ਨਵੀਂ ਦਿੱਲੀਂ ਗੌਤਮ ਗੰਭੀਰ ਦੀ ਅਗਵਾਈ ਵਿੱਚ ਆਈ.ਪੀ.ਐੱਲ. ਦਾ ਖਿਤਾਬ ਜਿੱਤਣ ਵਾਲੀ ਕੋਲਕਾਤਾ ਨਾਈਟ ਰਾਈਡਰਸ ਆਪਣੇ ਇਸ ਖਿਡਾਰੀ ਦੇ ਸੀਜ਼ਨ-11 ਵਿੱਚ ਟੀਮ ਨਾਲ ਨਾ ਹੋਣ ਦੇ ਬਾਅਦ ਨਵੇਂ ਕਪਤਾਨ ਦੀ ਤਲਾਸ਼ ਵਿੱਚ ਹੈ। ਇਕ ਪਾਸੇ ਜਿੱਥੇ ਕੇ.ਕੇ.ਆਰ. ਨਵੇਂ ਕਪਤਾਨ ਦੀ ਖੋਜ ਵਿੱਚ ਹੈ ਉਥੇ ਹੀ ਦੂਜੇ ਪਾਸੇ ਸੌਰਵ ਗਾਂਗੁਲੀ ਨੇ ਆਪਣੇ ਵਲੋਂ ਸੁਝਾਅ ਦਿੱਤਾ ਹੈ। ਗਾਂਗੁਲੀ ਦਾ ਮੰਨਣਾ ਹੈ ਕਿ ਰੌਬਿਨ ਉਥੱਪਾ ਕਪਤਾਨੀ ਲਈ ਸ਼ਾਮਲ ਹੋ ਸਕਦੇ ਹਨ। ਇਸਦੇ ਨਾਲ ਹੀ ਗਾਂਗੁਲੀ ਨੇ ਦਿਨੇਸ਼ ਕਾਰਤਿਕ ਨੂੰ ਵੀ ਵਿਕਲਪ ਦੇ ਰੂਪ ਵਿੱਚ ਮੰਨਿਆ ਹੈ।
ਉਥੱਪਾ ਨੇ ਕਿਹਾ ਟੀਮ ਲਈ 110 ਫ਼ੀਸਦੀ ਦੇਵਾਂਗਾ
ਰੌਬਿਨ ਉਥੱਪਾ ਖੁਦ ਵੀ ਕਪਤਾਨੀ ਸੰਭਾਲਣ ਦੀ ਇੱਛਾ ਜਤਾ ਚੁੱਕੇ ਹਨ। ਇੰਟਰਵਿਊ ਵਿੱਚ ਉਥੱਪਾ ਨੇ ਕਿਹਾ ਸੀ, ”ਮੈਂ ਖੁਦ ਨੂੰ ਸਨਮਾਨਤ ਮਹਿਸੂਸ ਕਰਾਂਗਾ ਜੇਕਰ ਮੈਨੂੰ ਇਹ ਮੌਕਾ ਮਿਲੇ ਪਰ ਇਸਦਾ ਫ਼ੈਸਲਾ ਟੀਮ ਮੈਨੇਜ਼ਮੈਂਟ ਕਰੇਗਾ। ਉਹ ਮੈਨੂੰ ਜੋ ਵੀ ਜ਼ਿੰਮੇਦਾਰੀ ਸੌਪੇਂਗੇ। ਮੈਂ ਉਸਦੇ ਲਈ ਆਪਣਾ 110 ਫ਼ੀਸਦੀ ਦੇਵਾਂਗਾ।” ਰੌਬਿਨ ਉਥੱਪਾ ਲਈ ਕੋਲਕਾਤਾ ਨੇ 6.40 ਕਰੋੜ ਰੁਪਏ ਖਰਚ ਕੀਤੇ ਹਨ। ਉਥੇ ਹੀ ਦਿਨੇਸ਼ ਕਾਰਤਿਕ ਨੂੰ 7.40 ਕਰੋੜ ਰੁਪਏ ਵਿੱਚ ਖਰੀਦਿਆ ਹੈ।
ਦਿੱਲੀ ‘ਚ ਹੋਈ ਗੰਭੀਰ ਦੀ ਵਾਪਸੀ
ਦੱਸ ਦਈਏ ਕਿ ਦੋ ਵਾਰ ਕੋਲਕਾਤਾ ਨੂੰ ਖਿਤਾਬ ਦਿਵਾਉਣ ਵਾਲੇ ਕਪਤਾਨ ਗੌਤਮ ਗੰਭੀਰ ਦੀ ਆਪਣੀ ਘਰੇਲੂ ਟੀਮ ਦਿੱਲੀ ਡੇਅਰਡੇਵਿਲਸ ਵਿੱਚ ਵਾਪਸੀ ਕੀਤੀ ਹੈ। ਦਿੱਲੀ ਨੇ ਗੰਭੀਰ ਲਈ 2.8 ਕਰੋੜ ਰੁਪਏ ਦੀ ਕੀਮਤ ਅਦਾ ਕੀਤੀ ਹੈ। ਉਥੇ ਹੀ ਮਲਿੰਗਾ ਅਤੇ ਮੈਕਲੈਨੀਘਨ ਪਿਛਲੇ ਸੀਜ਼ਨ ਵਿੱਚ ਮੁੰਬਈ ਇੰਡੀਅਨਸ ਲਈ ਖੇਡੇ ਸਨ ਅਤੇ ਮੁੰਬਈ ਕੋਲ ਇਨ੍ਹਾਂ ਦੋਨਾਂ ਨੂੰ ਇਕ ਵਾਰ ਫ਼ਿਰ ਆਪਣੇ ਨਾਲ ਜੋੜਨ ਲਈ ਰਾਈਟ ਟੂ ਮੈਚ ਦਾ ਅਧਿਕਾਰ ਸੀ, ਪਰ ਮੁੰਬਈ ਨੇ ਉਸਦੀ ਵਰਤੋ ਨਹੀਂ ਕੀਤੀ।












