ਨਵੀਂ ਦਿੱਲੀ : ਆਸਾਮ ਤੋਂ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਸੁਖੋਈ-30 ਬਾਰੇ ਤਿੰਨ ਦਿਨ ਬੀਤਣ ਬਾਅਦ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ| ਇਸ ਜਹਾਜ਼ ਵਿਚ ਤਿੰਨ ਪਾਇਲਟ ਸਵਾਰ ਸਨ| ਇਸ ਦੌਰਾਨ ਭਾਰਤ ਵੱਲੋਂ ਪੜੌਸੀ ਦੇਸ਼ਾਂ ਤੋਂ ਇਸ ਜਹਾਜ਼ ਬਾਰੇ ਸੂਚਨਾਵਾਂ ਮੰਗੀਆਂ ਗਈਆਂ ਹਨ, ਪਰ ਇਸ ਦੌਰਾਨ ਚੀਨ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਹੈ| ਚੀਨ ਦਾ ਕਹਿਣਾ ਹੈ ਕਿ ਇਹ ਜਹਾਜ਼ ਸਾਡੇ ਖੇਤਰ ਵਿਚ ਨਹੀਂ ਆਇਆ ਅਤੇ ਉਹ ਇਸ ਸਬੰਧੀ ਭਾਰਤ ਨੂੰ ਕੋਈ ਸਹਿਯੋਗ ਨਹੀਂ ਦੇਵੇਗਾ|















