ਬਾਬਾ ਬਕਾਲਾ ਸਾਹਿਬ- ਰੱਖੜ ਪੁੰਨਿਆ ਦੇ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਬਕਾਲਾ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਵਧਾਈ ਦਿੱਤੀਆਂ। ਉਨ੍ਹਾਂ ਕਿਹਾ ਅੱਜ ਦਾ ਦਿਨ ਬਹੁਤ ਇਤਿਹਾਸਿਕ ਹੈ ਅੱਜ ਪੂਰੀ ਦੁਨੀਆ ‘ਚ ਰੱਖੜ ਪੁੰਨਿਆ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਅੱਜ ਨਤਮਸਤਕ ਹੋਣ ਪਹੁੰਚੇ, ਜਿੱਥੇ ਸੰਗਤਾਂ ਦੀਆਂ ਬਹੁਤ ਲੰਮੀਆਂ ਕਤਾਰਾਂ ਮੱਥਾ ਟੇਕਣ ਪਹੁੰਚੀਆਂ ਸਨ। ਉਨ੍ਹਾਂ ਕਿਹਾ ਜਿਹੜੇ ਲੋਕ ਆਪਣੇ ਵਿਰਸੇ ਨੂੰ ਨਹੀਂ ਭੁੱਲਦੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂਆਂ ਨੇ ਹੀ ਸੱਚੇ ਰਾਹ ਦੇ ਚੱਲਣਾ ਸਿਖਾਇਆ ਹੈ।
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਨੂੰ ਰੱਖਣ ਪੁੰਨਿਆ ਦੇ ਦਿਨ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਜਿਸ ‘ਚ ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਇਕ ਪਹਿਲਾਂ ਸੂਬਾ ਹੋਵੇਗਾ ਜਿਸ ‘ਚ ਫਾਇਰ ਬ੍ਰਿਗੇਡ ‘ਚ ਕੁੜੀਆਂ ਕੰਮ ਕਰਨਗੀਆਂ। ਨੌਜਵਾਨਾਂ ਲਈ ਵੱਡੀ ਪੋਸਟਾਂ ਆਉਣਗੀਆਂ ਅਤੇ ਆਂਗਨਵਾੜੀ ‘ਚ 3000 ਹੋਰ ਨੌਕਰੀਆਂ ਮਿਲਣਗੀਆਂ। ਉਨ੍ਹਾਂ ਕਿਹਾ ਇਹ ਵੀ ਜਾਣ ਕੇ ਖੁਸ਼ੀ ਹੋਵੇਗੀ ਕਿ ਪੰਜਾਬ ‘ਚ ਇਸ ਸਮੇਂ 6 ਕੁੜੀਆਂ ਐੱਸ. ਐੱਸ. ਪੀ ਅਤੇ 8 ਡੀ. ਸੀ. ਹਨ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਜਦੋਂ ਮੈਂ ਕਲਾਕਾਰ ਸੀ ਤਾਂ ਬੁਹਤ ਲੋਕਾਂ ਦਾ ਪਿਆਰ ਮਿਲਿਆ। ਉਸ ਸਮੇਂ ਜਦੋਂ ਵੀ ਕੋਈ ਗੱਡੀ ਲਈ ਸੀ ਤਾਂ ਸਭ ਤੋਂ ਪਹਿਲਾਂ ਸਿੱਧਾ ਖਟਕੜ ਕਲਾਂ ਜਾਂਦੀ ਸੀ ਅਤੇ ਉੱਥੇ ਜਾ ਕੇ ਮੱਥਾ ਟੇਕਦਾ ਸੀ। ਜੇਕਰ ਸਾਡੇ ਸ਼ਹੀਦ ਨਾ ਹੁੰਦੇ ਹੁਣ ਤੱਕ ਵੀ ਅੰਗਰੇਜ਼ਾਂ ਦੇ ਗੁਲਾਮ ਹੋਣਾ ਸੀ। ਉਨ੍ਹਾਂ ਕਿਹਾ ਤੁਸੀਂ ਲੋਕਾਂ ਨੇ ਜਦੋਂ ਆਪਣੀ ਸਰਕਾਰ ਬਣਾਈ ਫਿਰ ਕੇਜਰੀਵਾਲ ਨੇ ਪੁੱਛਿਆ ਭਗਵੰਤ ਮਾਨ ਸਹੁੰ ਕਿੱਥੇ ਚੁਕਣੀ ਹੈ ਤਾਂ ਮੈਂ ਕਿਹਾ ਕਿ ਆਮ ਲੋਕ ਤਾਂ ਸਹੁੰ ਰਾਜਭਵਨ ਜਾਂ ਕਿਸੇ ਖੇਡ ਸਟੇਡੀਅਮ ਚੁੱਕੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਹੁੰ ਖਟਕੜ ਕਲਾ ਚੁੱਕਣੀ ਹੈ। ਇਸ ਨਾਲ ਸਾਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਰਹੇਗਾ।
ਇਸ ਦੌਰਾਨ ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਜੋ ਬਿਜਲੀ ਫ੍ਰੀ ਕਰਨ ਦੀ ਗਰੰਟੀ ਆਮ ਆਦਮੀ ਪਾਰਟੀ ਨੇ ਦਿੱਤੀ ਸੀ ਉਹ 1 ਜੁਲਾਈ ਤੋਂ ਬਾਅਦ ਬਿਜਲੀ ਫ੍ਰੀ ਕਰ ਦਿੱਤੀ ਗਈ ਅਤੇ ਅੱਜ 90 ਫੀਸਦੀ ਲੋਕਾਂ ਨੂੰ ਜ਼ਿਰੋ ਬਿੱਲ ਆ ਰਿਹਾ ਹੈ। ਉਨ੍ਹਾਂ ਕਿਹਾ ਪਹਿਲਾਂ ਖੇਤਾਂ ਲਈ 8 ਘੰਟੇ ਬੀਜਲੀ ਮਿਲਦੀ ਸੀ ਪਰ ਸਾਡੀ ਸਰਕਾਰ ਤੋਂ ਬਾਅਦ ਬਿਜਲੀ 12 ਘੰਟੇ ਲਗਾਤਾਰ ਕਰ ਦਿੱਤੀ ਗਈ। ਉਨ੍ਹਾਂ ਕਿਹਾ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਥੇ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਜਿਸ ਕਾਰਨ 1 ਫਰਵਰੀ ਤੋਂ 1 ਅਗਸਤ ਤੱਕ 1200 ਮੌਤਾਂ ਘੱਟ ਹੋ ਗਈਆਂ ਹਨ। ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ 829 ਕਲੀਨਿਕ ਖੋਲੇ ਹਨ ਅਤੇ 2 ਕਰੋੜ ਲੋਕ ਇਸ ਕਲੀਨਿਕ ਤੋਂ ਠੀਕ ਹੋ ਗਏ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਕੱਲ੍ਹ ਖਿਡਾਰੀਆਂ ਨੂੰ ਪੈਸੇ ਦਿੱਤੇ ਗਏ। ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਕੋਈ ਵਿਰੋਧੀ ਪਾਰਟੀ ਨੇ ਇਹ ਨਹੀਂ ਬੋਲਿਆ ਕਿ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ। ਉਨ੍ਹਾਂ ਕਿਹਾ ਕਿਸੇ ਵੱਲੋਂ ਵੇਰਵਾ ਦਿੱਤਾ ਗਿਆ ਕਿ 1880 ਦਿਨ ਦੇ ਆਪਣੀ ਸਰਕਾਰ ਬਣੇ ਨੂੰ ਹੋ ਗਏ ਹਨ ਜਿਸ ‘ਚ ਹੁਣ ਤੱਕ 44666 ਨੌਕਰੀਆਂ ਦੇ ਦਿੱਤੀਆਂ ਗਈਆਂ ਹਨ ਇਸ ਉਸ ਹਿਸਾਬ ਨਾਲ ਇਕ ਦਿਨ 51 ਨੌਕਰੀਆਂ ਬਣ ਰਹੀਆਂ ਹਨ। ਉਨ੍ਹਾਂ ਕਿਹਾ ਜੇਕਰ ਨਿਅਤ ਸਾਫ਼ ਹੋਵੇ ਤਾਂ ਕੰਮ ਵੀ ਹੁੰਦੇ ਹਨ।















