ਲਸਣ ਦੀ ਵਰਤੋਂ ਅਸੀਂ ਅਕਸਰ ਦੀ ਭੋਜਨ ਬਣਾਉਣ ਲਈ ਕਰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਨਾਲ ਫ਼ੇਫ਼ੜੇ ਦੀਆਂ ਗੰਭੀਰ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹੀ ਨਹੀਂ, ਲਸਣ ਖਾਣ ਨਾਲ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਤਾਂ ਆਓ ਫ਼ਿਰ ਜਾਣੀਏ ਇਨ੍ਹਾਂ ਫ਼ਾਇਦਿਆਂ ਬਾਰੇ :
ਲਸਣ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਜ਼ੁਕਾਮ ਤੇ ਫ਼ਲੂ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ।
ਲਸਣ ‘ਚ ਵਧੇਰੇ ਮਾਤਰਾ ‘ਚ ਆਇਓਡੀਨ ਹੁੰਦਾ ਹੈ, ਜਿਹੜਾ ਕਿ ਹਾਈਪੋਥਾਈਰਡ ਦੀ ਸਮੱਸਿਆ ਦਾ ਇਲਾਜ ਕਰਨ ‘ਚ ਮਦਦਗਾਰ ਹੁੰਦਾ ਹੈ।
ਲਸਣ ‘ਚ ਕਾਫ਼ੀ ਮਾਤਰਾ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜਿਹੜਾ ਕਿ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਦੇ ਲਿਹਾਜ ਨਾਲ ਫ਼ਾਇਦੇਮੰਦ ਹੁੰਦਾ ਹੈ।
ਲਸਣ ਨੂੰ ਖਾਣ ਨਾਲ ਸਰੀਰ ‘ਚ ਬੁਰਾ ਕੋਲੇਸਟਰੋਲ ਘਟਦਾ ਹੈ ਅਤੇ ਵਧੀਆ ਕੇਲੋਸਟਰੋਲ ਵਧਦਾ ਹੈ।
ਲਸਣ ‘ਚ ਵਿਟਾਮਿਨ ਬੀ6 ਵਧੇਰੇ ਮਤਰਾ ‘ਚ ਪਾਇਆ ਜਾਂਦਾ ਹੈ, ਜਿਹੜਾ ਕਿ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਮੂਡ ਨੂੰ ਵੀ ਚੰਗਾ ਬਣਾਉਂਦਾ ਹੈ।










