇ ਕੇ ਰੇਖਾ ਅਤੇ ਸਵਿਤਾ ਦੀ ਹੱਤਿਆ ਵਿੱਚ ਉਹਨਾਂ ਦੀ ਮਦਦ ਮੰਗੀ ਅਤੇ ਇਸ ਲਈ ਪੈਸੇ ਖਰਚ ਕਰਨ ਦੀ ਗੱਲ ਕਹੀ ਤਾਂ ਉਹ ਤਿੰਨੇ ਮੰਨ ਗਏ। ਇੱਕ ਲੱਖ ਦੀ ਸੁਪਾਰੀ ਤਹਿ ਹੋਈ ਤਾਂ ਗਿਆਨ ਪ੍ਰਕਾਸ਼ ਨੇ ਉਹਨਾਂ ਤਿੰਨਾਂ ਨੂੰ ਜੀਜਾ ਸੰਤੋਸ਼ ਨੂੰ ਮਿਲਵਾ ਦਿੱਤਾ। ਸੰਤੋਸ਼ ਨੇ ਤੁਰੰਤ ਤੀਹ ਹਜ਼ਾਰ ਅਡਵਾਂਸ ਦਿੱਤੇ ਅਤੇ ਬਾਕੀ ਸੱਤਰ ਹਜ਼ਾਰ ਕੰਮ ਹੋਣ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ।
ਇਸ ਤੋਂ ਬਾਅਦ ਗਿਆਨ ਪ੍ਰਕਾਸ਼ ਨੇ ਵਾਰਦਾਤ ਦੇ ਲਈ ਹੁਸੜੀਆ ਤੋਂ ਤਿੰਨ ਤੇਜ ਧਾਰ ਵਾਲੇ ਚਾਕੂ, ਟੇਪ ਅਤੇ ਰੱਸੀ ਖਰੀਖਦੀ ਅਤੇ 30 ਨਵੰਬਰ ਨੂੰ ਦੇਰ ਰਾਤ ਕਾਰ ਤੇ ਸੰਤੋਸ਼ ਦੇ ਘਰ ਪਹੁੰਚੇ।ਯੋਜਨਾ ਪਹਿਲਾਂ ਤੋਂ ਤਹਿ ਸੀ। ਉਹਨਾਂ ਚਾਰਾਂ ਦੇ ਆਉਂਦੇ ਹੀ ਸੰਤੋਸ਼ ਨੇ ਚੋਰੀ ਜਿਹੇ ਦਰਵਾਜ਼ਾ ਖੋਲ੍ਹ ਦਿੱਤਾ। ਚਾਰੇ ਲੜਕਿਆਂ ਨੇ ਦੱਬੇ ਪੈਰ ਪਹਿਲੀ ਮੰਜ਼ਿਲ ਸਰ ਕੀਤੀ ਅਤੇ ਸਵਿਤਾ ਦੇ ਕਮਰੇ ਵਿੱਚ ਗੲੈ। ਸਵਿਤਾ ਫ਼ੋਨ ਤੇ ਕਿਸੇ ਨਾਲ ਗੱਲਾਂ ਕਰ ਰਹੀ ਸੀ। ਸਵਿਤਾ ਨੂੰ ਚੀਖਣ, ਭੰਜਣ ਜਾਂ ਬਚਾਅ ਦਾ ਮੌਕਾ ਦਿੱਤੇ ਬਿਨਾਂ ਉਹਨਾਂ ਚਾਰਾਂ ਨੇ ਉਸਨੂੰ ਦਬੋਚ ਲਿਆ ਅਤੇ ਚਾਕੂ ਨਾਲ ਗਲਾ ਵੱਢ ਦਿੱਤਾ।ਸਵਿਤਾ ਦੀ ਪਰਲੋਕ ਯਾਤਰਾ ਆਰੰਭ ਹੁੰਦੇ ਹੀ ਦਰਵਾਜ਼ੇ ਦੀ ਆੜ ਵਿੱਚ ਖੜ੍ਹਾ ਸੰਤੋਸ਼ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਿਆ। ਸਵਿਤਾ ਦੀ ਹੱਤਿਆ ਤੋ ਬਾਅਦ ਗਿਆਨ ਪ੍ਰਕਾਸ਼ ਆਪਣੇ ਸਾਥੀਆਂ ਨੂੰ ਰੇਖਾ ਦੇ ਕਮਰੇ ਵਿੱਚ ਲੈ ਗਿਆ, ਜਿੱਥੇ ਰੇਖਾ ਦੇ ਨਾਲ ਉਸਦੀ ਮਾਂ ਊਬਾ ਵੀ ਸੌਂ ਰਹੀ ਸੀ। ਚੌਂਕੜੀ ਨੇ ਰੇਖਾ ਨੂੰ ਪਕੜ ਲਿਆ ਅਤੇ ਉਸਦਾ ਗਲਾ ਚਾਕੂਆਂ ਨਾਲ ਵੱਢ ਦਿੱਤਾ। ਉਦੋਂ ਹੀ ਊਸ਼ਾ ਜਾਗ ਗਈ। ਰਮੇਸ਼ ਉਸਦਾ ਵੀ ਗਲਾ ਵੱਢਣਾ ਚਾਹੁੰਦਾ ਸੀ ਪਰ ਸੰਤੋਸ਼ ਨੇ ਇਨਕਾਰ ਕਰ ਦਿੱਤਾ ਕਿ ਉਸਦੀ ਮਾਂ ਨੂੰ ਆਂਚ ਨਹੀਂ ਆਉਣੀ ਚਾਹੀਦੀ। ਇਸ ਲਈ ਗਿਆਨ ਪ੍ਰਕਾਸ਼ ਨੇ ਵੀ ਉਹਨਾਂ ਨੂੰ ਰੋਕ ਦਿੱਤਾ। ਇਸ ਤੋ ਂਬਾਅਦ ਜਦੋਂ ਰੇਖਾ ਦਾ ਗਲਾ ਕੱਟਿਆ ਗਿਆ ਤਾਂ ਊਸ਼ਾ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਹ ਚਾਰੇ ਫ਼ਰਾਰ ਹੋ ਗਏ। ਪੁਲਿਸ ਨੇ ਸੰਤੋਸ਼, ਰਮੇਸ਼, ਰਾਮਸੇਵਕ ਅਤੇ ਰਵੀ ਚੌਹਾਨ ਨੂੰ ਬੰਦੀ ਬਣਾ ਲਿਆ।